ਭਾਰਤ ''ਚ ਸ਼ੁਰੂ ਹੋਈ Samsung Galaxy Book 4 ਸੀਰੀਜ਼ ਦੀ ਪ੍ਰੀ-ਬੁਕਿੰਗ
Tuesday, Feb 13, 2024 - 01:12 PM (IST)
ਗੈਜੇਟ ਡੈਸਕ- Samsung Galaxy Book 4 ਨੂੰ ਇਕ ਮਹੀਨਾ ਪਹਿਲਾਂ ਦੱਖਣ ਕੋਰੀਆ 'ਚ ਪੇਸ਼ ਕੀਤਾ ਗਿਆ ਸੀ। ਹੁਣ ਇਹ ਜਲਦ ਹੀ ਗਲੋਬਲ ਬਾਜ਼ਾਰ 'ਚ ਲਾਂਚ ਹੋਵੇਗੀ। ਇਸਤੋਂ ਪਹਿਲਾਂ Samsung Galaxy Book 4 ਦੀ ਭਾਰਤ 'ਚ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲੈਪਟਾਪ ਨੂੰ ਬੁੱਕ ਕਰਨ 'ਤੇ ਕਈ ਆਫਰਜ਼ ਦਾ ਲਾਭ ਵੀ ਲਿਆ ਜਾ ਸਕਦਾ ਹੈ।
ਬੁਕਿੰਗ ਰਾਸ਼ੀ ਅਤੇ ਆਫਰ
ਇਹ ਲੈਪਟਾਪ ਸੈਮਸੰਗ ਡਾਟ ਕਾਮ, ਆਫਲਾਈਟ ਸੈਮਸੰਗ ਰਿਪੋਰਟ ਸਟੋਰ, ਹੋਰ ਮਲਟੀ-ਰਿਟੇਲ ਸਟੋਰ ਅਤੇ ਦੇਸ਼ ਭਰ 'ਚ ਚੁਣੇ ਹੋਏ ਈ-ਪੋਟਰਲ ਤੋਂ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। ਇਸਦੀ ਟੋਕਨ ਰਾਸ਼ੀ 1999 ਰੁਪਏ ਰੱਖੀ ਗਈ ਹੈ। ਨਵੀਂ ਸੈਮਸੰਗ ਗਲੈਕਸੀ ਬੁੱਕ 4 ਸੀਰੀਜ਼ ਦੇ ਲੈਪਟਾਪ ਦੀ ਖਰੀਦ 'ਤੇ ਗਾਹਕਾਂ ਨੂੰ 5,000 ਰੁਪਏ ਦੇ ਲਾਭ ਵੀ ਮਿਲਣਗੇ। ਹਾਲਾਂਕਿ, ਫਿਲਹਾਲ ਆਫਰਜ਼ ਬਾਰੇ ਪੂਰਾ ਵੇਰਵਾ ਨਹੀਂ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਸੈਮਸੰਗ ਦੀ ਪ੍ਰੀਮੀਅਮ ਸੀਰੀਜ਼ ਤਹਿਤ Galaxy Book 4 Pro, Book 4 Pro 360, Book 4 360 ਅਤੇ Galaxy Book 4 Ultra ਨੂੰ ਲਾਂਚ ਕੀਤਾ ਜਾਵੇਗਾ। ਤਿੰਨ ਮਾਡਲ ਅਗਲੇ ਕੁਝ ਹਫਤਿਆਂ 'ਚ ਹੀ ਲਾਂਚ ਹੋ ਜਾਣਗੇ। ਉਥੇ ਹੀ ਸੀਰੀਜ਼ ਦੇ ਪ੍ਰੋ ਮਾਡਲ ਨੂੰ ਬਾਅਦ ਵਿਚ ਲਿਆਇਆ ਜਾਵੇਗਾ।
ਫੀਚਰਜ਼
ਗਲੈਕਸੀ ਬੁੱਕ 4 ਪ੍ਰੋ 'ਚ ਪਰਫਾਰਮੈਂਸ ਲਈ ਇੰਟੈਲ ਕੋਰ ਅਲਟਰਾ 5 ਜਾਂ ਅਲਟਰਾ 7 ਸੀ.ਪੀ.ਯੂ. ਮਿਲੇਗਾ। ਇਸ ਪ੍ਰੋਸੈਸਰ ਨੂੰ ਇੰਟਰ ਆਰਕ ਗ੍ਰਾਫਿਕਟਸ ਦੇ ਨਾਲ ਜੋੜਿਆ ਗਿਆ ਹੈ। ਇਹ ਵਿੰਡੋਜ਼ 11 ਹੋਮ ਓ.ਐੱਸ. 'ਤੇ ਚਲਦਾ ਹੈ।
