ਸੈਮਸੰਗ ਨੇ ਲਾਂਚ ਕੀਤੇ ਨਵੇਂ ਫੋਲਡੇਬਲ ਫੋਨ Galaxy Z Fold 4 ਤੇ Galaxy Flip 4

08/11/2022 2:03:54 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਨਵੇਂ ਫੋਲਡੇਬਲ ਸਮਾਰਟਫੋਨ Galaxy Z Fold 4 ਤੇ Galaxy Flip 4 ਨੂੰ ਲਾਂਚ ਕਰ ਦਿੱਤਾ ਹੈ। ਨਵੇਂ ਗਲੈਕਸੀ ਫੋਲਡ ਸਮਾਰਟਫੋਨ ’ਚ ਵੱਡੇ ਅਪਗ੍ਰੇਡ ਨਹੀਂਕੀਤੇ ਗਏ ਪਰ ਪ੍ਰੋਸੈਸਰ ਅਤੇ ਕੈਮਰਾ ਡਿਪਾਰਟਮੈਂਟ ’ਚ ਕੁਝ ਬਿਹਤਰੀਨ ਬਦਲਾਅ ਹੋਏ ਹਨ। ਦੱਸ ਦੇਈਏ ਕਿ ਸਮਾਰਟਫੋਨ ਵਾਟਰ ਰੈਜਿਸਟੈਂਟ ਲਈ IPX8 ਰੇਟਿੰਗ ਨਾਲ ਆਉਂਦੇ ਹਨ। 

Galaxy Z Fold 4 ਤੇ Galaxy Flip 4 ਦੀਆਂ ਕੀਮਤਾਂ
ਸੈਮਸੰਗ ਗਲੈਕਸੀ ਜ਼ੈੱਡ ਫੋਲਡ 4 ਗਲੋਬਲ ਪੱਧਰ ’ਤੇ 1,799 ਡਾਲਰ (ਕਰੀਬ 1,43,000 ਰੁਪਏ) ’ਚ ਲਾਂਚ ਕੀਤਾ ਗਿਆ ਹੈ। ਦੂਜੇ ਪਾਸੇ ਸੈਮਸੰਗ ਗਲੈਕਸੀ ਜ਼ੈੱਡ ਫਲਿਪ 4 ਦੀ ਕੀਮਤ 999 ਡਾਲਰ (ਕਰੀਬ 80,000 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ, ਭਾਰਤ ਦੀ ਕੀਮਤ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ। ਗਲੈਕਸੀ ਜ਼ੈੱਡ ਫਲਿਪ ਬੋਰਾ ਪਰਪਲ, ਗ੍ਰੇਫਾਈਟ, ਪਿੰਕ ਗੋਲਡ ਅਤੇ ਬਲਿਊ ਰੰਗ ’ਚ ਉਪਲੱਬਧ ਹੈ। ਇਸਦੇ ਨਾਲ ਹੀ ਗਾਹਕਾਂ ਨੂੰ ਫਿਰ ਤੋਂ ਸਮਾਰਟਫੋਨ ਦਾ ਬੇਸਪੋਕ ਵਰਜ਼ਨ ਵੇਖਣ ਨੂੰ ਮਿਲੇਗਾ। 

Samsung Galaxy Z Fold 4 ਦੇ ਫੀਚਰਜ਼
ਜ਼ੈੱਡ ਫੋਲਡ 4 ਪੁਰਾਣੀ ਜਨਰੇਸ਼ਨ ਗਲੈਕਸੀ ਜ਼ੈੱਡ ਫੋਲਡ 3 ਵਰਗਾ ਦਿਸਦਾ ਹੈ। ਇਹ ਸਨੈਪਡ੍ਰੈਗਨ 8+ ਜਨਰੇਸ਼ਨ 1 ਨਾਲ ਆਉਂਦਾ ਹੈ। ਇਸ ਵਿਚ ਇਕ ਅਡਾਪਟਿਵ ਰਿਫ੍ਰੈਸ਼ ਰੇਟ ਦੇ ਨਾਲ 6.2 ਇੰਚ ਐੱਚ.ਡੀ. ਪਲੱਸ ਡਾਇਨਾਮਿਕ ਐਮਾਲੋਡ 2X ਡਿਸਪਲੇਅ ਹੈ। ਇਸਦੇ ਅਨਫੋਲਡ ਫਾਰਮ ’ਚ ਯੂਜ਼ਰਸ ਨੂੰ 2176x18812 ਪਿਕਸਲ ਰੈਜ਼ੋਲਿਊਸ਼ਨ ਨਾਲ 7.6 ਇੰਚ ਦੀ ਡਾਇਨਾਮਿਕ ਐਮੋਲੇਡ 2x ਇਨਫਿਨਿਟੀ ਫਲੈਕਸ ਡਿਸਪਲੇਅ ਮਿਲਦੀ ਹੈ। 

ਗਲੈਕਸੀ ਜ਼ੈੱਡ ਫੋਲਡ 4 ਦੇ ਕੈਮਰਿਆਂ ’ਚ ਤੁਹਾਨੂੰ OIS ਦੇ ਨਾਲ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 12 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ 30X ਡਿਜੀਟਲ ਜ਼ੂਮ ਦੇ ਨਾਲ 10 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਮਿਲਦਾ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਫਾਸਟ ਚਾਰਜਿੰਗ ਸਪੋਰਟ ਦੇ ਨਾਲ 4,440mAh ਦੀ ਬੈਟਰੀ ਦਿੱਤੀ ਗਈ ਹੈ। 

Samsung Galaxy Flip 4 ਦੇ ਫੀਚਰਜ਼
Samsung Galaxy Flip 4 ’ਚ ਕਾਫੀ ਛੋਟੀ ਬਾਡੀ ਹੈ ਅਤੇ ਬਾਹਰਲੇ ਪਾਸੇ ਨੋਟੀਫਿਕੇਸ਼ਨ ਲਈ 1.9 ਇੰਚ ਦੀ ਸਕਰੀਨ ਹੈ। ਸੈਮਸੰਗ ਨੇ ਇਸ ਵਾਰ ਇਸ ਵਿਚ ਸਪੋਰਟ ਪੋਟਰੇਟ ਮੋਡ ਵੀ ਜੋੜਿਆ ਹੈ। ਆਪਣੇ ਅਨਫੋਲਡ ਰੂਪ ’ਚ ਇਹ 1Hz ਤੋਂ 120Hz ਦੇ ਅਡਾਪਟਿਵ ਰਿਫ੍ਰੈਸ਼ ਰੇਟ ਨਾਲ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੰਦਾ ਹੈ।

ਫਲਿਪ 4 ’ਚ ਵੀ ਤੁਹਾਨੂੰ ਸਨੈਪਡ੍ਰੈਗਨ 8+ ਜਨਰੇਸ਼ਨ 1 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੇ ਬਾਹਰ 12 ਮੈਗਾਪਿਕਸਲ ਦੇ ਦੋ ਕੈਮਰੇ ਮਿਲਦੇ ਹਨ। ਅੰਦਰ ਸੈਲਫੀ ਲਈ 10 ਮੈਗਾਪਿਕਸਲ ਦਾ ਸ਼ੂਟਰ ਹੈ। ਇਸ ਵਿਚ 3,700mAh ਦੀ ਬੈਟਰੀ ਦਿੱਤੀ ਗਈ ਹੈ। 


Rakesh

Content Editor

Related News