ਅਗਲੇ ਸਾਲ ਤੱਕ ਬਾਜ਼ਾਰ ਡਿਟੈਚੇਬਲ ਟੂ-ਇੰਨ-ਵਨ ਕ੍ਰੋਮਬੁੱਕ ਪੇਸ਼ ਕਰ ਸਕਦੀ ਹੈ ਸੈਮਸੰਗ

Monday, Nov 20, 2017 - 11:41 AM (IST)

ਜਲੰਧਰ- ਕਾਫੀ ਸਮੇਂ ਤੋਂ ਸੈਮਸੰਗ ਦੇ ਆਉਣ ਵਾਲੇ ਫੋਲਡੇਬਲ ਸਮਾਰਟਫੋਨ ਨੂੰ ਲੈ ਕੇ ਚਰਚਾਵਾਂ ਜਾਰੀ ਹਨ, ਜਿਨ੍ਹਾਂ ਮੁਤਾਬਕ ਕੰਪਨੀ ਅਗਲੇ ਸਾਲ ਆਪਣਾ ਫੋਲਡੇਬਲ ਸਮਾਰਟਫੋਨ ਬਾਜ਼ਾਰ 'ਚ ਉਤਾਰ ਸਕਦੀ ਹੈ। ਉਥੇ ਹੀ ਹੁਣ ਚਰਚਾਵਾਂ 'ਚ ਸੈਮਸੰਗ ਦੇ ਇਕ ਹੋਰ ਡਿਵਾਈਸ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਜਿਸ ਮੁਤਾਬਕ ਕੰਪਨੀ ਇਕ ਡਿਟੈਚੇਬਲ ਟੂ-ਇਨ-ਵਨ ਕ੍ਰੋਮਬੁੱਕ 'ਤੇ ਕੰਮ ਕਰ ਰਹੀ ਹੈ। ਜਿਸ ਨੂੰ Chromebook Pro/Plus ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। 
ਜਦੋਂ ਪੋਰਟੇਬਲ ਕੰਪਿਊਟਰ ਦੀ ਗੱਲ ਆਉਂਦੀ ਹੈ ਤਾਂ ਯੂਜ਼ਰਸ ਕੋਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਕਲਪ ਹਨ। ਇਸ ਵਿਚ ਯਕੀਨੀ ਰੂਪ ਨਾਲ ਬਹੁਤ ਸਾਰੇ ਲੋਕ ਹਨ ਜੋ ਇਕ ਸਮਾਰਟਫੋਨ ਦਾ ਹੀ ਇਸਤੇਮਾਲ ਕਰਦੇ ਹਨ ਪਰ ਇਕ ਵੱਡੀ ਸਕਰੀਨ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਦੀ ਵੀ ਕਮੀ ਨਹੀਂ ਹੈ ਜਿਨ੍ਹਾਂ ਕੋਲ ਇਕ ਟੈਬਲੇਟ ਜਾਂ ਨੋਟਬੁੱਕ ਅਤੇ ਕੰਪਿਊਟਰ ਦਾ ਵਿਕਲਪ ਹੈ। ਦੋਵਾਂ ਵਿਕਲਪਲਾਂ 'ਚ ਕੁਝ ਲਾਭ ਅਤੇ ਨੁਕਸਾਨ ਵੀ ਹਨ। ਅਜਿਹੇ 'ਚ ਯੂਜ਼ਰਸ ਦੀ ਨਜ਼ਰ ਅਜਿਹੇ ਡਿਵਾਈਸ 'ਤੇ ਹੈ ਜਿਨ੍ਹਾਂ ਨੂੰ ਉਹ ਸਮਾਰਟਫੋਨ, ਲੈਪਟਾਪ ਅਤੇ ਨੋਟਬੁੱਕ ਦੀ ਤਰ੍ਹਾਂ ਆਸਾਨੀ ਨਾਲ ਇਸਤੇਮਾਲ ਕਰ ਸਕਣ। ਇਸੇ ਸ਼੍ਰੇਣੀ 'ਚ ਹੁਣ ਸੈਮਸੰਗ ਅਜਿਹੇ ਹੀ ਇਕ ਡਿਟੈਚੇਬਲ ਡਿਵਾਈਸ 'ਤੇ ਕੰਮ ਕਰ ਰਹੀ ਹੈ। 
ਰਿਪੋਰਟ ਮੁਤਾਬਕ ਸੈਮਸੰਗ ਦੇ Chromebook Pro ਨੂੰ ਮਾਡਲ ਨੰਬਰ 513C24I ਅਤੇ ਪਾਰਟ ਨੰਬਰ XE513C24-K01US ਦੇ ਨਾਲ allthingsmine 'ਤੇ ਲਿਸਟ ਕੀਤਾ ਗਿਆ ਹੈ। ਜਿਥੇ ਇਸ ਡਿਵਾਈਸ ਦੇ ਕੁਝ ਸਪੈਸੀਫਿਕੇਸ਼ਨ ਦੀ ਵੀ ਜਾਣਕਾਰੀ ਸ਼ਾਮਿਲ ਹੈ। ਲਿਸਟਿੰਗ ਮੁਤਾਬਕ ਸੈਮਸੰਗ ਦਾ ਆਉਣ ਵਾਲਾ ਡਿਵਾਈਸ ਕ੍ਰੋਮ ਓ.ਐੱਸ. 'ਤੇ ਆਧਾਰਿਤ ਹੋਵੇਗਾ। ਜਿਸ ਵਿਚ 12.3-ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਡਿਵਾਈਸ ਨੂੰ ਨੋਟਬੁੱਕ ਦੀ ਕੈਟਾਗਿਰੀ 'ਚ ਰੱਕਿਆ ਗਿਆ ਹੈ।


Related News