ਸਿੱਖ ਮਹਿਲ ''ਚ ਖੁੱਲ੍ਹਿਆ ਆਲੀਸ਼ਾਨ ਹੋਟਲ, 1 ਰਾਤ ਦਾ ਕਿਰਾਇਆ ਜਾਣ ਉੱਡਣਗੇ ਹੋਸ਼

Wednesday, Jan 15, 2025 - 03:48 PM (IST)

ਸਿੱਖ ਮਹਿਲ ''ਚ ਖੁੱਲ੍ਹਿਆ ਆਲੀਸ਼ਾਨ ਹੋਟਲ, 1 ਰਾਤ ਦਾ ਕਿਰਾਇਆ ਜਾਣ ਉੱਡਣਗੇ ਹੋਸ਼

ਪਟਿਆਲਾ: ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਸਿੱਖ ਮਹਿਲ ਕਿਲ੍ਹਾ ਮੁਬਾਰਕ ਵਿਚ ਹੋਟਲ ਰਨ ਬਾਸ - ਦਿ ਪੈਲੇਸ ਦਾ ਉਦਘਾਟਨ ਕੀਤਾ ਗਿਆ ਸਰਕਾਰ ਨੂੰ ਉਮੀਦ ਹੈ ਕਿ ਇਹ ਹੋਟਲ ਡੈਸਟੀਨੇਸ਼ਨ ਵੈਡਿੰਗਜ਼ ਲਈ ਲੋਕਾਂ ਦੀ ਤਰਜੀਹ ਬਣੇਗਾ ਤੇ ਪੰਜਾਬ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ਤੋਂ ਵੀ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ। ਇਸ ਦੇ ਨਾਲ ਹੀ ਇਸ ਜਗ੍ਹਾ ਦੀ ਵਰਤੋਂ ਫ਼ਿਲਮਾਂ ਦੀ ਸ਼ੂਟਿੰਗ ਲਈ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਪੰਜਾਬ ਦੀ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਬਾਰੇ CM ਮਾਨ ਦਾ ਪਹਿਲਾ ਬਿਆਨ

ਇਸ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਹੋਟਲ ਜਿੱਥੇ ਪੰਜਾਬ ਵਾਸੀਆਂ ਲਈ ਡੈਸਟੀਨੇਸ਼ਨ ਵੈਡਿੰਗ ਅਤੇ ਹੋਰ ਪ੍ਰੋਗਰਾਮਾਂ ਲਈ ਇੱਕ ਪਸੰਦੀਦਾ ਸਥਾਨ ਬਣੇਗਾ, ਉੱਥੇ ਹੀ ਸੈਲਾਨੀਆਂ ਨੂੰ ਵੀ ਹੋਟਲ 'ਚ ਸੂਬੇ ਦੀ ਨਿੱਘੀ ਮਹਿਮਾਨ ਨਿਵਾਜ਼ੀ ਦਾ ਆਨੰਦ ਦੇਖਣ ਨੂੰ ਮਿਲੇਗਾ। ਰਾਜਸਥਾਨ ਦੇ ਵਿਚ ਕਈ ਕਿਲ੍ਹਿਆਂ ਨੂੰ ਹੋਟਲ ਵਿਚ ਤਬਦੀਲ ਕੀਤਾ ਗਿਆ ਹੈ, ਜਿੱਥੇ ਲੋਕ ਡੈਸਟੀਨੇਸ਼ਨ ਵੈਡਿੰਗ ਅਤੇ ਘੁੰਮਣ-ਫ਼ਿਰਨ ਲਈ ਜਾਂਦੇ ਹਨ। ਪੰਜਾਬ ਦੇ ਕੋਲ ਕਾਫ਼ੀ ਅਮੀਰ ਵਿਰਾਸਤ ਹੈ, ਪਰ ਪਹਿਲੀਆਂ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਨ੍ਹਾਂ ਥਾਵਾਂ ਤੋਂ ਪੰਜਾਬ ਦੇ ਖਜ਼ਾਨੇ ਭਰੇ ਜਾ ਸਕਦੇ ਸਨ, ਪਹਿਲਾਂ ਵਾਲਿਆਂ ਨੂੰ ਉਨ੍ਹਾਂ ਥਾਵਾਂ ਨੂੰ ਆਪਣੇ ਦੋਸਤਾਂ ਨੂੰ ਵੇਚ ਦਿੱਤਾ, ਜਿੱਥੇ ਉਨ੍ਹਾਂ ਲੋਕਾਂ ਨੇ 5 ਸਟਾਰ ਹੋਟਲ ਖੋਲ੍ਹ ਲਏ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਇਸ ਮਹਿਲ ਦੀ ਤਰ੍ਹਾਂ ਹੀ ਹੋਰ ਵੀ ਕਈ ਜ਼ਿਲ੍ਹਿਆਂ ਵਿਚ ਅਜਿਹੇ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਦੇ ਨਾਲ ਹੀ ਹੋਰ ਸੂਬਿਆਂ ਵਿਚ ਵੀ ਪੰਜਾਬ ਦੀਆਂ ਥਾਵਾਂ ਹਨ, ਜਿਸ ਨਾਲ ਸਰਕਾਰ ਨੂੰ ਬਹੁਤ ਕਮਾਈ ਹੋ ਸਕਦੀ ਹੈ। ਸਾਡੀ ਸਰਕਾਰ ਇਸ ਪਾਸੇ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤੇ ਛੇਤੀ ਹੀ ਇਸ ਖੇਤਰ ਵਿਚ ਲੋਕਾਂ ਨੂੰ ਵੱਡੀਆਂ ਖ਼ੁਸ਼ਖ਼ਬਰੀਆਂ ਮਿਲਣਗੀਆਂ। ਪੰਜਾਬ ਵਿੱਚ ਬਹੁਤ ਖੂਬਸੂਰਤ ਥਾਂਵਾਂ ਨੇ ਜੋ ਪੰਜਾਬ ਦੇ ਖ਼ਜ਼ਾਨੇ ਦਾ ਸ੍ਰੋਤ ਬਣ ਸਕਦੀਆਂ ਹਨ। ਬਦਕਿਸਮਤੀ ਨਾਲ ਪਹਿਲਾਂ ਵਾਲੀਆਂ ਸਰਕਾਰਾਂ ਨੇ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਅਸੀਂ ਟੂਰਿਜ਼ਮ ਵਿਭਾਗ ਨਾਲ ਮੀਟਿੰਗਾਂ ਕਰਕੇ ਇਨ੍ਹਾਂ ਥਾਂਵਾਂ ਨੂੰ ਖ਼ਜ਼ਾਨੇ ਦਾ ਸ੍ਰੋਤ ਬਣਾਇਆ ਤਾਂ ਜੋ ਲੋਕਾਂ ਦਾ ਪੈਸਾ ਲੋਕਾਂ ਦੀ ਸੇਵਾ ਵਿਚ ਲਗਾ ਸਕੀਏ।

