ਸੈਮਸੰਗ ਲਿਆ ਰਹੀ ਗਲੈਕਸੀ ਸੀਰੀਜ਼ ਦਾ ਨਵਾਂ ਸਮਾਰਟਫੋਨ, ਨਾਂ ਹੋ ਸਕਦੈ Galaxy F12
Saturday, Oct 24, 2020 - 10:54 AM (IST)
ਗੈਜੇਟ ਡੈਸਕ– ਸੈਮਸੰਗ ਨੇ ਬੀਤੇ ਦਿਨੀਂ ਗਲੈਕਸੀ ਐੱਫ ਸੀਰੀਜ਼ ਦੇ ਆਪਣੇ ਪਹਿਲੇ ਸਮਾਰਟਫੋਨ Galaxy F41 ਨੂੰ ਭਾਰਤ ’ਚ ਲਾਂਚ ਕੀਤਾ ਸੀ, ਜਿਸ ਦੀ ਸੇਲ ਫਲਿਪਕਾਰਟ ਰਾਹੀਂ ਕੀਤੀ ਗਈ ਹੈ। ਇਸ ਫੋਨ ਨੂੰ ਚੰਗੀ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਹੁਣ ਕੰਪਨੀ ਆਪਣੀ ਇਸੇ ਸੀਰੀਜ਼ ਤਹਿਤ ਨਵਾਂ ਸਮਾਰਟਫੋਨ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਸੈਮਮੋਬਾਇਲ ਵਲੋਂ ਸਾਂਝੀ ਕੀਤੀ ਗਈ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਨਵੇਂ ਸਮਾਰਟਫੋਨ ਦਾ ਮਾਡਲ ਨੰਬਰ SM-F127G ਹੋਵੇਗਾ ਅਤੇ ਇਸ ਦਾ ਨਾਂ Galaxy F12 ਰੱਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਸੈਮਸੰਗ ਯੂਜ਼ਰ ਨੂੰ ਢੇਰਾਂ ਆਪਸ਼ਨ ਦੇ ਰਹੀ ਹੈ ਅਤੇ ਇਸ ਸਾਲ ਕੰਪਨੀ ਦੋ ਦਰਜਨ ਤੋਂ ਜ਼ਿਾਦਾ ਡਿਵਾਈਸਿਜ਼ ਭਾਰਤ ’ਚ ਲਾਂਚ ਵੀ ਕਰ ਚੁੱਕੀ ਹੈ। ਗਾਹਕਾਂ ਨੂੰ ਕੰਪਨੀ ਲਗਭਗ ਹਰ ਪ੍ਰਾਈਜ਼ ਰੇਂਜ ’ਚ ਆਪਣੇ ਸਮਾਰਟਫੋਨਜ਼ ਦੇ ਰਹੀ ਹੈ ਪਰ ਕੰਪਨੀ ਦੇ ਗਲੈਕਸੀ ਐੱਮ ਸੀਰੀਜ਼ ਅਤੇ ਐੱਫ ਸੀਰੀਜ਼ ਦੇ ਡਿਵਾਈਸਿਜ਼ ਡਿਜ਼ਾਇਨ, ਸਪੈਸੀਫਿਕੇਸ਼ੰਸ ਅਤੇ ਕੀਮਤ ਦੇ ਮਾਮਲੇ ’ਚ ਇਕ ਸਮਾਨ ਹੀ ਹਨ ਜਿਸ ਨਾਲ ਗਾਹਕਾਂ ਨੂੰ ਇਨ੍ਹਾਂ ’ਚੋਂ ਕਿਸੇ ਇਕ ਦੀ ਚੋਣ ਕਰਨ ’ਚ ਕਾਫੀ ਪਰੇਸ਼ਾਨੀ ਹੋ ਰਹੀ ਹੈ।