ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ
Monday, May 10, 2021 - 06:23 PM (IST)
ਗੈਜੇਟ ਡੈਸਕ– ਦਮਦਾਰ ਬੈਟਰੀ ਵਾਲਾ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਦਰਅਸਲ, 7000mAh ਬੈਟਰੀ ਵਾਲੇ ਸੈਮਸੰਗ ਦੇ ਪਹਿਲੇ ਸਮਾਰਟਫੋਨ ‘ਗਲੈਕਸੀ M51’ ਦੀ ਕੀਮਤ ’ਚ ਦੂਜੀ ਵਾਰ ਵੱਡੀ ਕਟੌਤੀ ਵੇਖਣ ਨੂੰ ਮਿਲੀ ਹੈ। ਅਜਿਹੇ ’ਚ ਜੋ ਲੋਕ ਦਮਦਾਰ ਬੈਟਰੀ ਵਾਲਾ ਫੋਨ ਲੱਭ ਰਹੇ ਹਨ, ਉਨ੍ਹਾਂ ਲਈ ਗਲੈਕਸੀ M51 ਹੁਣ ਇਕ ਚੰਗਾ ਆਪਸ਼ਨ ਹੋ ਸਕਦਾ ਹੈ। ਪਿਛਲੇ ਸਾਲ ਲਾਂਚ ਹੋਏ ਇਸ ਫੋਨ ਦੀ ਕੀਮਤ ’ਚ ਕੰਪਨੀ ਨੇ ਦੂਜੀ ਵਾਰ ਕਟੌਤੀ ਕੀਤੀ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਵੱਡੀ ਰਾਹਤ, 15 ਮਈ ਤੋਂ ਬਾਅਦ ਵੀ ਡਿਲੀਟ ਨਹੀਂ ਹੋਵੇਗਾ ਅਕਾਊਂਟ
ਸਭ ਤੋਂ ਪਹਿਲਾਂ ਅਕਤੂਬਰ 2020 ’ਚ ਸੈਮਸੰਗ ਨੇ ਗਲੈਕਸੀ ਐੱਮ 51 ਦੀ ਕੀਮਤ ’ਚ 2,000 ਰੁਪਏ ਦੀ ਕਟੌਤੀ ਕੀਤੀ ਸੀ। ਪਹਿਲੀ ਕਟੌਤੀ ਤੋਂ ਬਾਅਦ ਇਸ ਦਾ 6 ਜੀ.ਬੀ. ਰੈਮ ਵਾਲਾ ਮਾਡਲ 22,999 ਰੁਪਏ ਦਾ ਹੋ ਗਿਆ ਸੀ ਜਦਕਿ 8 ਜੀ.ਬੀ. ਰੈਮ ਵਾਲਾ ਮਾਡਲ 24,999 ਰੁਪਏ ਦਾ ਹੋ ਗਿਆ ਸੀ। ਹੁਣ ਕੰਪਨੀ ਨੇ ਇਕ ਵਾਰ ਫਿਰ ਇਸ ਮਿਡ-ਰੇਂਜ ਸਮਾਰਟਫੋਨ ਦੀ ਕੀਮਤ ਘੱਟ ਕਰ ਦਿੱਤੀ ਹੈ।
ਇਹ ਵੀ ਪੜ੍ਹੋ– ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ
ਇਹ ਹੈ ਸੈਮਸੰਗ ਗੈਲਕੀਸ M51 ਦੀ ਨਵੀਂ ਕੀਮਤ
ਸੈਮਸੰਗ ਗਲੈਕਸੀ M51 ਦੀ ਕੀਮਤ ’ਚ ਹੁਣ 3,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਗਾਹਕ ਹੁਣ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 19,999 ਰੁਪਏ ’ਚ ਜਦਕਿ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 21,999 ਰੁਪਏ ’ਚ ਖ਼ਰੀਦ ਸਕਦੇ ਹਨ। ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 7,000mAh ਦੀ ਬੈਟਰੀ ਅਤੇ ਰਿਵਰਸ ਚਾਰਜਿੰਗ ਕੈਪੇਬਿਲਿਟੀ ਹੈ।
