ਸੈਮਸੰਗ Galaxy S8 ਲਿਮਟਿਡ ਐਡੀਸ਼ਨ ਭਾਰਤ ''ਚ ਹੋਇਆ ਲਾਂਚ

04/09/2018 5:17:36 PM

ਜਲੰਧਰ- ਭਾਰਤ 'ਚ ਇਸ ਸਾਲ ਆਪਣੇ ਫੈਲਗਸ਼ਿਪ ਸਮਾਰਟਫੋਨ ਨੂੰ ਲਾਂਚ ਕਰਨ ਤੋਂ ਬਾਅਦ ਸੈਮਸੰਗ ਨੇ ਪਿਛਲੇ ਸਾਲ ਲਾਂਚ ਕੀਤੇ ਗਏ ਗੈਲਕਸੀ ਐੱਸ8 ਦੇ ਲਿਮਟਿਡ ਐਡੀਸ਼ਨ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਲਿਮਟਿਡ ਐਡੀਸ਼ਨ Burgundy ਰੈਂਡ ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਡਿਵਾਈਸ ਪਿਛਲੇ ਸਾਲ ਦਾ ਬੈਸਟ ਸੇਲਿੰਗ ਸਮਾਰਟਫੋਨ ਵੀ ਸੀ। 

ਜੇਕਰ ਗੱਲ ਕਰੀਏ ਸੈਮਸੰਗ Galaxy S8 ਦੇ ਨਵੇਂ ਲਿਮਟਿਡ ਐਡੀਸ਼ਨ ਕਲਰ ਵੇਰੀਐਂਟ ਦੀ ਕੀਮਤ ਦਾ ਤਾਂ ਇਸ ਨੂੰ ਕੰਪਨੀ ਨੇ 49,990 ਰੁਪਏ 'ਚ ਲਾਂਚ ਕੀਤਾ ਹੈ। ਯੂਜ਼ਰਸ ਪੇ. ਟੀ. ਐੱਮ. ਦੇ ਰਾਹੀਂ 10,000 ਰੁਪਏ ਦਾ ਕੈਸ਼ਬੈਕ ਦਾ ਲਾਭ ਉਠਾ ਸਕਦੇ ਹੋ। ਇਸ ਕੈਸ਼ਬੈਕ ਤੋਂ ਬਾਅਦ ਇਸ ਦੀ ਕੀਮਤ 39,990 ਰੁਪਏ ਹੋ ਜਾਵੇਗੀ। ਇਸ  ਡਿਸਕਾਊਂਟ ਤੋਂ ਇਲਾਵਾ ਡਿਵਾਈਸ ਦੇ ਨਾਲ ਹੀ EMI ਆਫਰ ਕ੍ਰੇਡਿਟ ਕਾਰਡ 'ਤੇ ਉਪਲੱਬਧ ਹੈ। ਇਸ ਨੂੰ ਯੂਜ਼ਰਸ 13 ਅਪ੍ਰੈਲ ਤੋਂ ਖਰੀਦ ਸਕਣਗੇ।

ਸੈਮਸੰਗ Galaxy S8 ਦੇ ਸਪੈਸੀਫਿਕੇਸ਼ਨਸ -
ਇਸ ਸਮਾਰਟਫੋਨ ਦੇ ਸੇਪੈਸੀਫਿਕੇਸ਼ਨ ਦੀ ਤਾਂ ਇਸ ਸਮਾਰਟਫੋਨ 'ਚ 5.8 ਇੰਚ ਸੁਪਰ ਐਮੋਲੇਡ ਡਿਊਲ ਕਾਰਡ ਐਜ ਡਿਸਪਲੇਅ QHD ਰੈਜ਼ੋਲਿਊਸ਼ਨ, 586ppi, ਕਵਾਰਡ ਕੋਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ, ਸੈਮਸੰਗ Exynos 8890 ਔਕਟਾ-ਕੋਰ SoC , 4 ਜੀ. ਬੀ. ਰੈਮ, 64 ਜੀ. ਬੀ. ਇੰਟਰਨਲ ਸਟੋਰੇਜ, ਹਾਈਬ੍ਰਿਡ ਕਾਰਡ ਸਲਾਟ,ਸਟੋਰੇਜ ਨੂੰ 256 ਜੀ. ਬੀ., 8 ਮੈਗਾਪਿਕਸਲ ਸਮਾਰਟ ਆਟੋ ਫੋਕਸ ਫਰੰਟ ਕੈਮਰਾ, 12 ਮੈਗਾਪਿਕਸਲ ਡਿਊਲ ਪਿਕਸਲ ਰਿਅਰ ਕੈਮਰਾ, ਡਿਊਲ ਪਿਕਸਲ ਰਿਅਰ ਕੈਮਰਾ f/1.7 ਅਪਰਚਰ, ਕੈਮਰਾ 4K ਵੀਡੀਓ ਰਿਕਾਰਡਿੰਗ ਨੂੰ 60fps, ਸਲੋ ਮੋਸ਼ਨ ਵੀਡੀਓ ਰਿਕਾਰਡਿੰਗ ਨੂੰ 240fps ਐੱਚ. ਡੀ. (720p) ਰੈਜ਼ੋਲਿਊਸ਼ਨ ਹੈ।

ਪਾਵਰ ਬੈਕਅਪ ਦੇ ਲਈ ਇਸ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫਾਸਟ ਚਾਰਜਿੰਗ ਅਤੇ ਵਾਇਰਲੈੱਸ ਨੂੰ ਸਪੋਰਟ ਕਰਦੀ ਹੈ। ਨਾਲ ਹੀ ਕਨੈਕਟੀਵਿਟੀ ਆਪਸ਼ਨ ਦੇ ਲਈ ਇਸ 'ਚ ਡਿਊਲ ਸਿਮਨ ਕਾਰਡ ਸਲਾਟ, ਜੀ ਵੋਲਟੇਜ, ਬਲੂਟੁੱਥ, ਵਾਈ-ਫਾਈ 802.11ac ਅਤੇ ਜੀ. ਪੀ. ਐੱਸ. ਹੈ। ਇਸ ਦੇ ਨਾਲ ਹੀ ਸਮਾਰਟਫੋਨ 'ਚ ਆਈਰਿਸ ਸਕੈਨਰ ਅਤੇ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ OS ਦੇ ਨਾਲ ਪੇਸ਼ ਕੀਤਾ ਗਿਆ ਸੀ। ਐਂਡ੍ਰਾਇਡ 8.0 ਓਰਿਓ 'ਤੇ ਅਪਡੇਟ ਕੀਤਾ ਜਾ ਸਕਦਾ ਹੈ। 


Related News