ਰੇਨੋ ਨੇ ਭਾਰਤ ''ਚ ਲਾਂਚ ਦੀ ਲਾਜੀ ਦੀ ਨਵੀਂ ਰੇਂਜ

Tuesday, Dec 06, 2016 - 12:01 PM (IST)

ਰੇਨੋ ਨੇ ਭਾਰਤ ''ਚ ਲਾਂਚ ਦੀ ਲਾਜੀ ਦੀ ਨਵੀਂ ਰੇਂਜ

ਜਲੰਧਰ-ਫਰਾਂਸੀਸੀ ਬਹੁ-ਰਾਸ਼ਟਰੀ ਕਾਰ ਨਿਰਮਾਤਾ ਕੰਪਨੀ ਰੇਨੋ (Renault) ਨੇ ਭਾਰਤ ''ਚ ਲਾਜੀ ਸਟੇਪਵੇ (Lodgy Stepway) ਐਡੀਸ਼ਨ ਰੇਂਜ ਲਾਂਚ ਕੀਤੀ ਹੈ ਜਿਸ ਦੀ ਦਿੱਲੀ ''ਚ ਐਕਸ-ਸ਼ੋਰੂਮ ਕੀਮਤ 9.43 ਲੱਖ ਰੁਪਏ ਰੱਖੀ ਗਈ ਹੈ। ਲਾਂਚ ਦੇ ਮੌਕੇ ''ਤੇ ਰੈਨੋ ਇੰਡੀਆ ਦੇ ਸੀ. ਈ. ਓ ਅਤੇ ਐੱਮ. ਡੀ ਸੁਮਿਤ ਸਾਹਨੀ ਨੇ ਕਿਹਾ ਕਿ ਭਾਰਤ ਰੈਨਾਲਟ ਦੇ ਸੰਸਾਰਿਕ ਵਿਕਾਸ ਯੋਜਨਾਵਾਂ ਲਈ ਇੱਕ  ਮਹੱਤਵਪੂਰਨ ਬਾਜ਼ਾਰ ਹੈ।  ਨਾਲ ਹੀ ਕਿਹਾ ਗਿਆ ਕਿ ਭਾਰਤ ''ਚ ਅਸੀਂ ਇਸ MPV ਸੈਗਮੇਂਟ ਕਾਰ ਨੂੰ ਲਾਂਚ ਕਰ ਕਾਫ਼ੀ ਖੁਸ਼ ਹਾਂ।

 

ਇੰਜਣ ਦੀ ਗੱਲ ਕੀਤੀ ਜਾਵੇ ਤਾਂ ਕਾਰ ''ਚ 1.5-ਲਿਟਰ ਡੀਜਲ ਇੰਜਣ ਲਗਾ ਹੈ ਜੋ 83bhp ਦੀ ਪਾਵਰ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਮੈਨੂਅਲ ਟਰÎਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ ਉਥੇ ਹੀ ਇਸ ਕਾਰ ਦਾ 108bhp ਪਾਵਰ ਜਨਰੇਟ ਕਰਮ ਵਾਲਾ ਇੰਜਣ 6-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ''ਚ 12S, ਬ੍ਰੇਕ ਅਸਿਸਟ ਅਤੇ ਡਿਊਲ ਫ੍ਰੰਟ ਏਅਰਬੈਗਸ ਮੌਜੂਦ ਹਨ।

 

ਇਸ ਸਟੈਪਵੇ ਐਡੀਸ਼ਨ ''ਚ ਕੰਪਨੀ ਨੇ ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ, 12 ਵੋਲਟ ਚਾਰਜਿੰਗ ਸਾਕੇਟਸ, ਬੋਤਲ ਹੋਲਡਰ ਅਤੇ ਸਨਗਲਾਸ ਹੋਲਡਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕਾਰ ''ਚ ਫੋਗ ਲੈਂਪ ਬੇਜ਼ੇਲਸ, ਡਾਰਕ ਮੇਟਲ ਫਿਨੀਸ਼ ਰੂਫ ਰੇਲਸ, ਐਰੋ ਸਟਾਇਲ ਟੇਲ  ਲੈਂਪਸ ਅਤੇ 16-ਇੰਚ ਗਨਮੇਟਲ ਫਿਨੀਸ਼ਡ ਅਲਾਏ ਵ੍ਹੀਲਸ ਲੱਗੇ ਹਨ।  


Related News