ਯਾਤਰੀਆਂ ਲਈ ਰਾਹਤ ਭਰੀ ਖ਼ਬਰ ; ਸ਼ਾਨ-ਏ-ਪੰਜਾਬ ਵਰਗੀਆਂ ਰੱਦ ਹੋਈਆਂ ਟਰੇਨਾਂ ਦੀ ਮੁੜ ਸ਼ੁਰੂ ਹੋਈ ਆਵਾਜਾਈ

Friday, Jan 10, 2025 - 05:40 AM (IST)

ਯਾਤਰੀਆਂ ਲਈ ਰਾਹਤ ਭਰੀ ਖ਼ਬਰ ; ਸ਼ਾਨ-ਏ-ਪੰਜਾਬ ਵਰਗੀਆਂ ਰੱਦ ਹੋਈਆਂ ਟਰੇਨਾਂ ਦੀ ਮੁੜ ਸ਼ੁਰੂ ਹੋਈ ਆਵਾਜਾਈ

ਜਲੰਧਰ (ਪੁਨੀਤ)- ਅੰਮ੍ਰਿਤਸਰ ਸ਼ਤਾਬਦੀ, ਸਵਰਨ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਸਮੇਤ ਮਹੱਤਵਪੂਰਨ ਟ੍ਰੇਨਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਰਾਹਤ ਮਿਲੀ ਹੈ। ਪਿਛਲੇ ਲੱਗਭਗ ਇਕ ਹਫਤੇ ਤੋਂ ਕਈ ਮਹੱਤਵਪੂਰਨ ਟ੍ਰੇਨਾਂ ਰੱਦ ਚੱਲ ਰਹੀਆਂ ਸਨ, ਜਦੋਂ ਕਿ ਕਈ ਟ੍ਰੇਨਾਂ ਨੂੰ ਲੁਧਿਆਣਾ ਤੋਂ ਵਾਪਸ ਭੇਜਿਆ ਜਾ ਰਿਹਾ ਸੀ, ਜਿਸ ਕਰ ਕੇ ਜਲੰਧਰ ਅਤੇ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸਨ।

ਆਵਾਜਾਈ ਸ਼ੁਰੂ ਹੋਣ ਦੇ ਪਹਿਲੇ ਦਿਨ ਸ਼ਾਨ-ਏ-ਪੰਜਾਬ 12498 ਅੰਮ੍ਰਿਤਸਰ ਤੋਂ ਦਿੱਲੀ ਜਾਣ ਸਮੇਂ 20 ਮਿੰਟ ਦੇਰੀ ਨਾਲ ਜਲੰਧਰ ਪੁੱਜੀ, ਜਦੋਂ ਕਿ 12497 ਦਿੱਲੀ ਤੋਂ ਆਉਣ ਸਮੇਂ ਲੱਗਭਗ 17 ਮਿੰਟ ਦੇਰੀ ਨਾਲ ਪੁੱਜੀ। 12014 ਅੰਮ੍ਰਿਤਸਰ ਸ਼ਤਾਬਦੀ ਦਿੱਲੀ ਜਾਂਦੇ ਸਮੇਂ 16 ਮਿੰਟ ਦੀ ਦੇਰੀ ਨਾਲ ਜਲੰਧਰ ਪਹੁੰਚੀ, ਜਦੋਂ ਕਿ ਦਿੱਲੀ 3 ਘੰਟੇ ਦੀ ਦੇਰੀ ਨਾਲ ਪੁੱਜੀ। ਇਸੇ ਤਰ੍ਹਾਂ ਨਾਲ 12013 ਅੰਮ੍ਰਿਤਸਰ ਸ਼ਤਾਬਦੀ ਦਿੱਲੀ ਤੋਂ ਆਉਣ ਸਮੇਂ ਜਲੰਧਰ ਦੇ ਆਪਣੇ ਤੈਅ ਸਮੇਂ ਰਾਤ 9.26 ਤੋਂ ਲੱਗਭਗ 1 ਘੰਟੇ ਦੀ ਦੇਰੀ ਨਾਲ ਜਲੰਧਰ ਪੁੱਜੀ।

