ਸੈਮਸੰਗ ਨੇ ਪੇਸ਼ ਕੀਤਾ 200 ਮੈਗਾਪਿਕਸਲ ਦਾ ਸੈਂਸਰ, ਇਸ ਫੋਨ ਨਾਲ ਹੋ ਸਕਦੈ ਲਾਂਚ
Tuesday, Jan 17, 2023 - 05:39 PM (IST)
ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਗਲੈਕਸੀ ਅਨਪੈਕਡ ਈਵੈਂਟ 2023 ਤੋਂ ਪਹਿਲਾਂ ਹੁਣ ਤਕ ਦੇ ਸਭ ਤੋਂ ਵੱਡੇ ਕੈਮਰਾ ਸੈਂਸਰ ਨੂੰ ਪੇਸ ਕਰ ਦਿੱਤਾ ਹੈ। Samsung ISOCELL HP2 200 ਮੈਗਾਪਿਕਸਲ ਦਾ ਸੈਂਸਰ ਹੈ ਜਿਸਦਾ ਇਸਤੇਮਾਲ ਅਪਕਮਿੰਗ ਗਲੈਕਸੀ ਐੱਸ 23 ਸੀਰੀਜ਼ ’ਚ ਹੋ ਸਕਦਾ ਹੈ। ਹਾਲਾਂਕਿ ਗਲੈਕਸੀ ਐੱਸ23 ਸੀਰੀਜ਼ ਦੇ ਫੋਨ 200 ਮੈਗਾਪਿਕਸਲ ਕੈਮਰਾ ਦੇ ਨਾਲ ਆਉਣ ਵਾਲੇ ਪਹਿਲੇ ਫੋਨ ਨਹੀਂ ਹੋਣਗੇ। ਸ਼ਾਓਮੀ ਨੇ ਹਾਲ ਹੀ ’ਚ ਸ਼ਾਓਮੀ 12ਟੀ ਪ੍ਰੋ ਨੂੰ 200 ਮੈਗਾਪਿਕਸਲ ਸੈਂਸਰ ਦੇ ਨਾਲ ਲਾਂਚ ਕੀਤਾ ਹੈ। Samsung ISOCELL HP2 200 ਸੈਂਸਰ ਟੇਟ੍ਰਾ ਪਿਕਸਲ ਬਾਈਨਿੰਗ ਤਕਨਾਲੋਜੀ ਦੇ ਨਾਲ ਆਉਂਦਾ ਹੈ ਜਿਸਨੂੰ ਲੈ ਕੇ ਬਿਹਤਰ ਲਾਈਟਿੰਗ ਦਾ ਦਾਅਵਾ ਕੀਤਾ ਗਿਆ ਹੈ।
Samsung ISOCELL HP2 200 ’ਚ 1/1.3 ਇੰਚ ਆਪਟਿਕਲ ਫਾਰਮੇਟ ਦਾ ਇਸਤੇਮਾਲਕੀਤਾ ਗਿਆ ਹੈ ਜਿਸਦਾ ਇਸਤੇਮਾਲ 108 ਮੈਗਾਪਿਕਸਲ ਸੈਂਸਰ ਦੇ ਨਾਲ ਵੀ ਕੀਤਾ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ISOCELL HP2 ਸੈਂਸਰ ਅਪਕਮਿੰਗ ਗਲੈਕਸੀ ਐੱਸ 23 ਅਲਟਰਾ ’ਚ ਦੇਖਣ ਨੂੰ ਮਿਲੇਗਾ।
Samsung ISOCELL HP2 200 ਲੈੱਨਜ਼ 8ਕੇ ਵੀਡੀਓ ਰਿਕਾਰਡ ਕਰਨ ’ਚ ਸਮਰੱਥ ਹੈ। ਇਸ ਵਿਚ 50 ਮੈਗਾਪਿਕਸਲ ਜਾਂ 12.5 ਮੈਗਾਪਿਕਸਲ ਇਮੇਜ ਦਾ ਇਸਤੇਮਾਲ ਹੋਇਆ ਜਿਸਨੂੰ ਲੈ ਕੇ ਲੋਅ ਲਾਈਟ ’ਚ ਵੀ ਬਿਹਤਰ ਫੋਟੋਗ੍ਰਾਫੀ ਦਾ ਦਾਅਵਾ ਕੀਤਾ ਗਿਆ ਹੈ. ਇਸ ਲੈੱਨਜ਼ ਨਾਲ 8ਕੇ ਵੀਡੀਓ ਦੀ ਰਿਕਾਰਡਿੰਗ 33 ਮੈਗਾਪਿਕਸਲ ਨਾਲ ਹੋਵੇਗੀ। ਇਸ ਤੋਂ ਇਲਾਵਾ ਇਹ ਲੈੱਨਜ਼ ਫਾਸਟ ਫੋਕਸ ਕਰਨ ’ਚ ਵੀ ਸਮਰੱਥ ਹੈ।