ਸੈਮਸੰਗ ਨੇ ਲਾਂਚ ਕੀਤਾ 12 ਕਰੋੜ ਦਾ ਟੀਵੀ, ਨਾਂ ਹੈ ''The Wall''

Friday, Dec 06, 2019 - 03:04 PM (IST)

ਸੈਮਸੰਗ ਨੇ ਲਾਂਚ ਕੀਤਾ 12 ਕਰੋੜ ਦਾ ਟੀਵੀ, ਨਾਂ ਹੈ ''The Wall''

ਗੈਜੇਟ ਡੈਸਕ– ਦੱਖਣ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਸੈਮਸੰਗ ਨੇ ਆਪਣੇ ਟੀਵੀ ‘ਦਿ ਵਾਲ’ ਨਾਂ ਦੀ ਨਵੀਂ ਸੀਰੀਜ਼ ਪੇਸ਼ ਕੀਤੀ ਹੈ। ਐੱਲ.ਈ.ਡੀ. ਡਿਸਪਲੇਅ ਤਕਨੀਕ ’ਤੇ ਆਧਾਰਿਤ ਇਸ ਟੀਵੀ ਨੂੰ ‘ਦਿ ਵਾਲ’ ਨਾਂ ਦਿੱਤਾ ਗਿਆ ਹੈ। ਇਹ ਦੁਨੀਆ ਦੀ ਪਹਿਲੀ ਮਡਿਊਲਰ ਮਾਈਕ੍ਰੋ ਐੱਲ.ਈ.ਡੀ. ਡਿਸਪਲੇਅ ਹੈ ਜੋ 0.8mm ਪਿਕਸਲ ਪਿਚ ਟੈਕਨੋਲੋਜੀ ਨਾਲ ਲੈਸ ਹੈ। 
- ਸੈਮਸੰਗ ਦੇ ‘ਦਿ ਵਾਲ’ ਦੀ ਕੀਮਤ ਟੈਕਸ ਸਮੇਤ 3.5 ਕਰੋੜ ਰੁਪਏ ਤੋਂ ਲੈ ਕੇ 12 ਕਰੋੜ ਰੁਪਏ ਦੇ ਵਿਚਕਾਰ ਰੱਖੀ ਗਈ ਹੈ। ਇਨ੍ਹਾਂ ਨੂੰ ਗੁੜਗਾਂਓ ’ਚ ਸੈਮਸੰਗ ਐਗਜ਼ੀਕਿਊਟਿਵ ਬ੍ਰੀਫਿੰਗ ਸੈਂਟਰ ਰਾਹੀਂ ਉਪਲੱਬਧ ਕਰਾਇਆ ਜਾਵੇਗਾ। 
- ਦਿ ਵਾਲ ਨੂੰ ਕਦੇ ਨਾ ਟਰਨ-ਆਫ ਹੋਣ ਦੇ ਹਿਸਾਬ ਨਾਲ ਹੀ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਯੂਜ਼ਰ ਪਿਕਚਰ ਪੇਂਟਿੰਗ ਦੇ ਰੂਪ ’ਚ ਵੀ ਇਸਤੇਮਾਲ ਕਰ ਸਕਦੇ ਹਨ। 

 

3 ਵੇਰੀਐਂਟਸ ’ਚ ਉਪਲੱਬਧ
ਦਿ ਵਾਲ 3 ਵੇਰੀਐਂਟ ’ਚ ਉਪਲੱਬਧ ਹੈ। ਇਨ੍ਹਾਂ ’ਚੋਂ ਇਕ ਦੀ ਸਕਰੀਨ 146 ਇੰਚ ਹੈ ਜੋ 4ਕੇ ਡੈਫਿਨੇਸ਼ਨ ਨੂੰ ਸਪੋਰਟ ਕਰਦੀ ਹੈ। ਉਥੇ ਹੀ ਦੂਜੀ 219 ਇੰਚ ਦੀ ਡਿਸਪਲੇਅ ਹੈ ਜੋ 6ਕੇ ਡੈਫਿਨੇਸ਼ਨ ਨੂੰ ਸਪੋਰਟ ਕਰਦੀ ਹੈ। ਤੀਜੀ ਅਤੇ ਆਖਰੀ 292 ਇੰਚ (741.7 ਸੈਂਟੀਮੀਟਰ) ਦੀ ਡਿਸਪਲੇਅ 8ਕੇ ਡੈਫਿਨੇਸ਼ਨ ਨੂੰ ਸਪੋਰਟ ਕਰਦੀ ਹੈ। 

PunjabKesari

ਟੀਵੀ ਦੀਆਂ ਖੂਬੀਆਂ
ਸੈਮਸੰਗ ਦਾ ‘ਦਿ ਵਾਲ’ ਅਲਟਰਾ-ਲਗਜ਼ਰੀ ਵਿਊਇੰਗ ਐਕਸਪੀਰੀਅੰਸ ਦਿੰਦਾ ਹੈ। ਬਾਕੀ ਐੱਲ.ਈ.ਡੀ. ਡਿਸਪਲੇਅ ਦੇ ਮੁਕਾਬਲੇ ਮਾਈਕ੍ਰੋ ਐੱਲ.ਈ.ਡੀ. ਕਿਤੇ ਜ਼ਿਆਦਾ ਕਲੀਅਰ ਡਿਸਪਲੇਅ ਹੈ ਜੋ ਬਿਹਤਰ ਕਾਂਟ੍ਰਸਟ ਆਫਰ ਕਰਦੀ ਹੈ। ਨਾਲ ਹੀ, ਇਹ ਐਨਰਜੀ ਅਫੀਸ਼ੀਐਂਟ ਵੀ ਹੈ। 

PunjabKesari

ਆਧੁਨਿਕ ਕਵਾਂਟਮ ਪ੍ਰੋਸੈਸਰ Flex 
ਸੈਮਸੰਗ ਦੇ ‘ਦਿ ਵਾਲ’ ਮਾਈਕ੍ਰੋ ਐੱਲ.ਈ.ਡੀ. ਡਿਸਪਲੇਅ ’ਚ ਕਵਾਂਟਮ ਪ੍ਰੋਸੈਸਰ Flex ਨੂੰ ਸ਼ਾਮਲ ਕੀਤਾ ਗਿਆ ਹੈ ਜੋ ਇਕ ਮਸ਼ੀਨ ਲਰਨਿੰਗ ਬੇਸਡ ਪਿਕਚਰ ਕੁਆਲਿਟੀ ਇੰਜਣ ਹੈ। ਇਸ ਵਿਚ ਕਵਾਂਟਮ HDR ਟੈਕਨੋਲੋਜੀ ਦੀ ਸਪੋਰਟ ਦਿੱਤੀ ਗਈ ਹੈ ਜਿਸ ਨਾਲ ਇਹ ਡਿਸਪਲੇਅਜ਼ 2000 ਨਿਟਸ ਦੀ ਪੀਕ ਬ੍ਰਾਈਟਨੈੱਸ ਦਿੰਦੀ ਹੈ ਅਤੇ 120Hz ਵੀਡੀਓ ਪਲੇਬੈਕ ਰੇਟ ਨੂੰ ਸਪੋਰਟ ਕਰਦੀ ਹੈ ਜੋ ਇਸ ਦੀ ਸਕਰੀਨ ਕੁਆਲਿਟੀ ਨੂੰ ਬਿਹਤਰ ਬਣਾਉਂਦੀ ਹੈ। 

PunjabKesari


Related News