ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਹੋਏ Samsung Galaxy A50s ਤੇ Galaxy A30s

9/11/2019 8:09:57 PM

ਗੈਜੇਟ ਡੈਸਕ—ਸਾਊਥ ਕੋਰੀਆ ਦੀ ਸਮਰਾਟਫੋਨ ਮੇਕਰ ਕੰਪਨੀ ਸੈਮਸੰਗ ਨੇ ਆਪਣੀ ਗਲੈਕਸੀ ਏ-ਸੀਰੀਜ਼ ਦੇ ਦੋ ਸਮਰਾਟਫੋਨ ਸੈਮਸੰਗ ਗਲੈਕਸੀ ਏ50ਐੱਸ ਅਤੇ ਗਲੈਕਸੀ ਏ30 ਐੱਸ ਭਾਰਤ 'ਚ ਲਾਂਚ ਕਰ ਦਿੱਤੇ ਹਨ। ਇਸ ਸੀਰੀਜ਼ ਦੇ ਪੁਰਾਣੇ ਡਿਵਾਈਸੇਜ ਗਲੈਕਸੀ ਏ50 ਅਤੇ ਗਲੈਕਸੀ ਏ30 ਦੇ ਅਪਗਰੇਡ ਇਹ ਸਮਰਾਟਫੋਨਸ ਟ੍ਰਿਪਲ ਕੈਮਰਾ ਸੈਟਅਪ ਅਤੇ 4000 ਐੱਮ.ਏ.ਐੱਚ. ਦੀ ਵੱਡੀ ਬੈਟਰੀ ਨਾਲ ਮਾਰਕੀਟ 'ਚ ਪੇਸ਼ ਕੀਤੇ ਗਏ ਹਨ। ਦੋਵੇਂ ਹੀ ਡਿਵਾਈਸਜ਼ 'ਚ ਕਈ ਅਪਗ੍ਰੇਡ ਦੇਖਣ ਨੂੰ ਮਿਲੇ ਹਨ ਅਤੇ 3ਡੀ ਡਿਜ਼ਾਈਨ ਤੋਂ ਇਲਾਵਾ ਇਨ੍ਹਾਂ 'ਚ ਗਲਾਸੀ ਪੈਟਰਨ ਦਿੱਤਾ ਗਿਆ ਹੈ, ਪ੍ਰੀਮੀਅਮ ਫੀਲ ਦਿੰਦਾ ਹੈ।

ਕੀਮਤ ਤੇ ਲਾਂਚ ਆਫਰਸ
ਸੈਮਸੰਗ ਗਲੈਕਸੀ ਏ50ਐੱਸ ਦੀ ਸ਼ੁਰੂਆਤੀ ਕੀਮਤ 22,999 ਰੁਪਏ ਰੱਖੀ ਗਈ ਹੈ, ਜੋ 4ਜੀ.ਬੀ. ਰੈਮ ਵੇਰੀਐਂਟ ਦੀ ਕੀਮਤ ਹੈ। ਦੂਜੇ 6ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 24,999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਗਲੈਕਸੀ ਏ30 ਐੱਸ ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ਼ ਵੇਰੀਐਂਟ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਸੈਮਸੰਗ ਰਿਲਾਇੰਸ ਜਿਓ ਅਤੇ ਏਅਰਟੈੱਲ ਕਸਟਮਰਸ ਨੂੰ ਡੱਬਲ ਡਾਟਾ ਆਫਰ ਕਰ ਰਿਹਾ ਹੈ। ਵੋਡਾਫੋਨ ਆਈਡੀਆ ਯੂਜ਼ਰਸ ਨੂੰ ਫੋਨ ਖਰੀਦਣ 'ਤੇ 255 ਰੁਪਏ ਦੇ ਰਿਚਾਰਜ 'ਤੇ 75 ਰੁਪਏ ਦਾ ਕੈਸ਼ਬੈਕ ਮਿਲੇਗਾ।

