ਸੈਮਸੰਗ ਗਲੈਕਸੀ ਫੋਲਡ ਨੂੰ ਮਿਲਿਆ ਜ਼ਬਰਦਸਤ ਰਿਸਪਾਂਸ, ਵਿਕੇ 10 ਲੱਖ ਤੋਂ ਜ਼ਿਆਦਾ ਫੋਨ

12/15/2019 1:45:31 AM

ਗੈਜੇਟ ਡੈਸਕ—ਸੈਮਸੰਗ ਗਲੈਕਸੀ ਫੋਲਡ ਨੂੰ ਯੂਜ਼ਰਸ ਦਾ ਵਧੀਆ ਰਿਸਪਾਂਸ ਮਿਲ ਰਿਹ ਹੈ। ਵਿਕਰੀ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਹੈ ਕਿ ਲਾਂਚ ਤੋਂ ਬਅਦ ਹੁਣ ਤਕ ਇਸ ਦੇ 10 ਲੱਖ ਯੂਨੀਟਸ ਵਿਕ ਚੁੱਕੇ ਹਨ। ਫੋਨ ਨੂੰ ਇਸ ਸਾਲ ਹੋਏ ਮੋਬਾਇਲ ਵਰਲਡ ਕਾਂਗਰਸ 'ਚ ਪਹਿਲੀ ਵਾਰ ਸ਼ੋਕੇਸ ਕੀਤਾ ਗਿਆ ਸੀ। ਹਾਲਾਂਕਿ ਇਸ ਦੇ ਕੁਝ ਦਿਨ ਬਾਅਦ ਖਬਰ ਆਈ ਸੀ ਕਿ ਜਿਸ 'ਚ ਕਿਹਾ ਗਿਆ ਸੀ ਕਿ ਗਲੈਕਸੀ ਫੋਲਡ 'ਚ ਸਕਰੀਨ ਟੁੱਟਣ ਦੀ ਦਿੱਕਤ ਆ ਰਹੀ ਹੈ। ਫੋਨ ਨੂੰ ਪਹਿਲਾਂ ਅਪ੍ਰੈਲ 'ਚ ਲਾਂਚ ਕੀਤਾ ਜਾਣਾ ਸੀ ਇਸ ਖਬਰ ਤੋਂ ਬਾਅਦ ਕੰਪਨੀ ਨੇ ਇਸ ਦੀ ਲਾਂਚ ਡੇਟ ਨੂੰ ਅਗੇ ਵਧਾ ਦਿੱਤੀ ਸੀ।

PunjabKesari

ਅਕਤੂਬਰ ਤਕ ਵਿਕ ਚੁੱਕੇ ਸਨ 5 ਲੱਖ ਯੂਨੀਟਸ
ਲਾਂਚ ਡੇਟ ਪੋਸਟਪੋਨ ਕੀਤੇ ਜਾਣ ਤੋਂ ਬਾਅਦ ਕੰਪਨੀ ਨੇ ਗਲੈਕਸੀ ਫੋਲਡ ਦੇ ਡਿਜ਼ਾਈਨ 'ਤੇ ਫਿਰ ਤੋਂ ਕੰਮ ਕੀਤਾ ਅਤੇ ਇਸ ਨੂੰ ਸਤੰਬਰ 2019 'ਚ ਰੀਲਾਂਚ ਕੀਤਾ ਗਿਆ। ਅਕਤੂਬਰ 2019 ਦੇ ਖਤਮ ਹੋਣ ਤਕ ਗਲੈਕਸੀ ਫੋਲਡ ਦੇ 5 ਲੱਖ ਯੂਨੀਟਸ ਵਿਕ ਚੁੱਕੇ ਸਨ। ਲਾਂਚ ਦੇ ਅਗਲੇ ਮਹੀਨੇ ਹੀ ਇਸ ਅੰਕੜੇ ਨੂੰ ਹਾਸਲ ਕਰਨਾ ਕੰਪਨੀ ਲਈ ਇਕ ਉਪਲੱਬਧੀ ਸੀ। ਸੈਮਸੰਗ ਇਲੈਕਟ੍ਰਾਨਿਕਸ ਦੇ ਪ੍ਰੈਸੀਡੈਂਟ ਯੰਗ ਸੋਨ ਨੇ ਈਵੈਂਟ 'ਚ ਦੱਸਿਆ ਹੈ ਕਿ ਕੰਪਨੀ ਨੇ ਸੈਮਸੰਗ ਗਲੈਕਸੀ ਫੋਲਡ ਦੇ 1 ਮਿਲੀਅਨ (10ਲੱਖ) ਯੂਨੀਟਸ ਨੂੰ ਵੇਚਣ 'ਚ ਸਫਲਤਾ ਪਾਈ ਹੈ। ਗਲੈਕਸੀ ਫੋਲਡ ਦੀ ਕੀਮਤ 1,980 ਡਾਲਰ (ਕਰੀਬ 1,41,700 ਰੁਪਏ) ਅਤੇ ਭਾਰਤ 'ਚ ਇਹ ਫੋਨ 1,64,999 ਰੁਪਏ ਦੇ ਪ੍ਰਾਈਸ ਟੈਗ ਨਾਲ ਆਉਂਦਾ ਹੈ।

