Samsung ਨੇ ਲਾਂਚ ਕੀਤਾ Galaxy A52s 5G ਸਮਾਰਟਫੋਨ ਦਾ ਨਵਾਂ ਕਲਰ ਵੇਰੀਐਂਟ

Saturday, Oct 16, 2021 - 02:34 PM (IST)

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਨਵੇਂ ਸਮਾਰਟਫੋਨ Galaxy A52s 5G ਦੇ ਨਵੇਂ ਕਲਰ ਵੇਰੀਐਂਟ (ਔਸਮ ਮਿੰਟ) ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਅਜੇ ਪਿਛਲੇ ਮਹੀਨੇ ਹੀ ਲਿਆਇਆ ਗਿਆ ਹੈ ਜਿਸ ਵਿਚ 5ਜੀ ਕੁਨੈਕਟੀਵਿਟੀ ਦੀ ਸਪੋਰਟ ਦੇ ਨਾਲ ਐਂਡਰਾਇਡ 11 ਆਪਰੇਟਿੰਗ ਸਿਸਟਮ ਇਸਤੇਮਾਲ ਕਰਨ ਨੂੰ ਮਿਲਦਾ ਹੈ। 

ਕੀਮਤ ਦੀ ਗੱਲ ਕੀਤੀ ਜਾਵੇ ਤਾਂ Galaxy A52s 5G ਦੇ ਨਵੇਂ ਔਸਮ ਮਿੰਟ ਕਲਰ ਵੇਰੀਐਂਟ ਨੂੰ 8 ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ ਨਾਲ ਖਰੀਦਿਆ ਜਾ ਸਕਦਾ ਹੈ। ਇਸ ਨਵੇਂ ਵੇਰੀਐਂਟ ਦੀ ਕੀਮਤ 37,999 ਰੁਪਏ ਰੱਖੀ ਗਈਹੈ। ਇਸ ਤੋਂ ਪਹਿਲਾਂ ਇਸ ਫੋਨ ਨੂੰ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਨਾਲ ਲਿਆਇਆ ਗਿਆ ਸੀ ਜਿਸ ਦੀ ਕੀਮਤ 35,999 ਰੁਪਏ ਹੈ। 

Samsung Galaxy A52s 5G ਦੇ ਫੀਚਰਜ਼

ਡਿਸਪਲੇਅ    - 6.5-ਇੰਚ ਦੀ FHD+ ਸੁਪਰ ਐਮੋਲੇਡ, 120Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਕੁਆਲਕਾਮ ਦਾ ਸਨੈਪਡ੍ਰੈਗਨ 778ਜੀ
ਰੈਮ    - 6GB/8GB
ਸਟੋਰੇਜ    - 128GB/256GB
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ One UI 3
ਰੀਅਰ ਕੈਮਰਾ    - 64MP+12MP+5MP+5MP
ਫਰੰਟ ਕੈਮਰਾ    - 32MP
ਬੈਟਰੀ    - 4,500mAh (25 ਵਾਟ ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi, ਬਲੂਟੁੱਥ, GPS/A-GPS, NFC ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


Rakesh

Content Editor

Related News