ਸੈਮਸੰਗ ਗਲੈਕਸੀ ਨੋਟ 8 ਦਾ ਡਿਜ਼ਾਈਨ ਕੇਸ ਮੇਕਰ ਦੇ ਸੀ.ਈ.ਓ ਦੁਆਰਾ ਹੋਇਆ ਲੀਕ

Tuesday, Jul 11, 2017 - 10:23 PM (IST)

ਸੈਮਸੰਗ ਗਲੈਕਸੀ ਨੋਟ 8 ਦਾ ਡਿਜ਼ਾਈਨ ਕੇਸ ਮੇਕਰ ਦੇ ਸੀ.ਈ.ਓ ਦੁਆਰਾ ਹੋਇਆ ਲੀਕ

ਜਲੰਧਰ— ਗਲੈਕਸੀ ਨੋਟ 8 ਹੁਣ ਤਕ ਦਾ ਸਭ ਤੋਂ ਜ਼ਿਆਦਾ ਲੀਕ ਦੇ ਜਰੀਏ ਸਾਮਹਣੇ ਆਉਣ ਵਾਲਾ ਸੈਮਸੰਗ ਦਾ ਚਿਰਾਂ ਤੋਂ ਉਡੀਕ ਜਾਣ ਵਾਲਾ ਸਮਾਰਟਫੋਨ ਬਣ ਗਿਆ ਹੈ। ਜਿਵੇਂ- ਜਿਵੇਂ ਸਮਾਰਟਫੋਨ ਦੀ ਲਾਂਚ ਤਰੀਕ ਕਰੀਬ ਆ ਰਹੀ ਹੈ, ਉਸ ਤਰ੍ਹਾਂ ਇਸ ਨਾਲ ਜੁੜੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ।
ਹੁਣ ਤਕ ਇਸ ਦੇ ਕਈ ਸਪੈਸਿਫਿਕੈਸ਼ਨ, ਫੀਚਰਜ਼ ਅਤੇ ਡਿਜ਼ਾਈਨ ਨਾਲ ਜੁੜੀਆਂ ਖਬਰਾਂ ਸਾਮਹਣੇ ਆ ਚੁੱਕੀਆਂ ਹਨ ਪਰ ਹੁਣ ਕੇਸ ਨਿਮਰਾਤਾ ਦੁਆਰਾ ਹੀ ਸੈਮਸੰਗ ਗਲੈਕਸੀ ਨੋਟ 8 ਦੇ ਡਿਜਾਈਨ ਨੂੰ ਸ਼ੇਅਰ ਕੀਤਾ ਗਿਆ ਹੈ।
ਟਵੀਟਰ 'ਤੇ ਕੇਸ ਮੇਕਰ ਦੇ ਸੀ.ਈ.ਓ Jonathan Endicott ਦੇ ਮਾਧਿਅਮ ਨਾਲ ਸੈਮਸੰਗ ਗਲੈਕਸੀ ਨੋਟ 8 ਦੇ ਡਿਜ਼ਾਈਨ ਦਾ ਖੁਲਾਸਾ ਕੀਤਾ ਗਿਆ ਹੈ। ਟਵੀਟਰ 'ਤੇ ਪੋਸਟ ਕੀਤੀ ਗਈ 3ਡੀ ਸੀ.ਏ.ਡੀ ਡ੍ਰਾਇੰਗ 'ਚ ਆਉਣ ਵਾਲੇ ਇਸ ਸਮਾਰਟਫੋਨ ਦੇ ਸਪਸ਼ਟ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਹੀ Jonathan Endicott ਨੇ ਟਵੀਟਰ 'ਤੇ ਗਲੈਕਸੀ ਨੋਟ 8 ਦੇ ਡਿਜ਼ਾਈਨ ਦੀ ਕੁਝ Images ਸ਼ੇਅਰ ਕੀਤੀਆਂ ਸਨ।
