Samsung ਦੇ ਇਸ ਜ਼ਬਰਦਸਤ ਫੋਨ ’ਤੇ ਮਿਲ ਰਹੀ ਹੈ 15,000 ਰੁਪਏ ਦੀ ਛੋਟ

Thursday, Sep 17, 2020 - 02:22 PM (IST)

Samsung ਦੇ ਇਸ ਜ਼ਬਰਦਸਤ ਫੋਨ ’ਤੇ ਮਿਲ ਰਹੀ ਹੈ 15,000 ਰੁਪਏ ਦੀ ਛੋਟ

ਗੈਜੇਟ ਡੈਸਕ– ਦਿੱਗਜ ਟੈਕਨਾਲੋਜੀ ਕੰਪਨੀ ਸੈਮਸੰਗ ਨੇ ਪਿਛਲੇ ਮਹੀਨੇ ਆਪਣਾ ਫਲੈਗਸ਼ਿਪ ਸਮਾਰਟਫੋਨ Galaxy Note 20 ਭਾਰਤ ’ਚ ਲਾਂਚ ਕੀਤਾ ਸੀ। ਇਸ ਦੀ ਵਿਕਰੀ 28 ਅਗਸਤ ਤੋਂ ਸ਼ੁਰੂ ਹੋਈ ਸੀ। ਹੁਣ ਕੰਪਨੀ ਫੋਨ ’ਤੇ 15,000 ਰੁਪਏ ਤਕ ਦੀ ਛੋਟ ਦੇ ਰਹੀ ਹੈ। ਹਾਲਾਂਕਿ, ਇਹ ਛੋਟ ਨਿਸ਼ਚਿਤ ਸਮੇਂ ਲਈ ਹੀ ਹੈ। ਫੋਨ ’ਚ 120Hz ਦੇ ਰਿਫ੍ਰੈਸ਼ ਰੇਟ ਵਾਲੀ ਸ਼ਾਨਦਾਰ ਡਿਸਪਲੇਅ, 256 ਜੀ.ਬੀ. ਸਟੋਰੇਜ, ਟ੍ਰਿਪਲ ਰੀਅਰ ਕੈਮਰਾ ਅਤੇ S-Pen ਸੁਪੋਰਟ ਵਰਗੇ ਫੀਚਰਜ਼ ਮਿਲਦੇ ਹਨ। 

ਕੀਮਤ ਤੇ ਆਫਰ
ਸੈਮਸੰਗ ਨੇ ਆਪਣੇ ਗਲੈਕਸੀ ਨੋਟ 20 ਦੀ ਕੀਮਤ 77,999 ਰੁਪਏ ਰੱਖੀ ਹੈ। ਹਾਲਾਂਕਿ, ਆਫਰ ਤਹਿਤ ਗਾਹਕ ਇਸ ਨੂੰ ਸਿਰਫ਼ 62,999 ਰੁਪਏ ’ਚ ਖ਼ਰੀਦ ਸਕਦੇ ਹਨ। ਦਰਅਸਲ, ਕੰਪਨੀ ਨੇ ਅੱਜ ਤੋਂ Samsung Days ਸੇਲ ਦੀ ਸ਼ੁਰੂਆਤ ਕੀਤੀ ਹੈ ਜੋ 17 ਸਤੰਬਰ ਤੋਂ ਸ਼ੁਰੂ ਹੋ ਕੇ 23 ਸਤੰਬਰ ਤਕ ਚੱਲੇਗੀ। ਇਸ ਦੌਰਾਨ ਗਲੈਕਸੀ ਨੋਟ 20 ’ਤੇ 9000 ਰੁਪਏ ਦੇ ਇੰਸਟੈਂਟ ਡਿਸਕਾਊਂਟ ਤੋਂ ਇਲਾਵਾ HDFC ਕਾਰਡ ਧਾਰਕਾਂ ਨੂੰ 6000 ਰੁਪਏ ਦਾ ਵਾਧੂ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਗਾਹਕ ਕੁਲ 15,000 ਰੁਪਏ ਤਕ ਦੀ ਛੋਟ ਦਾ ਲਾਭ ਲੈ ਸਕਦੇ ਹਨ। 

ਫੋਨ ਦੇ ਫੀਚਰਜ਼
ਸੈਮਸੰਗ ਗਲੈਕਸੀ ਨੋਟ 20 ਮਿਸਟਿਕ ਬਲਿਊ, ਮਿਸਟਿਕ ਬ੍ਰੋਨ ਅਤੇ ਮਿਸਟਿਕ ਗਰੀਨ ਰੰਗ ’ਚ ਆਉਂਦਾ ਹੈ। ਫੋਨ ’ਚ 6.7 ਇੰਚ ਦੀ ਡਾਈਨਾਮਿਕ ਅਮੋਲੇਡ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਫੋਨ ’ਚ 8 ਜੀ.ਬੀ. ਰੈਮ+256 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ Exynos 990 ਆਕਟਾ-ਕੋਰ ਪ੍ਰੋਸੈਸਰ ਮਿਲਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਰੀਅਰ ਕੈਮਰੇ ’ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 12 ਮੈਗਾਪਿਕਸਲ ਦਾ ਸੈਕੇਂਡਰੀ ਅਤੇ12 ਮੈਗਾਪਿਕਸਲ ਦਾ ਹੀ ਤੀਜਾ ਸੈਂਸਰ ਮਿਲਦਾ ਹੈ। ਸੈਲਫੀ ਲਈ ਇਸਵਿਚ 10 ਮੈਗਾਪਿਕਸਲਦਾ ਫਰੰਟ ਕੈਮਰਾ ਮਿਲਦਾ ਹੈ। ਫੋਨ ’ਚ 4300mAh ਦੀ ਬੈਟਰੀ ਲੱਗੀ ਹੈ ਜੋ 25 ਵਾਟ ਦੀ ਸੁਪੋਰਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। 


author

Rakesh

Content Editor

Related News