ਜਲਦੀ ਹੀ ਭਾਰਤ ''ਚ ਲਾਂਚ ਹੋਣਗੇ Galaxy A8 Star ਤੇ J2 Core
Sunday, Aug 05, 2018 - 03:57 PM (IST)

ਜਲੰਧਰ— ਸੈਮਸੰਗ ਇਸ ਸਾਲ ਆਪਣੇ ਫਲੈਗਸ਼ਿੱਪ ਡਿਵਾਈਸ ਗਲੈਕਸੀ ਨੋਟ 9 ਤੋਂ ਇਲਾਵਾ ਦੋ ਹੋਰ ਨਵੇਂ ਸਮਾਰਟਫੋਨ ਲਾਂਚ ਕਰੇਗੀ। ਸੈਮਸੰਗ ਗਲੈਕਸੀ J2 Core ਕੰਪਨੀ ਦਾ ਪਹਿਲਾ ਐਂਡਰਾਇਡ ਗੋ ਸਮਾਰਟਫੋਨ ਹੋਵੇਗਾ, ਇਸ ਨੂੰ ਲੈ ਕੇ ਕਈ ਲੀਕ ਵੀ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਇਸ ਸਾਲ ਕੰਪਨੀ ਗਲੈਕਸੀ A8 Star ਨੂੰ ਵੀ ਲਾਂਚ ਕਰ ਸਕਦੀ ਹੈ। MySmartPrice ਦੀ ਰਿਪੋਰਟ ਮੁਤਾਬਕ ਸੈਮਸੰਗ ਜਲਦੀ ਹੀ ਭਾਰਤ 'ਚ Galaxy J2 Core (model SM-J260) ਅਤੇ Galaxy A8 Star (model SM-G8850) ਨੂੰ ਜਲਦੀ ਹੀ ਲਾਂਚ ਕਰੇਗੀ।
Samsung Galaxy J2 Core ਦੇ ਫੀਚਰਸ
ਇਹ ਕੰਪਨੀ ਦਾ ਪਹਿਲਾ ਐਂਡਰਾਇਡ ਗੋ ਡਿਵਾਈਸ ਹੋਵੇਗਾ। ਹਾਲਾਂਕਿ ਦੂਜੇ ਐਂਡਰਾਇਡ ਗੋ ਸਮਾਰਟਫੋਨ ਜੋ ਸਟਾਕ ਐਂਡਰਾਇਡ 'ਤੇ ਚੱਲਦੇ ਹਨ, ਇਹ ਡਿਵਾਈਸ TouchWiz UI ਦਾ ਇਸਤੇਮਾਲ ਕਰੇਗਾ। ਪਿਛਲੀਆਂ ਲੀਕ ਰਿਪੋਰਟਾਂ ਮੁਤਾਬਕ ਇਸ ਵਿਚ 1.4GHz quad-core ਪ੍ਰੋਸੈਸਰ, 1 ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ। ਫੋਨ 'ਚ 8 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ। ਇਸ ਵਿਚ 2,600 ਬੈਟਰੀ ਦਿੱਤੀ ਜਾ ਰਹੀ ਹੈ। ਫੋਨ 'ਚ ਫਿਜੀਕਲ ਬਟਨ ਨੂੰ ਛੱਡ ਕੇ ਆਨ ਸਕਰੀਨ ਨੈਵੀਗੇਸ਼ਨ ਬਟਨ ਦਿੱਤਾ ਜਾ ਸਕਦਾ ਹੈ।
Samsung Galaxy A8 Star ਫੀਚਰਸ
ਇਸ ਸਮਾਰਟਫੋਨ ਨੂੰ 6.28-ਇੰਚ ਦੀ ਫੁੱਲ-ਐੱਚ.ਡੀ.+ ਇੰਫੀਨਾਈਟ ਡਿਸਪਲੇਅ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਰੈਜ਼ੋਲਿਊਸ਼ਨ 2220x1080 ਪਿਕਸਲ ਦਾ ਹੋਵੇਗਾ। ਫੋਨ 'ਚ Exynos 7885 ਜਾਂ Snapdragon 660 SoC ਦਿੱਤਾ ਜਾ ਸਕਦਾ ਹੈ। ਭਾਰਤੀ ਬਾਜ਼ਾਰ 'ਚ ਇਸ ਨੂੰ 5xynos ਵਰਜਨ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਡਿਵਾਈਸ 4 ਜੀ.ਬੀ./6 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆ ਸਕਦਾ ਹੈ।
ਫੋਨ ਦੇ ਬੈਕ 'ਤੇ ਡਿਊਲ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਇਸ 'ਚੋਂ ਇਕ ਸੈਂਸਰ 16 ਮੈਗਾਪਿਕਸਲ ਦਾ ਅਤੇ ਦੂਜਾ ਸੈਂਸਰ 24 ਮੈਗਾਪਿਕਸਲ ਦਾ ਹੋ ਸਕਦਾ ਹੈ। ਕੈਮਰਾ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਦੇ ਨਾਲ ਆ ਸਕਦਾ ਹੈ। ਫੋਨ ਦੇ ਫਰੰਟ 'ਚ 24 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਇਸ ਸਮਾਰਟਫੋਨ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਨਾਲ ਆਏਗੀ।