ਪੰਜਾਬ ''ਚ ਮੁੜ ਹੋਣਗੀਆਂ ਚੋਣਾਂ, ਸ਼ੁਰੂ ਹੋ ਗਈ ਸਿਆਸੀ ਚਰਚਾ
Sunday, Jan 12, 2025 - 04:39 AM (IST)
ਲੁਧਿਆਣਾ/ਜਲੰਧਰ (ਹਿਤੇਸ਼, ਧਵਨ)- ਲੁਧਿਆਣਾ ਦੇ ਹਲਕਾ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਪੰਜਾਬ ’ਚ ਇਕ ਹੋਰ ਵਿਧਾਨ ਸਭਾ ਉਪ ਚੋਣ ਦੀ ਚਰਚਾ ਛਿੜ ਗਈ ਹੈ। ਇਥੇ ਜ਼ਿਕਰਯੋਗ ਹੋਵੇਗਾ ਕਿ ਕੋਈ ਵੀ ਲੋਕਸਭਾ ਜਾਂ ਵਿਧਾਨ ਸਭਾ ਦੀ ਸੀਟ ਖਾਲੀ ਹੋਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਉਪ ਚੋਣ ਹੋਣਾ ਜ਼ਰੂਰੀ ਹੈ।
ਜੇਕਰ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਮੌਜੂਦਾ ਕਾਰਜਕਾਲ ਦੀ ਗੱਲ ਕਰੀਏ ਤਾਂ ਹੁਣ ਤੱਕ ਸੰਗਰੂਰ ਅਤੇ ਜਲੰਧਰ ’ਚ ਲੋਕਸਭਾ ਤੋਂ ਇਲਾਵਾ ਜਲੰਧਰ ਵੈਸਟ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ’ਚ ਲੋਕਸਭਾ ਉਪ ਚੋਣ ਹੋ ਚੁੱਕੀ ਹੈ।
ਇਨ੍ਹਾਂ ’ਚੋਂ ਜਲੰਧਰ ਲੋਕਸਭਾ ਉਪ ਚੋਣ ਕਾਂਗਰਸ ਦੇ ਐੱਮ.ਪੀ. ਸੰਤੋਖ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਮੌਤ ਹੋਣ ਤੋਂ ਬਾਅਦ ਹੋਈ ਸੀ। ਹੁਣ ਇਹ ਨੌਬਤ ਲੁਧਿਆਣਾ ਦੇ ਹਲਕਾ ਵੈਸਟ ’ਚ ਆ ਗਈ ਹੈ, ਜਿਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਹਾਲਾਤ ’ਚ ਗੋਲੀ ਲੱਗਣ ਦੀ ਵਜ੍ਹਾ ਨਾਲ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਚਿਤਾ ਠੰਢੀ ਹੋਣ ਤੋਂ ਪਹਿਲਾਂ ਉਪ ਚੋਣ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਅਤੇ ਸਿਆਸੀ ਸੁਗਬੁਗਾਹਟ ਸੁਣਨ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ- ਕੁੱਤਿਆਂ ਨੇ ਖਾ ਲਿਆ ਮਾਪਿਆਂ ਦਾ ਇਕਲੌਤਾ ਪੁੱਤ, ਪਿਓ ਦੇ ਹੱਥਾਂ 'ਚ ਜਿਗਰ ਦੇ ਟੋਟੇ ਨੇ ਤੋੜਿਆ ਦਮ
ਇਹ ਹੈ ਹਲਕਾ ਵੈਸਟ ਦਾ ਸਿਆਸੀ ਮਾਹੌਲ
2022 ਦੀ ਵਿਧਾਨ ਸਭਾ ਚੋਣ ਤੋਂ ਠੀਕ ਪਹਿਲਾਂ ਆਮ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਗੁਰਪ੍ਰੀਤ ਗੋਗੀ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੂੰ ਹਰਾਇਆ ਸੀ, ਜੋ ਦੋਵੇਂ ਕੌਂਸਲਰ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਦੌਰਾਨ ਕਈ ਸਾਲਾਂ ਤੱਕ ਪਾਰਟੀ ’ਚ ਇਕੱਠੇ ਕੰਮ ਕਰ ਚੁੱਕੇ ਸਨ। ਇਸ ਤੋਂ ਬਾਅਦ ਗੋਗੀ ਦੀ ਕਾਂਗਰਸ ਦੇ ਇਕ ਹੋਰ ਪੁਰਾਣੇ ਸਾਥੀ ਰਵਨੀਤ ਬਿੱਟੂ ਨਾਲ ਵੀ ਵਿਗੜ ਗਈ ਅਤੇ ਲੋਕਸਭਾ ਚੋਣ ਦੌਰਾਨ ਵੀ ਦੋਵਾਂ ’ਚ ਕਾਫੀ ਤਕਰਾਰ ਦੇਖਣ ਨੂੰ ਮਿਲੀ।
ਹੁਣ ਦੇਖਣਾ ਇਹ ਹੋਵੇਗਾ ਕਿ ਹਲਕਾ ਵੈਸਟ ਦੀ ਉਪ ਚੋਣ ’ਚ ਮੁਕਾਬਲਾ ਕਿਹੜੇ ਚਿਹਰਿਆਂ ’ਚ ਹੋਵੇਗਾ ਕਿਉਂਕਿ ਲੰਮਾ ਸਮਾਂ ਜੇਲ੍ਹ ’ਚ ਰਹਿ ਕੇ ਆਏ ਆਸ਼ੂ ਇਕ ਵਾਰ ਫਿਰ ਹਲਕਾ ਵੈਸਟ ਦੀ ਸੀਟ ’ਤੇ ਦਾਅਵੇਦਾਰੀ ਜਤਾਉਣਗੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਭਾਜਪਾ ਵੀ ਜ਼ਰੂਰ ਉਮੀਦਵਾਰ ਖੜ੍ਹਾ ਕਰੇਗੀ, ਜਦੋਂਕਿ ਅਕਾਲੀ ਦਲ ਦੀ ਸਥਿਤੀ ਸਮਾਂ ਆਉਣ ’ਤੇ ਹੀ ਸਾਫ ਹੋ ਜਾਵੇਗੀ।
ਇਹ ਵੀ ਪੜ੍ਹੋ- ਪੈਂਡਿੰਗ ਹੋਇਆ ਲੁਧਿਆਣਾ ਮੇਅਰ ਦੀ ਚੋਣ ਤੇ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਦਾ ਪ੍ਰੋਗਰਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e