ਇਹ ਵੀ ਪੜ੍ਹੋ– ਨਵੇਂ ਅਵਤਾਰ ’ਚ ਹੋਵੇਗੀ PUBG ਗੇਮ ਦੀ ਵਾਪਸੀ, 18 ਸਾਲਾਂ ਤੋਂ ਘੱਟ ਉਮਰ ਲਈ ਹੋਣਗੀਆਂ ਇਹ ਪਾਬੰਦੀਆਂ
Samsung Galaxy M51 ਦੀਆਂ ਖੂਬੀਆਂ
- ਫੋਨ ’ਚ 6.7 ਇੰਚ ਦੀ Infinity O ਡਿਸਪਲੇਅ ਹੈ ਜੋ ਕਾਰਨਿੰਗ ਗੋਰਿਲਾ ਗਲਾਸ ਨਾਲ ਪ੍ਰੋਟੈਕਟਿਡ ਹੈ। ਸਮਾਰਟਫੋਨ ਇਕ ਆਕਟਾ-ਕੋਰ ਸਨੈਪਡ੍ਰੈਗਨ 730ਜੀ ਪ੍ਰੋਸੈਸਰ ਨਾਲ ਹੈ ਜਿਸ ਨੂੰ Adreno 618 GPU ਨਾਲ ਜੋੜਿਆ ਗਿਆ ਹੈ।
- ਸਮਾਰਟਫੋਨ ਹੁਣ ਐਂਡਰਾਇਡ 11 ’ਤੇ ਬੇਸਡ ਸੈਮਸੰਗ ਦੇ ਵਨ ਯੂ.ਆਈ. ’ਤੇ ਕੰਮ ਕਰਦਾ ਹੈ। ਸਮਾਰਟਫੋਨ ਰਿਵਰਸ ਚਾਰਜਿੰਗ ਸਮਰੱਥਾ ਅਤੇ 25 ਵਾਟ ਫਾਸਟ ਚਾਰਜਰ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਮਾਰਟਫੋਨ 2 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਪੂਰੀ ਤਰ੍ਹਾਂ ਚਾਰਜ ਹੋ ਸਕਦਾ ਹੈ।
- ਸੈਮਸੰਗ ਗਲੈਕਸੀ M51 ਦੋ ਰੈਮ ਮਾਡਲਾਂ - 6 ਜੀ.ਬੀ. ਅਤੇ 8 ਜੀ.ਬੀ. ’ਚ ਆਉਂਦਾ ਹੈ। ਫੋਨ ’ਚ 128 ਜੀ.ਬੀ. ਤਕ ਇੰਟਰਨਲ ਸਟੋਰੇਜ ਮਿਲਦੀ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ।
- ਕੈਮਰੇ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ M51 ’ਚ ਕਵਾਡ-ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਐੱਲ.ਈ.ਡੀ. ਫਲੈਸ਼, 12 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਲੈੱਨਜ਼, 5 ਮੈਗਾਪਿਕਸਲ ਡੈਪਥ ਸੈਂਸਰ ਅਤੇ 5 ਮੈਗਾਪਿਕਸਲ ਮੈਕ੍ਰੋ ਸੈਂਸਰ ਨਾਲ 64 ਮੈਗਾਪਿਕਸਲ ਮੇਨ ਸੈਂਸਰ ਹੈ। ਫਰੰਟ ’ਚ 32 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਹੈ।
- ਡਿਊਲ ਸਿਮ ਸਮਾਰਟਫੋਨ ਸਾਈਡ-ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ।
ਇਹ ਵੀ ਪੜ੍ਹੋ– ਆਸਾਨੀ ਨਾਲ ਹੈਕ ਹੋ ਸਕਦੈ ਐਪਲ ਦਾ ‘ਏਅਰਟੈਗ’ ਬਲੂਟੂਥ ਟ੍ਰੈਕਰ, ਰਿਸਰਚ ’ਚ ਹੋਇਆ ਖੁਲਾਸਾ