Image

ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਅਜੇ ਪੂਰੇ ਵੀ ਨਹੀਂ ਹੋਏ ਸੀ ਸੱਜ ਵਿਆਹੀ ਦੇ ਚਾਅ, ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਹੀ...

ਇਕ ਰਾਤ ਦਾ ਕਿਰਾਇਆ

ਹੋਟਲ ਰਨ ਬਾਸ ਵਿਚ ਰੁਕਣ ਦੇ ਲਈ ਤੁਹਾਨੂੰ ਪਹਿਲਾਂ ਬੁਕਿੰਗ ਕਰਵਾਉਣੀ ਪਵੇਗੀ। ਇੱਥੇ ਰੁਕਣ ਜਾਂ ਕੋਈ ਵੀ ਪ੍ਰੋਗਰਾਮ ਕਰਨ ਲਈ ਅਧਿਕਾਰਤ ਵੈੱਬਸਾਈਟ ਦੇ ਨਾਲ-ਨਾਲ ਹੋਰ ਵੈੱਬਸਾਈਟਸ ਤੇ ਐਪਸ ਰਾਹੀਂ ਬੁਕਿੰਗ ਕੀਤੀ ਜਾ ਸਕਦੀ ਹੈ। ਹੋਟਲ ਰਨ ਬਾਸ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇਕ ਰਾਤ ਦਾ ਕਿਰਾਇਆ 48 ਹਜ਼ਾਰ ਰੁਪਏ ਤੋਂ ਲੈ ਕੇ ਢਾਈ ਲੱਖ ਰੁਪਏ ਤਕ ਹੈ। ਇਨ੍ਹਾਂ ਕਮਰਿਆਂ ਵਿਚ 3 ਲੋਕਾਂ ਦੇ ਰੁਕਣ ਦਾ ਪ੍ਰਬੰਧ ਹੈ। ਕਮਰਿਆਂ ਵਿਚ ਏ.ਸੀ., ਟੀ.ਵੀ., ਵਾਈ-ਫਾਈ, ਫਰਿੱਜ ਸਮੇਤ ਤਮਾਮ ਸਹੂਲਤਾਂ ਉਪਲਬਧ ਹੋਣਗੀਆਂ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News