Samsung Galaxy Note 8 ''ਚ ਇਨਫਿਨਿਟੀ ਡਿਸਪਲੇ ਅਤੇ ਐਂਡਰਾਇਡ 7.1.1 ਨੂਗਾ ਹੋਣ ਦਾ ਖੁਲਾਸਾ

Saturday, Jun 03, 2017 - 09:52 AM (IST)

Samsung Galaxy Note 8 ''ਚ ਇਨਫਿਨਿਟੀ ਡਿਸਪਲੇ ਅਤੇ ਐਂਡਰਾਇਡ 7.1.1 ਨੂਗਾ ਹੋਣ ਦਾ ਖੁਲਾਸਾ

ਜਲੰਧਰ- ਸੈਮਸੰਗ ਵੱਲੋਂ ਹੁਣ ਤੱਕ ਦੇ ਸਭ ਤੋਂ ਖੂਬਸੂਰਤ ਫਲੈਗਸ਼ਿਪ ਐੱਸ8 ਅਤੇ ਗਲੈਕਸੀ ਐੱਸ8+ ਲਾਂਚ ਕਰਨ ਤੋਂ ਬਾਅਦ ਹੁਣ ਕੰਪਨੀ ਦੇ ਅਗਲੇ ਗਲੈਕਸੀ ਨੋਟ ਸਮਾਰਟਫੋਨ ਲਾਂਚ ਕਰਨ ਦਾ ਇੰਤਜ਼ਾਰ ਹੈ। ਦੱਖਣੀ ਕੋਰੀਆਈ ਟੈਕ ਦਿੱਗਜ਼ 2017 ਦੀ ਦੂਜੀ ਤਿਮਾਹੀ 'ਚ  Samsung Galaxy Note 8 ਸਮਾਰਟਫੋਨ ਲਾਂਚ ਕਰੇਗੀ ਅਤੇ ਇਕ ਨਵੀਂ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਫੈਬਲੇਟ 'ਚ ਸੈਮਸੰਗ ਗੈਲਕਸੀ ਐੱਸ8 ਦੀ ਤਰ੍ਹਾਂ ਹੀ ਇਕ ਇਨਫਿਨਿਟੀ ਡਿਸਪਲੇ ਹੋਵੇਗਾ ਅਤੇ ਇਹ ਐਂਡਰਾਇਡ 7.1.1 ਨੂਗਾ 'ਤੇ ਚੱਲੇਗਾ।
ਇਨਫਿਨਿਟੀ ਡਿਸਪਲੇ ਇਕ ਫੈਂਸੀ ਟਰਮ ਹੈ, ਜਿਸ ਨੂੰ ਸੈਮਸੰਗ ਨੇ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ8+ 'ਚ ਦਿੱਤੇ ਗਏ ਕਰੀਬ ਬੇਜ਼ੇਲ-ਲੈਸ ਡਿਸਪਲੇ ਨੂੰ ਦਿੱਤਾ ਹੈ। ਉੱਪਰ ਅਤੇ ਨੀਚੇ ਦਿੱਤੇ ਗਏ ਪਤਲੇ ਬੇਜ਼ੇਲ ਅਤੇ ਇਨ੍ਹਾਂ ਫਲੈਗਸ਼ਿਪ ਘੁੰਮਣਦਾਰ ਕਿਨਾਰਿਆਂ ਦੇ ਚੱਲਦੇ ਡਿਸਪਲੇ 18:5:9 ਦੇ ਅਨੁਮਾਨ 'ਚ ਆਉਂਦਾ ਹੈ ਅਤੇ ਸ਼ਾਨਦਾਰ ਅਹਿਸਾਸ ਦਿੰਦਾ ਹੈ। ਸੈਮਸੰਗ ਆਪਣੇ ਆਉਣ ਵਾਲੇ ਗਲੈਕਸੀ ਨੋਟ 8 'ਚ ਵੀ ਇਹ ਹੀ ਇਨਫਿਨਿਟੀ ਡਿਸਪਲੇ ਦੇਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੂੰ ਐਂਡਰਾਇਡ ਨੂਗਾ ਦੇ ਲੇਟੈਸਟ ਵਰਜਨ 'ਤੇ ਟੈਸਟ ਕਰ ਰਹੀ ਹੈ।
ਸੈਮਸੰਗ ਦੇ ਆਉਣ ਵਾਲੇ ਫੈਬਲੇਟ 'ਚ 6.3 ਇੰਚ ਡਿਸਪਲੇ ਹੋਣ ਦਾ ਖੁਲਾਸਾ ਹੋਇਆ ਹੈ, ਜੋ ਗਲੈਕਸੀ 8+ ਤੋਂ ਥੋੜਾ ਵੱਡਾ ਹੈ ਅਤੇ ਇਸ ਫੋਨ ਨੂੰ ਅਮਰੀਕਾ 'ਚ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ ਦੂਜੇ ਬਾਜ਼ਾਰਾਂ 'ਚ ਐਕਸੀਨਾਸ 8895 ਚਿਪਸੈੱਟ ਨਾਲ ਲਾਂਚ ਕੀਤਾ ਜਾਵੇਗਾ। ਗਲੈਕਸੀ ਨੋਟ 8 ਤੋਂ ਹੋਮ ਬਟਨ ਹਟਾਇਆ ਜਾ ਸਕਦਾ ਹੈ। ਫੋਨ 'ਚ ਗਲੈਕਸੀ ਐੱਸਲ8 ਦੀ ਤਰ੍ਹਾਂ ਹੀ ਜਿਸਪਲੇ ਦੇ ਨੀਚੇ ਇਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਸਿਨੇਪਟਿਕ ਵੱਲੋਂ ਆਪਟੀਕਲ ਫਿੰਗਰਪ੍ਰਿੰਟ ਸਕੈਨਰ ਟੈਕਨਾਲੋਜੀ ਪੇਸ਼ ਕਰਨ ਤੋਂ ਬਾਅਦ ਤੋਂ ਹੁਣ ਗਲਾਸ 'ਤੇ ਵੀ ਫਿੰਗਰਪ੍ਰਿੰਟ ਦੇ ਰਾਹੀ ਸਕੈਨ ਕਰਨਾ ਆਸਾਨ ਹੋਵੇਗਾ। 
ਇਸ ਸਮਾਰਟਫੋਨ 'ਚ ਰਿਅਰ 'ਤੇ ਇਕ ਡਿਊਲ ਕੈਮਰਾ ਸੈੱਟਅਪ ਹੋਣ ਦਾ ਖੁਲਾਸਾ ਹੋਇਆ ਹੈ। ਫੋਨ 'ਚ 12 ਮੈਗਾਪਿਕਸਲ ਵਾਈਡ-ਐਂਗਲ ਅਤੇ ਇਕ 13 ਮੈਗਾਪਿਕਸਲ ਟੈਲੀਫੋਟੋ ਸੀ. ਆਈ. ਐੱਸ. ਹੋਵੇਗਾ। ਇਹ 3ਐਕਸ ਆਪਟੀਕਲ ਜ਼ੂਮ, 6ਪੀ ਡਿਊਲ ਲੈਂਸ ਅਤੇ ਡਿਊਲ ਓ. ਆਈ. ਐੱਸ. ਸਪੋਰਟ ਕਰੇਗਾ। ਫੋਨ 'ਚ ਸਕਰੀਨ ਦੇ ਨੀਚੇ ਫਿੰਗਰਪ੍ਰਿੰਟ ਸੈਂਸਰ ਦਾ ਵੀ ਪਤਾ ਚੱਲਿਆ ਸੀ।


Related News