ਸੈਮਸੰਗ ਨੇ ਭਾਰਤ ’ਚ ਲਾਂਚ ਕੀਤੇ ਦੋ ਨਵੇਂ ਟੈਬਲੇਟ, ਕੀਮਤ 11,999 ਰੁਪਏ ਤੋਂ ਸ਼ੁਰੂ

06/18/2021 5:05:23 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਦੋ ਨਵੇਂ ਟੈਬਲੇਟ ਭਾਰਤ ’ਚ ਲਾਂਚ ਕਰ ਦਿੱਤੇ ਹਨ ਜਿਨ੍ਹਾਂ ’ਚ Samsung Galaxy Tab S7 FE ਅਤੇ Galaxy Tab A7 Lite ਸ਼ਾਮਲ ਹਨ। ਇਨ੍ਹਾਂ ਦੋਵਾਂ ਟੈਬ ਨੂੰ ਇਸ ਤੋਂ ਪਹਿਲਾਂ ਯੂਰਪ ’ਚ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਹੈ। ਟੈਬਲ ਦਾ ਐੱਫ.ਈ. ਮਾਡਲ ਫੋਨ ਦੇ ਐੱਫ.ਈ. ਮਾਡਲ ਵਰਗਾ ਹੀ ਹੈ। ਇਨ੍ਹਾਂ ’ਚੋਂ Galaxy Tab A7 Lite ਸੈਮਸੰਗ ਦਾ ਸਭ ਤੋਂ ਸਸਤਾ ਟੈਬਲੇਟ ਹੈ। ਆਓ ਜਾਣਦੇ ਨਾਂ ਇਨ੍ਹਾਂ ਦੀ ਕੀਮਤ ਅਤੇ ਖੂਬੀਆਂ ਬਾਰੇ ਵਿਸਤਾਰ ਨਾਲ...

Samsung Galaxy Tab S7 FE ਅਤੇ Galaxy Tab A7 Lite ਦੀ ਕੀਮਤ
Samsung Galaxy Tab S7 FE ਦੀ ਕੀਮਤ 46,999 ਰੁਪਏ ਹੈ। ਇਸ ਕੀਮਤ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਉਥੇ ਹੀ 6 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 50,999 ਰੁਪਏ ਹੈ। ਇਸ ਟੈਬ ਨੂੰ ਮਾਇਸਟਿਕ ਬਲੈਕ, ਮਾਇਸਟਿਕ ਗਰੀਨ, ਮਾਇਸਟਿਕ ਪਿੰਗ ਅਤੇ ਮਾਇਸਟਿਕ ਸਿਲਵਰ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। 

PunjabKesari

ਉਥੇ ਹੀ Galaxy Tab A7 Lite ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ LTE ਮਾਡਲ ਦੀ ਕੀਮਤ 14,999 ਰੁਪਏ ਹੈ। ਉਥੇ ਹੀ ਵਾਈ-ਫਾਈ ਮਾਡਲ ਦੀ ਕੀਮਤ 11,999 ਰੁਪਏ ਹੈ। ਇਸ ਟੈਬ ਨੂੰ ਗ੍ਰੇਅ ਅਤੇ ਸਿਲਵਰ ਰੰਗ ’ਚ ਖ਼ਰੀਦਿਆ ਜਾ ਸਕੇਗਾ। ਦੋਵਾਂ ਟੈਬ ਦੀ ਵਿਕਰੀ 23 ਜੂਨ ਤੋਂ ਹੋਵੇਗੀ। ਲਾਂਚਿੰਗ ਆਫਰ ਤਹਿਤ Galaxy Tab S7 FE ਦੇ ਨਾਲ HDFC ਦੇ ਕਾਰਡ ’ਤੇ 4,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਨਾਲ ਹੀ ਕੀਬੋਰਡ ਕਵਰ ’ਤੇ 10,000 ਰੁਪਏ ਦੀ ਛੋਟ ਮਿਲ ਰਹੀ ਹੈ। 

PunjabKesari

Samsung Galaxy Tab A7 Lite ਦੇ ਫੀਚਰਜ਼
ਟੈਬ ’ਚ ਐਂਡਰਾਇਡ 11 ਆਧਾਰਿਤ ਵਨ ਯੂ.ਆਈ. ਕੋਰ 3.1 ਹੈ। ਇਸ ਟੈਬ ’ਚ 8.7 ਇੰਚ ਦੀ WXGA+ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1340x800 ਪਿਕਸਲ ਹੈ। ਟੈਬ ’ਚ ਆਕਟਾ-ਕੋਰ ਪ੍ਰੋਸੈਸਰ ਹੈ ਜੋ ਕਿ ਮੀਡੀਟੈੱਕ ਹੀਲੀਓ ਪੀ22ਟੀ (MT8786T) ਹੈ। ਟੈਬ ’ਚ 4 ਜੀ.ਬੀ. ਤਕ ਰੈਮ ਅਤੇ 64 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। ਫੋਟੋਗ੍ਰਾਫੀ ਲਈ ਟੈਬ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕੁਨੈਕਟੀਵਿਟੀ ਲਈ 4ਜੀ ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬਲੂਟੂਥ ਵੀ5, ਜੀ.ਪੀ.ਐੱਸ.,ਯੂ.ਐੱਸ.ਬੀ. ਟਾਈਪ-ਸੀ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਹੈ। ਇਸ ਵਿਚ 5100mAh ਦੀ ਬੈਟਰੀ ਹੈ ਜੋ ਕਿ 15 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 

Samsung Galaxy Tab S7 FE ਦੇ ਫੀਚਰਜ਼
ਇਸ ਟੈਬ ’ਚ ਵੀ ਐਂਡਰਾਇਡ 11 ਆਧਾਰਿਤ ਵਨ ਯੂ.ਆਈ. 3.1 ਹੈ। ਇਸ ਵਿਚ 12.4 ਇੰਚ ਦੀ WQXGA ਡਿਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 2560x1600 ਪਿਕਸਲ ਹੈ। ਇਸ ਵਿਚ ਸਨੈਪਡ੍ਰੈਗਨ 750ਜੀ ਪ੍ਰੋਸੈਸਰ, 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ 5ਜੀ, 4ਜੀ ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬੂਲਟੂਥ ਵੀ5, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। ਇਸ ਵਿਚ ਏ.ਕੇ.ਜੀ. ਪਾਵਰਡ ਸਟੀਰੀਓ ਸਪੀਕਰ ਹੈ ਜਿਸ ਦੇ ਨਾਲ ਡਾਲਬੀ ਐਟਮਾਸ ਦਾ ਵੀ ਸੁਪੋਰਟ ਹੈ। ਇਸ ਦੇ ਨਾਲ ਐੱਸ-ਪੈੱਨ ਸਟਾਈਲਸ ਦਾ ਵੀ ਸੁਪੋਰਟ ਹੈ। ਇਸ ਟੈਬ ’ਚ 10090mAh ਦੀ ਬੈਟਰੀ ਹੈ ਜਿਸ ਨਾਲ 45 ਵਾਟ ਦੀ ਫਾਸਟ ਚਾਰਜਿੰਗ ਦੀ ਸੁਪੋਰਟ ਹੈ। 


Rakesh

Content Editor

Related News