ਬਿਨਾਂ ਏਅਰਬੈਗ ਵਾਲੀ Duster ਟੱਕਰ ਪ੍ਰੀਖਣ ''ਚ ਫੇਲ, ਮਿਲੀ ਜ਼ੀਰੋ ਸਟਾਰ ਰੇਟਿੰਗ

Thursday, May 11, 2017 - 11:37 AM (IST)

ਬਿਨਾਂ ਏਅਰਬੈਗ ਵਾਲੀ Duster ਟੱਕਰ ਪ੍ਰੀਖਣ ''ਚ ਫੇਲ, ਮਿਲੀ ਜ਼ੀਰੋ ਸਟਾਰ ਰੇਟਿੰਗ

ਜਲੰਧਰ- ਫਰਾਂਸੀਸੀ ਕਾਰ ਕੰਪਨੀ ਰੇਨੋ ਦੀ ਭਾਰਤ ''ਚ ਵਿਕਣ ਵਾਲੀ ਲੋਕਪ੍ਰਿਯ ਐੱਸ. ਯੂ. ਵੀ. ਡਸਟਰ ਪ੍ਰੀਖਣ ''ਚ ਫੇਲ ਹੋ ਗਈ ਹੈ। ਇਸ ਮਾਡਲ ਦਾ ਬਿਨਾਂ ਏਅਰਬੈਗ ਵਾਲਾ ਮੂਲ ਐਡੀਸ਼ਨ ਵਾਹਨ ਸੁਰੱਖਿਆ ਗਰੁੱਪ ਗਲੋਬਲ ਐੱਨ. ਸੀ. ਏ. ਪੀ. ਦੇ ਟੱਕਰ ਪ੍ਰੀਖਣ ''ਚ ਖਰਾ ਨਹੀਂ ਉਤਰ ਸਕਿਆ।   ਬ੍ਰਿਟੇਨ ਦੀ ਗਲੋਬਲ ਐੱਨ. ਸੀ. ਏ. ਪੀ. ਦੀ ਤਾਜ਼ਾ ਰਿਪੋਰਟ ''ਚ ਕਿਹਾ ਗਿਆ ਹੈ ਕਿ ਵਿਅਕਤੀ ਦੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਸ ਮਾਡਲ ਨੂੰ ਜ਼ੀਰੋ ਸਟਾਰ ਮਿਲਿਆ ਹੈ। ਟੱਕਰ ਪ੍ਰੀਖਣ ਦੇ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਏਅਰਬੈਗ ਨਾ ਹੋਣ ਕਾਰਨ ਟੱਕਰ ਜਾਂ ਹਾਦਸੇ ਦੀ ਸਥਿਤੀ ''ਚ ਡਰਾਈਵਰ ਨੂੰ ਸੱਟ ਲੱਗਣ ਦੀ ਸੰਭਾਵਨਾ ਵੱਡੇ ਪੱਧਰ ''ਤੇ ਹੈ। ਉਥੇ ਪਿੱਛੇ ਦੀ ਸੀਟ ''ਤੇ ਬੱਚਿਆਂ ਦੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਡਸਟਰ ਨੂੰ 2 ਸਟਾਰ ਦਿੱਤੇ ਗਏ ਹਨ। ਇਸ ਬਾਰੇ ''ਚ ਸੰਪਰਕ ਕੀਤੇ ਜਾਣ ''ਤੇ ਰੇਨੋ ਇੰਡੀਆ ਨੇ ਕਿਹਾ ਕਿ ਉਸ ਦੇ ਸਾਰੇ ਉਤਪਾਦ ਭਾਰਤੀ ਰੈਗੂਲੇਟਰੀ ਅਥਾਰਟੀ ਵੱਲੋਂ ਤੈਅ ਕੀਤੇ ਗਏ ਜ਼ਰੂਰੀ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਕੰਪਨੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਰੀਆਂ ਮੌਜੂਦਾ ਕਾਰਾਂ ਲਈ ਟੱਕਰ ਪ੍ਰੀਖਣ ਮਾਪਦੰਡ 2019 ਤੋਂ ਅਤੇ ਨਵੀਆਂ ਕਾਰਾਂ ਲਈ 2017 ਤੋਂ ਪ੍ਰਭਾਵ ''ਚ ਆਉਣਗੇ ਤੇ ਰੇਨੋ ਪੂਰਨ ਤੌਰ ''ਤੇ ਇਸ ਦਾ ਸਮਰਥਨ ਕਰਦੀ ਹੈ।


Related News