ਸੈਮਸੰਗ Galaxy S8 ''ਚ ਦੇ ਸਕਦੀ ਹੈ ਨਵਾਂ Exynos 9 ਸੀਰੀਜ਼ ਪ੍ਰੋਸੈਸਰ

02/21/2017 11:33:34 AM

ਜਲੰਧਰ : ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨਵੇਂ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਨੂੰ ਜਲਦ ਹੀ ਭਾਰਤ ''ਚ ਪੇਸ਼ ਕਰਨ ਵਾਲੀ ਹੈ। ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ''ਚ ਕੰਪਨੀ ਸਨੈਪਡਰੈਗਨ 835 ਪ੍ਰੋਸੈਸਰ ਦੀ ਬਜਾਏ ਨਵਾਂ ਇਸ ਹਾਊਸ ਬਣਾਇਆ ਗਿਆ Exynos 9 ਸੀਰੀਜ ਪ੍ਰੋਸੈਸਰ ਦੇਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਸੈਮਸੰਗ ਐਕਸੀਨਾਸ ਦੇ ਟਵਿੱਟਰ ਅਕਾਉਂਟ ਰਾਹੀਂ ਟਵੀਟ ਕਰਕੇ ਦਿੱਤੀ ਹੈ।

 

ਜਾਣਕਾਰੀ ਮੁਤਾਬਕ ਸੈਮਸੰਗ ਆਪਣੇ ਲੇਟੈਸਟ ਪਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਨੂੰ 14 ਅਪ੍ਰੈਲ ਨੂੰ ਭਾਰਤ ''ਚ ਪੇਸ਼ ਕਰ ਸਕਦੀ ਹੈ। ਇਸ ਸਮਾਰਟਫੋਨ ''ਚ ਪਹਿਲੀ ਵਾਰ ਨਵਾਂ Exynos 9 ਸੀਰੀਜ਼ ਪ੍ਰੋਸੈਸਰ ਯੂਜ਼ ਕਰਨ ਨੂੰ ਮਿਲ ਸਕਦਾ ਹੈ, ਪਰ ਇਹ ਪ੍ਰੋਸੈਸਰ ਸਿਰਫ ਭਾਰਤ ''ਚ ਮਿਲਣ ਵਾਲੇ ਗਲੈਕਸੀ ਐੱਸ8 ਸਮਾਰਟਫੋਨਸ ''ਚ ਹੀ ਉਪਲੱਬਧ ਹੋਵੇਗਾ। ਹੋਰ ਦੇਸ਼ਾਂ ''ਚ ਮਿਲੇ ਵਾਲੇ ਵੇਰਿਅੰਟ ''ਚ ਸਨੈਪਡਰੈਗਨ 835 ਪ੍ਰੋਸੈਸਰ ਹੀ ਦਿੱਤਾ ਜਾਵੇਗਾ। ਅਫਵਾਹਾਂ ''ਚ ਕਿਹਾ ਜਾ ਰਿਹਾ ਹੈ ਕਿ ਕਵਾਲਕਾਮ ਦੁਆਰਾ ਬਣਾਏ ਗਏ 10nm FinFAT ਫੈਬਰੀਕੇਸ਼ਨ ਵਾਲੇ ਪ੍ਰੋਸੈਸਰ ਨਾਲ ਸੈਮਸੰਗ ਦਾ ਇਹ ਪ੍ਰੋਸੈਸਰ ਬਿਹਤਰ ਹੋਵੇਗਾ।


Related News