PunjabKesari

ਇਹ ਵੀ ਪੜ੍ਹੋ- ਚਾਹਲ-ਧਨਸ਼੍ਰੀ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਦੇ ਰਿਸ਼ਤੇ 'ਚ ਵੀ ਪਈ 'ਫਿੱਕ' ! ਇਕ ਦੂਜੇ ਨੂੰ ਕੀਤਾ Unfollow

ਲੇਟ ਨਾਈਟ ਰਿਪੋਰਟ ਦੇ ਮੁਤਾਬਕ ਸੰਬਲਪੁਰ ਐਕਸਪ੍ਰੈੱਸ, ਗੋਲਡਨ ਟੈਂਪਲ ਮੇਲ, ਅੰਬਾਲਾ ਕੈਂਟ-ਜਲੰਧਰ ਸਿਟੀ 74645 ਸਮੇਤ ਵੱਖ-ਵੱਖ ਟ੍ਰੇਨਾਂ ਲੇਟ ਸਪਾਟ ਹੋਈਆਂ। ਉਥੇ ਹੀ, 12715 ਸੱਚਖੰਡ ਐਕਸਪ੍ਰੈੱਸ ਆਪਣੇ ਤੈਅ ਸਮੇਂ ਤੋਂ ਕਈ ਘੰਟੇ ਲੇਟ ਦੱਸੀ ਗਈ। ਇਸੇ ਤਰ੍ਹਾਂ ਨਾਲ ਜਨਨਾਇਕ ਐਕਸਪ੍ਰੈੱਸ ਵੀ ਦੇਰੀ ਨਾਲ ਚੱਲ ਰਹੀ ਸੀ।

ਦਿੱਲੀ ਅਤੇ ਹਿਮਾਚਲ ਸਮੇਤ ਦੂਰ ਦੇ ਰੂਟਾਂ ’ਤੇ ਰੁਟੀਨ ਵਾਂਗ ਚੱਲੀਆਂ ਬੱਸਾਂ
ਉਥੇ ਹੀ, ਪਨਬੱਸ-ਪੀ.ਆਰ.ਟੀ.ਸੀ. ਠੇਕਾ ਕਰਮਚਾਰੀ ਯੂਨੀਅਨ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ ਸਨ ਪਰ ਸਵੇਰ ਤੋਂ ਬੱਸਾਂ ਦੀ ਆਵਾਜਾਈ ਆਮ ਹੋਣ ਕਾਰਨ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ। ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ, ਹਲਦਵਾਨੀ ਸਮੇਤ ਦੂਰ-ਦੁਰਾਡੇ ਦੇ ਰੂਟਾਂ ’ਤੇ ਰੁਟੀਨ ਵਾਂਗ ਬੱਸਾਂ ਚੱਲੀਆਂ, ਜਿਸ ਕਾਰਨ ਯਾਤਰੀਆਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ। ਉਥੇ ਹੀ, ਮੌਸਮ ਖੁੱਲ੍ਹਣ ਕਾਰਨ ਬੱਸ ਅੱਡੇ 'ਚ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲਿਆ।

PunjabKesari

ਇਹ ਵੀ ਪੜ੍ਹੋ- ਜੇਕਰ ਤੁਹਾਡਾ ਵੀ ਹੈ ਡਾਕਖ਼ਾਨੇ 'ਚ ਖ਼ਾਤਾ ਤਾਂ ਹੋ ਜਾਓ ਸਾਵਧਾਨ, ਭੋਲ਼ੇ-ਭਾਲ਼ੇ ਲੋਕਾਂ ਨਾਲ ਹੋ ਗਈ ਲੱਖਾਂ ਦੀ ਠੱਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News