ਇਸ ਵਿਚ ਦੋ ਡਿਸਪਲੇਅ ਆਪਸ਼ਨ ਮਿਲਦੇ ਹਨ, ਜੋ ਕਿ 14 ਇੰਚ ਜਾਂ 16 ਇੰਚ ਐਮੋਲੇਡ ਹੈ। ਡਿਸਪਲੇਅ ਦੇ ਆਧਾਰ 'ਤੇ ਇਸਦਾ ਭਾਰ 1.23 ਕਿਲੋਗ੍ਰਾਮ ਜਾਂ 1.56 ਕਿਲੋਗ੍ਰਾਮ ਹੈ।
ਨੋਟਬੁੱਕ ਸੀਰੀਜ਼ 'ਚ ਡਾਲਬੀ ਐਟਮਾਸ ਦੇ ਨਾਲ ਏ.ਕੇ.ਜੀ. ਕਵਾਡ ਸਪੀਕਰ, ਵਾਈ-ਫਾਈ 6ਈ, ਬਲੂਟੁੱਥ 5.3 ਅਤੇ 65W USB-C ਚਾਰਜਿੰਗ ਦੇ ਨਾਲ 63Wh/76Wh ਬੈਟਰੀ ਪੈਕ ਸ਼ਾਮਲ ਹੈ।
ਬੁੱਕ 4 ਪ੍ਰੋ 'ਚ ਟੈਬਲੇਟ ਮੋਡ ਲਈ 360 ਡਿਗਰੀ ਹਿੰਜ ਜੋੜਦਾ ਹੈ। ਇਸ ਵਿਚ 16 ਇੰਚ ਦੀ ਐਮੋਲੇਡ ਟਚ ਡਿਸਪਲੇਅ, ਸਨਾਮ ਸੀ.ਪੀ.ਯੂ. ਆਪਸ਼ਨ ਅਤੇ ਇੰਟੈਲ ਆਰਕ ਗ੍ਰਾਫਿਕਸ ਮਿਲਦਾ ਹੈ। ਹੋਰ ਫੀਚਰਜ਼ ਦੇ ਤੌਰ 'ਤੇ ਡਾਲੀ ਐਟਮਾਸ ਸਪੋਰਟ, ਐੱਸ.-ਪੈੱਨ ਕੰਪੈਟੀਬਿਲਿਟੀ ਅਤੇ 65 ਵਾਟ ਚਾਰਜਿੰਗ ਦੇ ਨਾਲ 76Wh ਬੈਟਰੀ ਪੈਕ ਸ਼ਾਮਲ ਹਨ। ਇਹ 16GB ਜਾਂ 32GB LPDDR5X ਰੈਮ ਅਤੇ 512GB ਜਾਂ 1TB ਸਟੋਰੇਜ ਦੇ ਨਾਲ ਉਪਲੱਬਧ ਹੈ।
ਗਲੈਕਸੀ ਬੁੱਕ 4 ਅਲਟਰਾ ਵਿਚ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ 3K AMOLED ਡਿਸਪਲੇਅ ਅਤੇ Nvidia GeForce RTX 4070 ਜਾਂ RTX 4050 GPU ਦਾ ਵਿਕਲਪ ਹੈ। ਲੈਪਟਾਪ ਇੰਟੈਲ ਕੋਰ ਅਲਟਰਾ 9 ਜਾਂ ਅਲਟਰਾ 7 ਪ੍ਰੋਸੈਸਰਾਂ 'ਤੇ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ। ਇਸ ਨੂੰ 64GB ਤੱਕ LPDRR5X RAM ਅਤੇ 2TB ਤੱਕ SSD ਸਟੋਰੇਜ ਨਾਲ ਜੋੜਿਆ ਗਿਆ ਹੈ।
ਕਨੈਕਟੀਵਿਟੀ ਲਈ ਲੈਪਟਾਪ 'ਚ ਥੰਡਰਬੋਲਟ 4, USB ਟਾਈਪ-ਏ, HDMI 2.1 ਪੋਰਟ ਅਤੇ 140W USB-C ਫਾਸਟ ਚਾਰਜਿੰਗ ਵਾਲੀ 76Wh ਦੀ ਬੈਟਰੀ ਸ਼ਾਮਲ ਹੈ।