ਸੈਮਸੰਗ ਗਲੈਕਸੀ ਏ50ਐੱਸ ਦੇ ਸਪੈਸੀਫਿਕੇਸ਼ਨਸ
ਸਮਾਰਟਫੋਨ 'ਚ 6.4 ਇੰਚ ਦੀ ਫੁਲ ਐੱਚ.ਡੀ.+ਇਨਫਿਨਿਟੀ-ਯੂ-ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜੋਲਿਉਸ਼ਨ 1080x2340 ਪਿਕਸਲ ਹੈ। ਗਲੈਕਸੀ ਏ50ਐੱਸ 'ਚ ਆਕਟਾ ਕੋਰ Exynos 9611 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਙ 6ਜੀ.ਬੀ. ਤਕ ਰੈਮ ਤੋਂ ਇਲਾਵਾ 128ਜੀ.ਬੀ. ਤਕ ਸਟੋਰੇਜ਼ ਨਾਲ ਆਉਂਦਾ ਹੈ। ਇਸ 'ਚ ਐਂਡ੍ਰਾਇਡ 9 ਪਾਈ ਬੇਸਡ ਵਨ ਯੂ.ਆਈ. ਦਿੱਤਾ ਗਿਆ ਹੈ।

PunjabKesari

 

ਕੈਮਰਾ
ਗੱਲ ਕਰੀਏ ਕੈਮਰੇ ਦੀ ਤਾਂ ਇਸ ਦੇ ਰੀਅਰ ਪੈਨਲ 'ਤੇ ਮਿਲਣ ਵਾਲੇ ਟ੍ਰਿਪਲ ਕੈਮਰਾ ਸੈਟਅਪ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾਵਾਇਡ ਐਂਗਲ ਸੈਂਸਰ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ ਨਾਈਟ ਮੋਡ ਵੀ ਯੂਜ਼ਰਸ ਨੂੰ ਮਿਲੇਗਾ। ਇਨ-ਡਿਸਪਲੇਅ ਸਕੈਨਰ ਨਾਲ ਆਉਣ ਵਾਲੇ ਡਿਵਾਈਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15W ਫਾਸਟ ਚਾਰਜ ਸਪਾਰਟ ਨਾਲ ਆਉਂਦਾ ਹੈ।

ਸੈਮਸੰਗ ਗਲੈਕਸੀ ਏ30ਐੱਸ ਦੇ ਸਪੈਸੀਫਿਕੇਸ਼ਨਸ
ਨਵੇਂ ਗਲੈਕਸੀ ਏ30 ਐੱਸ 'ਚ 6.4 ਇੰਚ ਦਾ ਐੱਚ.ਡੀ.+ਇਨਫਿਨਿਟੀ-ਵੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜੋਲਿਉਸ਼ਨ 720x1560 ਪਿਕਸਲ ਹੈ। ਗਲੈਕਸੀ ਏ30ਐੱਸ 'ਚ ਆਕਟਾ ਕੋਰ Exynos 7904 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਹ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ ਐਂਡ੍ਰਾਇਡ 9 ਪਾਈ ਬੇਸਡ ਵਨ ਯੂ.ਆਈ. ਦਿੱਤਾ ਗਿਆ ਹੈ।

PunjabKesari

ਕੈਮਰਾ
ਗੱਲ ਕਰੀਏ ਕੈਮਰੇ ਦੀ ਤਾਂ ਇਸ ਦੇ ਰੀਅਰ ਪੈਨਲ 'ਤੇ ਮਿਲਣ ਵਾਲੇ ਟ੍ਰਿਪਲ ਕੈਮਰਾ ਸੈਟਅਪ 'ਚ 25 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ ਸੈਂਸਰ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਵਾਲੇ ਡਿਵਾਈਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ 15W ਫਾਸਟ ਚਾਰਜ ਸਪਾਰਟ ਨਾਲ ਮਿਲਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

This news is Edited By Karan Kumar