ਸੈਮਸੰਗ ਗਲੈਕਸੀ ਨੋਟ 7 ''ਚ ਸਮੱਸਿਆ ਆਉਣ ਨਾਲ ਐਪਲ ਨੂੰ ਫਾਇਦਾ
Sunday, Oct 02, 2016 - 01:20 PM (IST)

ਜਲੰਧਰ- ਸੈਮਸੰਗ ਗਲੈਕਸੀ ਨੋਟ 7 ''ਚ ਸਮੱਸਿਆ ਆਉਣ ਨਾਲ ਐਪਲ ਨੂੰ ਫਾਇਦਾ ਹੋ ਰਿਹਾ ਹੈ। ਐਪਲ ਨੇ ਇੰਡੀਆ ''ਚ ਆਈਫੋਨ 7 ਅਤੇ 7 ਪਲੱਸ ਦੀ ਅਧਿਕਾਰਤ ਤੌਰ ''ਤੇ ਪ੍ਰੀ-ਬੁਕਿੰਗ 1 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਹੈ। ਐਪਲ ਦੀ ਕੋਸ਼ਿਸ਼ ਇਸ ਵਾਰ ਲਾਂਚ ਇਨਵੈਂਟਰੀ ਨੂੰ ਡਬਲ ਕਰਨ ਦੀ ਹੈ ਤਾਂ ਜੋ ਉਹ ਜ਼ਿਆਦਾ ਮੰਗ ਪੂਰੀ ਕਰ ਸਕੇ ਅਤੇ ਨੋਟ 7 ਦੇ ਨਾਲ ਸੈਮਸੰਗ ਦੇ ਸਕੰਟ ਦਾ ਪੂਰਾ ਫਾਇਦਾ ਚੁੱਕ ਸਕੇ। ਨੋਟ 7 ਨੂੰ ਫਾਲਟੀ ਬੈਟਰੀ ਦੇ ਚੱਲਦੇ ਰਿਕਾਲ ਕੀਤਾ ਜਾ ਰਿਹਾ ਹੈ।
ਹਾਲਾਂਕਿ ਸੈਮਸੰਗ ਗਲੈਕਸੀ ਨੋਟ 7 ਦੀ ਲਾਂਚਿੰਗ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ। ਇੰਡੀਆ ''ਚ ਇਸ ਨੂੰ ਸਤੰਬਰ ਦੌਰਾਨ ਲਿਆਇਆ ਜਾਣਾ ਸੀ ਪਰ ਇਸ ਦੀ ਲਾਂਚਿੰਗ ''ਚ ਫਿਰ ਤੋਂ ਦੇਰੀ ਹੋ ਗਈ। ਸੈਮਸੰਗ ਦੀ ਕੋਸ਼ਿਸ਼ ਹੈ ਕਿ 7 ਅਕਤੂਬਰ ਨੂੰ ਐਪਲ ਦੇ ਨਵੇਂ ਆਈਫੋਨ ਇੰਡੀਆ ''ਚ ਲਾਂਚ ਹੋਣ ਤੋਂ ਪਹਿਲਾਂ ਉਹ ਨੋਟ 7 ਨੂੰ ਇਥੇ ਲਾਂਚ ਕਰ ਦੇਵੇ।