ਸੈਮਸੰਗ ਨੇ ਪ੍ਰੀਮੀਅਮ ਐਕਟਿਵ ਐੱਲ. ਈ. ਡੀ. ਹੋਮ ਸਕਰੀਨ ਭਾਰਤ ''ਚ ਕੀਤੀ ਲਾਂਚ

09/19/2018 1:27:12 PM

ਜਲੰਧਰ-ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ (Samsung) ਨੇ ਭਾਰਤ 'ਚ "ਐੱਲ. ਈ. ਡੀ. ਫਾਰ ਹੋਮ ਸਕਰੀਨ" ("LED for Home Screen") ਲਾਂਚ ਕਰ ਦਿੱਤੀ ਹੈ, ਜਿਸ ਦੀ ਕੀਮਤ 1 ਕਰੋੜ ਤੋਂ ਲੈ ਕੇ 3.5 ਕਰੋੜ ਰੁਪਏ ਦੇ ਵਿਚਕਾਰ ਹੋਵੇਗੀ। ਕੰਪਨੀ ਨੇ ਇਸ ਸੀਰੀਜ਼ 'ਚ 110 ਇੰਚ ਦੀ ਫੁੱਲ ਐੱਚ. ਡੀ (full-HD), 130 ਇੰਚ (Full-HD), 220 ਇੰਚ (Ultra-HD) ਅਤੇ 260 ਇੰਚ ਦੀ ਅਲਟਰਾਂ ਐੱਚ. ਡੀ. (Ultra-HD) ਆਪਸ਼ਨਜ਼ ਸ਼ਾਮਿਲ ਕੀਤੇ ਹਨ। ਸਕਰੀਨ ਨੂੰ ਐਕਟਿਵ ਐੱਲ. ਈ. ਡੀ. (Active LED) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਉਨ੍ਹਾਂ ਲੋਕਾਂ ਦੇ ਲਈ ਸਕਰੀਨ ਹੈ, ਜੋ ਘਰ 'ਚ ਬੈਠ ਕੇ ਸਿਨੇਮਾ ਵਰਗਾ ਐਕਸਪੀਰੀਅੰਸ ਲੈਣਾ ਚਾਹੁੰਦੇ ਹਨ।

PunjabKesari

ਸੈਮਸੰਗ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਯੂਨਿਟ ਸੇਠੀ ਮੁਤਾਬਕ, ''ਲੇਟੈਸਟ ਡਿਵਾਈਸ ਅਸੀਂ ਆਪਣੇ ਯੂਜ਼ਰਸ ਦੀ ਪਸੰਦ ਨੂੰ ਦੇਖਦੇ ਹੋਏ ਬਣਾਇਆ ਹੈ। ਅਸੀਂ ਆਪਣੇ ਗਾਹਕਾਂ ਨੂੰ ਕਟਿੰਗ ਐਜ ਡਿਸਪਲੇਅ ਵਾਲਾ ਅਨੁਭਵ ਦੇਣਾ ਚਾਹੁੰਦੇ ਹਾਂ।''

PunjabKesari

ਐੱਲ. ਈ. ਡੀ. ਹੋਮ ਐੱਚ. ਡੀ. ਆਰ. ਪਿਕਚਰ ਤਕਨਾਲੋਜੀ ਮੌਜੂਦ ਹੈ, ਜੋ ਤੁਹਾਨੂੰ ਕਲੀਅਰ ਵਿਜੀਬਿਲਟੀ ਦੇਵੇਗੀ। ਐਕਟਿਵ ਐੱਲ. ਈ. ਡੀ. ਲਾਂਗ ਲਾਸਟਿੰਗ ਪਰਫਾਰਮੈਂਸ ਦਿੰਦੀ ਹੈ, ਜੋ ਯੂਜ਼ਰਸ ਨੂੰ 100,000 ਘੰਟੇ ਤੱਕ ਬੈਕਅਪ ਦੇਵੇਗੀ। ਡਿਸਪਲੇਅ ਨੂੰ ਕਿਸੇ ਵੀ ਵੱਖਰੀ ਤਰ੍ਹਾਂ ਦੇ ਹੋਮ ਸੈਟਿੰਗ 'ਚ ਫਿਟ ਕੀਤਾ ਜਾ ਸਕਦਾ ਹੈ। ਮੋਡੀਊਲਰ ਪਰਫਾਰਮੇਸ਼ਨ ਤਕਨਾਲੋਜੀ ਦੀ ਮਦਦ ਨਾਲ ਯੂਜ਼ਰਸ ਸਕਰੀਨ ਸਾਈਜ਼ ਨੂੰ ਕਸਟਮਾਈਜ ਕਰ ਸਕਦੇ ਹਨ ਅਤੇ ਕਿਸੇ ਵੀ ਜਗ੍ਹਾਂ 'ਤੇ ਫਿਟ ਕਰ ਸਕਦੇ ਹਨ।


Related News