Jonathan Endicott ਇਕ ਕੇਸ ਨਿਰਮਾਤਾ ਕੰਪਨੀ Slickwraps ਦੇ ਸੀ.ਈ.ਓ ਹੈ ਜੋ ਕਿ ਆਈਫੋਨ ਅਤੇ ਵਾਈਡ ਰੈਂਜ ਦੇ ਐਂਡ੍ਰਾਇਡ ਡਿਵਾਈਸ ਲਈ ਕੇਸ ਬਣਾਉਂਦੀ ਹੈ। ਹੋਰ ਥਰਡ ਕੇਸ ਪਾਰਟੀ ਨਿਰਮਾਤਾਵਾਂ ਦੀ ਤਰ੍ਹਾਂ ਹੀ Slickwraps ਦੇ ਡਿਜ਼ਾਈਨ ਦੇ ਹੱਥਾਂ 'ਚ ਲੈਣ ਦਾ ਮੌਕਾ ਮਿਲਿਆ ਹੈ, ਜਿਸ ਦਾ ਮਤਲਬ ਹੈ ਕਿ ਕੰਪਨੀ ਨਵੇਂ ਸਮਾਰਟਫੋਨ ਲਈ ਕੇਸ ਜਾਰੀ ਕਰੇਗੀ।
ਸਾਹਮਣੇ ਆਈ Image ਤੋਂ ਕੇਵਲ ਇਸ ਦੇ ਡਿਜ਼ਾਈਨ ਦੀ ਪੁਸ਼ਟੀ ਹੁੰਦੀ ਹੈ, ਫੋਨ ਦੇ ਸਪੈਸਿਫਿਕੈਸ਼ਨ ਦਾ ਜ਼ਿਕਰ Jonathan Endicott ਦੁਆਰਾ ਵੀ ਨਹੀਂ ਕੀਤਾ ਗਿਆ। ਹੁਣ ਤਕ ਸਾਹਮਣੇ ਆਈ ਜਾਣਕਾਰੀਆਂ ਮੁਤਾਬਕ ਇਸ ਸਮਾਰਟਫੋਨ 'ਚ 6.3 ਇੰਚ ਦੀ ਸੁਪਰ ਐਮੋਲੇਡ 2K Resolution ਨਾਲ 18.5:9 ਆਸਪੈਕਟ Ratio ਵਾਲੀ ਡਿਸਪਲੇ ਉਪਲੱਬਧ ਹੋਵੇਗੀ। ਇਸ ਦੇ ਨਾਲ ਹੀ ਇਸ 'ਚ ਐਕਸੀਨੋਸ ਦਾ 8895 ਜਾਂ ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ ਅਤੇ 6 ਜੀ.ਬੀ ਰੈਮ ਹੋਣ ਵਾਲੀ ਹੈ।
ਫੋਟੋਗ੍ਰਾਫੀ ਲਈ ਇਸ 'ਚ 12 ਮੈਗਾਪਿਕਸਲ ਦਾ ਕੈਮਰਾ ਆਪਟਿਕਲ ਇਮੈਜ ਸਟੈਬਿਲਾਇਜੈਸ਼ਨ ਨਾਲ ਹੋਵੇਗਾ। ਪਾਵਰ ਬੈਕਅਪ ਲਈ ਇਸ 'ਚ 3,300 mAh ਦੀ ਸਮਰੱਥਾ ਦੀ ਦਮਦਾਰ ਬੈਟਰੀ ਵੀ ਹੋਣ ਵਾਲੀ ਹੈ। ਇਸ ਦੇ ਇਲਾਵਾ ਇਸ ਲੀਕ 'ਚ ਇਹ ਵੀ ਕਿਹਾ ਗਿਆ ਹੈ ਕਿ ਫੋਨ 'ਚ Dex ਸਪੋਰਟ ਵੀ ਹੋਵੇਗੀ।  
 


Related News