ਫਾਜ਼ਿਲਕਾ ਪੁਲਸ ਨੂੰ ਵੱਡੀ ਸਫ਼ਲਤਾ, ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਣੇ 4 ਗ੍ਰਿਫ਼ਤਾਰ

Wednesday, Jan 08, 2025 - 04:41 PM (IST)

ਫਾਜ਼ਿਲਕਾ ਪੁਲਸ ਨੂੰ ਵੱਡੀ ਸਫ਼ਲਤਾ, ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਣੇ 4 ਗ੍ਰਿਫ਼ਤਾਰ

ਫਾਜ਼ਿਲਕਾ (ਸੁਖਵਿੰਦਰ ਥਿੰਦ) : ਨਸ਼ਾ ਤਸਕਰਾਂ ਖ਼ਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਫਾਜ਼ਿਲਕਾ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤਹਿਤ ਇਕ ਟਰੱਕ 'ਚੋਂ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਥਾਣਾ ਸਦਰ ਜਲਾਲਾਬਾਦ ਦੀ ਟੀਮ ਜਦੋਂ ਬੱਸ ਅੱਡਾ ਪਿੰਡ ਸੁਖੇਰਾ ਬੋਦਲਾ ਵਿਖੇ ਗਸ਼ਤ 'ਤੇ ਸੀ ਤਾਂ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਜੂ ਰਾਮ ਪੁੱਤਰ ਸੁੱਖ ਰਾਮ ਵਾਸੀ ਅਤੇ 10 ਹੋਰ ਸਾਥੀਆਂ ਨਾਲ ਨਸ਼ੀਲੀਆਂ ਗੋਲੀਆਂ ਵੇਚਦਾ ਹੈ।

ਉਹ ਸਾਰੇ ਟਰੱਕ ਰਾਹੀਂ ਬਾਹਰਲੇ ਸੂਬਿਆਂ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ਪਿੰਡ ਲਮੋਚੜ ਕਲਾਂ ਲੰਘ ਕੇ ਪਿੰਡ ਮੌਜੇ ਵਾਲਾ ਨੂੰ ਜਾਂਦੀ ਨਹਿਰ ਦੇ ਨਾਲ ਜਾਂਦੀ ਲਿੰਕ ਸੜਕ ਪਰ ਖੜ੍ਹ ਕੇ ਨਸ਼ੀਲੀਆਂ ਗੋਲੀਆਂ ਦੇ ਡੱਬੇ ਵੰਡ ਰਹੇ ਹਨ। ਇਹ ਨਸ਼ੀਲੀਆਂ ਗੋਲੀਆਂ ਉਨ੍ਹਾਂ ਨੇ ਬੋਲੈਰੋ ਗੱਡੀ 'ਤੇ ਲੋਡ ਕਰਕੇ ਅੱਗੇ ਲਿਜਾਣੀਆਂ ਹਨ।

ਉਸ ਦਾ ਡਰਾਈਵਰ ਵਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜਲਾਲਾਬਾਦ ਹੈ। ਮੁਖਬਰ ਖ਼ਾਸ ਦੀ ਦੱਸੀ ਗਈ ਜਗ੍ਹਾ 'ਤੇ ਪੁਲਸ ਪਾਰਟੀ ਨੇ ਪੁੱਜ ਕੇ ਕੁੱਲ 2,10,000 ਨਸ਼ੀਲੀਆਂ ਗੋਲੀਆਂ ਅਤੇ 1 ਲੱਖ, 70 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ। ਮੌਕੇ 'ਤੇ ਉਕਤ ਟਰੱਕ, ਬਲੈਰੋ ਗੱਡੀ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। 10 ਦੋਸ਼ੀਆਂ 'ਚੋਂ ਕੁੱਲ 4 ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। 
 


author

Babita

Content Editor

Related News