ਸੰਘਣੀ ਧੁੰਦ ਕਾਰਨ ਟੋਲ ਪਲਾਜ਼ੇ ਨੇੜੇ ਵਾਪਰਿਆ ਹਾਦਸਾ, 4 ਜਣੇ ਜ਼ਖਮੀ
Friday, Jan 10, 2025 - 08:32 PM (IST)
ਲੁਧਿਆਣਾ (ਬਿਪਿਨ ਭਾਰਦਵਾਜ) : ਸਮਰਾਲਾ ਦੇ ਨਜ਼ਦੀਕ ਘੁਲਾਲ ਟੋਲ ਪਲਾਜ਼ਾ 'ਤੇ ਸਵੇਰੇ ਸੰਘਣੀ ਧੁੰਦ ਦੇ ਵਿੱਚ ਇੱਕ ਸੜਕ ਹਾਦਸਾ ਹੋਇਆ, ਜਿਸ 'ਚ ਦੋ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਤੇ ਇਸ ਹਾਦਸੇ 'ਚ 4 ਵਿਅਕਤੀ ਜਖਮੀ ਹੋ ਗਏ ਜਿਨ੍ਹਾਂ 'ਚੋਂ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ।
ਇਹ ਵੀ ਪੜ੍ਹੋ : ਵੱਡੀ ਵਾਰਦਾਤ: ਜ਼ਮੀਨੀ ਵਿਵਾਦ ਕਾਰਨ ਇੱਕੋ ਪਰਿਵਾਰ ਦੇ 3 ਜੀਆਂ ਦਾ ਕੁਹਾੜੀ ਨਾਲ ਵੱਢ ਕੇ ਕਤਲ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੰਘਣੀ ਧੁੰਦ 'ਚ ਚੰਡੀਗੜ੍ਹ ਤੋਂ ਆ ਰਹੀ ਦੋ ਗੱਡੀਆਂ, ਦੋਨੋ ਗੱਡੀਆਂ ਵਿੱਚ 4-4 ਵਿਅਕਤੀ ਸਵਾਰ ਸਨ, ਜਦੋਂ ਗੱਡੀ ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ ਪਹੁੰਚੀਆਂ ਤਾਂ ਟੋਲ ਪਲਾਜ਼ਾ ਦੀ ਇੱਕ ਹੀ ਪਾਸਿੰਗ ਲਾਈਨ ਚੱਲ ਰਹੀ ਸੀ ਬਾਕੀ ਲਾਈਨਾਂ ਦੇ ਅੱਗੇ ਬੈਰੀਕੇਡ ਲੱਗੇ ਹੋਏ ਸਨ। ਕਾਰ ਚਾਲਕਾਂ ਵੱਲੋਂ ਲੱਗੇ ਬੈਰੀਕੇਡ ਤੋਂ ਗੱਡੀ ਬਚਾਉਣ ਦੇ ਕਾਰਨ ਗੱਡੀ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਹਾਦਸਾ ਹੋ ਗਿਆ ਤੇ ਦੂਸਰੀ ਗੱਡੀ ਵੀ ਟੋਲ ਪਲਾਜ਼ਾ ਨਾਲ ਟਕਰਾ ਗਈ। ਜ਼ਖਮੀਆਂ ਨੇ ਇਲਜ਼ਾਮ ਲਗਾਇਆ ਕਿ ਇਸ ਹਾਦਸੇ ਦਾ ਜ਼ਿੰਮੇਵਾਰ ਘੁਲਾਲ ਟੋਲ ਪਲਾਜ਼ਾ ਦੀ ਮੈਨੇਜਮੈਂਟ ਹੈ ਕਿਉਂਕਿ ਜਦੋਂ ਗੱਡੀ ਘੁਲਾਲ ਟੋਲ ਪਲਾਜ਼ਾ ਪਹੁੰਚੀ ਤਾਂ ਟੋਲ ਪਲਾਜ਼ਾ ਦੀ ਸਿਰਫ ਇੱਕ ਲਾਈਨ ਚੱਲ ਰਹੀ ਸੀ ਤੇ ਸੰਘੜੀ ਧੁੰਦ ਹੋਣ ਕਾਰਨ ਗੱਡੀ ਬੈਰੀਕੇਡ ਬਚਾਉਣ ਦੇ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਚਾਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ 'ਚ ਦੋ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹਨ ਤੇ ਸਮਰਾਲਾ ਸਿਵਲ ਹਸਪਤਾਲ 'ਚ ਦਾਖਲ ਹਨ।
ਇਹ ਵੀ ਪੜ੍ਹੋ : ਹੈਂ! ਤੀਜੀ ਜਮਾਤ ਦੀ ਵਿਦਿਆਰਥਣ ਨੂੰ ਹਾਰਟ ਅਟੈਕ, ਹੈਰਾਨ ਕਰ ਦੇਵੇਗੀ ਇਹ ਵੀਡੀਓ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e