PunjabKesari

ਅਗਲੇ ਸਾਲ ਆਵੇਗਾ ਨੈਕਸਟ ਜਨਰੇਸ਼ਨ ਗਲੈਕਸੀ ਫੋਲਡ
ਕੰਪਨੀ ਅੱਜ ਕੱਲ ਸੈਕੰਡ ਜਨਰੇਸ਼ਨ ਫੋਲਡ ਲਿਆਉਣ ਦੀ ਤਿਆਰੀ 'ਚ ਲੱਗੀ ਹੈ। ਅਫਵਾਹਾਂ ਦੀ ਮੰਨੀਏ ਤਾਂ ਇਹ ਫੋਨ 18 ਫਰਵਰੀ ਨੂੰ ਸੈਨ-ਫ੍ਰੈਂਸਿਸਕੋ 'ਚ ਹੋਣ ਵਾਲੇ Unpacked ਈਵੈਂਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵਾਂ ਗਲੈਕਸੀ ਫੋਲ ਕਲੈਮਸ਼ੇਲ ਡਿਜ਼ਾਈਨ 'ਚ ਆਵੇਗਾ। ਇਸ ਫੋਨ ਦਾ ਡਿਜ਼ਾਈਨ ਹਾਲ ਹੀ 'ਚ ਲਾਂਚ ਹੋਏ Moto Razr ਨਾਲ ਕਾਫੀ ਮਿਲਦਾ-ਜੁਲਦਾ ਹੋ ਸਕਦਾ ਹੈ। ਕੀਮਤ ਦੀ ਜਿਥੇ ਤਕ ਗੱਲ ਹੈ ਤਾਂ ਇਹ ਮੌਜੂਦਾ ਗਲੈਕਸੀ ਫੋਲਡ ਤੋਂ ਸਸਤੀ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। ਕੁਝ ਰਿਪੋਰਟਸ ਦੀ ਮੰਨੀਏ ਤਾਂ ਕੰਪਨੀ ਨਵੇਂ ਗਲੈਕਸੀ ਫੋਲਡ ਨੂੰ 1000 ਡਾਲਰ ਤੋਂ ਵੀ ਘੱਟ ਕੀਮਤ 'ਚ ਪੇਸ਼ ਕਰ ਸਕਦੀ ਹੈ।

PunjabKesari

ਸੈਮਸੰਗ ਗਲੈਕਸੀ ਫੋਲਡ ਦੇ ਸਪੈਸੀਫਿਕੇਸ਼ਨਸ
12ਜੀ.ਬੀ. ਰੈਮ ਅਤੇ 512 ਜੀ.ਬੀ. ਇੰਟਰਨਲ ਸਟੋਰੇਜ਼ ਨਾਲ  UFS 3.0 ਇਸ ਫੋਨ 'ਚ 4.58 ਇੰਚ ਦੀ ਐਕਸਟਰਨਲ ਡਿਸਪਲੇਅ ਅਤੇ 7.3 ਇੰਚ ਦੀ ਫੋਲਡੇਬਲ QHD+ਇਨਫਿਨਿਟੀ ਫਲੈਕਸ ਇੰਟਰਨਲ ਡਿਸਪਲੇਅ ਦਿੱਤੀ ਗਈ ਹੈ। ਫੋਨ ਐਂਡ੍ਰਾਇਡ 9 ਪਾਈ 'ਤੇ ਬੇਸਡ OneUI ਆਪਰੇਟਿੰਗ ਸਿਸਟਮ ਅਤੇ ਸਨੈਪਡਰੈਗਨ 855 ਪ੍ਰੋਸੈਸਰ ਨਾਲ ਲੈਸ ਹੈ। ਫੋਟੋਗ੍ਰਾਫੀ ਲਈ ਫੋਨ 'ਚ ਕੁਲ 6 ਕੈਮਰੇ ਦਿੱਤੇ ਗਏ ਹਨ। ਅਨਫੋਲਡ ਹੋਣ 'ਤੇ ਫੋਨ 'ਚ ਉੱਤੇ ਸੱਜੇ ਪਾਸੇ ਨੌਚ ਅੰਦਰ 10 ਮੈਗਾਪਿਕਸਲ+8 ਮੈਗਾਪਿਕਸਲ ਦਾ ਡਿਊਲ ਕੈਮਰਾ ਹੈ। ਫੋਨ ਦੇ ਰੀਅਰ ਪੈਨਲ 'ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਥੇ 16 ਮੈਗਾਪਿਕਸਲ ਦੇ ਅਲਟਰਾ-ਵਾਇਡ ਸੈਂਸਰ ਨਾਲ 12 ਮੈਗਾਪਿਕਸਲ ਦਾ ਵਾਇਡ-ਐਂਗਲ ਸੈਂਸਰ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 10 ਮੈਗਾਪਿਕਸਲ ਦਾ ਕੈਮਰਾ ਮੌਜੂਦਾ ਹੈ ਜਿਸ ਨੂੰ ਫੋਨ ਦੇ ਫੋਲਡ ਹੋਣ 'ਤੇ ਐਕਸੈੱਸ ਕੀਤਾ ਜਾ ਸਕਦਾ ਹੈ।


Karan Kumar

Content Editor

Related News