ਵਿਗਿਆਨੀ ਹੁਣ ਡੀ.ਐੱਨ.ਏ. ''ਚ ਇੱਛਾ ਅਨੁਸਾਰ ਕਰਨਾ ਚਾਹੁੰਦੇ ਹਨ ਬਦਲਾਅ

Wednesday, May 18, 2016 - 05:30 PM (IST)

ਵਿਗਿਆਨੀ ਹੁਣ ਡੀ.ਐੱਨ.ਏ. ''ਚ ਇੱਛਾ ਅਨੁਸਾਰ ਕਰਨਾ ਚਾਹੁੰਦੇ ਹਨ ਬਦਲਾਅ
ਜਲੰਧਰ-ਬੀਜਿੰਗ ''ਚ ਸਿੰਘੁਆ ਯੂਨੀਵਰਸਿਟੀ ਦੇ ਵਿਗਿਆਨੀ ਹੁਣ ਪਹਿਲਾਂ ਤੋਂ ਡਿਜ਼ਾਇਨ ਕੀਤੇ ਗਏ ਬੱਚਿਆਂ ਦੇ ਜਨਮ ਦੀ ਤਕਨੀਕ ਵਿਕਸਿਤ ਕਰਨ ਦੀ ਕੋਸ਼ਿਸ਼ ''ਚ ਜੁਟੇ ਹਨ । ਅਜਿਹਾ ਨਹੀਂ ਹੈ ਕਿ ਇਹ ਹੁਣ ਤੱਕ ਸੋਚ ਦੇ ਪੱਧਰ ''ਤੇ ਹੀ ਹੈ ਬਲਕਿ ਜਾਨਵਰਾਂ ''ਚ ਇਸ ਤਰ੍ਹਾਂ ਦੇ ਪ੍ਰਯੋਗ ਸਫਲ ਹੋਣ ਤੋਂ ਬਾਅਦ ਆਦਮੀ ''ਚ ਵੀ ਇਸ ਤਰ੍ਹਾਂ ਦਾ ਪ੍ਰਯੋਗ ਕਰਨ ''ਤੇ ਗੱਲਾਂ ਹੋ ਰਹੀਆਂ ਹਨ ।  ਇਹ ਮਨੁੱਖੀ ਜੀਨ ਨੂੰ ਮਰਜ਼ੀ ਮੁਤਾਬਿਕ ਐਡਿਟ ਕਰਨ ਦੀ ਤਕਨੀਕ ਹੈ ।ਪਿਛਲੇ ਹਫਤੇ ਵਾਸ਼ਿੰਗਟਨ ''ਚ ਇਸ ''ਤੇ ਵਿਗਿਆਨੀਆਂ ਦਾ ਸਮੇਲਨ ਵੀ ਹੋਇਆ ।ਅਸਲ ''ਚ ਮਨੁੱਖੀ ਭਰੂਣ ਦੇ ਡੀ.ਐੱਨ.ਏ. ''ਚ ਬਦਲਾਵ ਤੋਂ ਚੰਗੀਆਂ ਚੀਜਾਂ ਤਾਂ ਸੰਭਵ ਹਨ ਪਰ ਕਈ ਤਰ੍ਹਾਂ ਦੀਆਂ ਸ਼ੱਕੀ ਸੰਭਾਵਨਾਵਾਂ ਵੀ ਹਨ । ਚੰਗਾ ਇਹ ਹੈ ਕਿ ਇਸ ਤੋਂ ਕਈ ਕਿਸਮ ਦੇ ਰੋਗਾਂ ''ਤੇ ਪਹਿਲਾਂ ਹੀ ਕਾਬੂ ਪਾਉਣਾ ਸੰਭਵ ਹੋਵੇਗਾ । ਥੈਲੇਸੀਮਿਆ ਅਤੇ ਕੁੱਝ ਹੋਰ ਖਾਸ ਕੋਸ਼ਿਕਾਵਾਂ ਤੱਕ ਲਹੂ ਪੁੱਜਣ ''ਚ ਅੜਚਨ ਵਾਲੇ ਰੋਗਾਂ ਤੋਂ ਬਚਨ ਲਈ ਇਹ ਤਕਨੀਕ ਲਗਭਗ ਵਰਦਾਨ ਦੀ ਤਰ੍ਹਾਂ ਹੈ ।  
 
ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮਝਦਾਰ ਹੋਣ ਲਈ ਸਹੀ ਜੀਂਸ ਅਤੇ ਸਹੀ ਮਾਹੌਲ ਦੀ ਹੀ ਜ਼ਰੂਰਤ ਨਹੀਂ ਹੁੰਦੀ, ਸਗੋਂ ਜੀਂਸ ਦੇ ਸਹੀ ਕਨਵੈਂਸ਼ਨ ਦੀ ਵੀ ਲੋੜ ਹੁੰਦੀ ਹੈ । ਕਿਸ ਜੀਨ ਦੀ ਕੀ ਵਿਸ਼ੇਸ਼ਤਾ ਹੈ , ਇਸ ''ਤੇ ਪਿਛਲੇ ਦਸ ਸਾਲਾਂ ''ਚ ਵੱਖ-ਵੱਖ ਤਰ੍ਹਾਂ ਦੀਆਂ ਕਈ ਜਾਣਕਾਰੀਆਂ ਇੱਕਠੀਆਂ ਕੀਤੀਆਂ ਗਈਆਂ ਹਨ । ਫਿਰ ਵੀ ਵਿਗਿਆਨੀ ਇਨ੍ਹਾਂ ਦੇ ਕਨਵੈਨਸ਼ਨ ਤੋਂ ਕੀ ਹੁੰਦਾ ਹੈ ਜਾਂ ਕੀ ਕੁੱਝ ਹੋ ਸਕਦਾ ਹੈ ਇਸ ''ਤੇ ਕੋਈ ਇਕ ਸੋਚ ਨਹੀਂ ਰੱਖ ਪਾਏ । ਵਾਸ਼ਿੰਗਟਨ ਸਮੇਲਨ ''ਚ ਮਨੁੱਖੀ ਜੀਨ ''ਚ ਬਦਲਾਵ ਦੇ ਮੈਡਿਕਲ, ਸਾਮਾਜਿਕ , ਵਾਤਾਵਰਣ ਅਤੇ ਨੈਤਿਕ ਨਤੀਜਿਆਂ ''ਤੇ ਵਿਗਿਆਨੀਆਂ ਨੇ ਹੋਰ ਗੱਲ ਕਰਨ ''ਤੇ ਜ਼ੋਰ ਦਿੱਤਾ ਹੈ।

Related News