ਰਿਲਾਇੰਸ ਦਾ ਸਸਤਾ 5ਜੀ ਫੋਨ ਇਸ ਮਹੀਨੇ ਹੋ ਸਕਦੈ ਲਾਂਚ, ਲੀਕ ਹੋਏ ਫੀਚਰਜ਼
Monday, Aug 22, 2022 - 02:12 PM (IST)
ਗੈਜੇਟ ਡੈਸਕ– 5ਜੀ ਦਾ ਆਕਸ਼ਨ ਪੂਰਾ ਹੋ ਗਿਆ ਹੈ। ਹੁਣ ਕੰਪਨੀ 5ਜੀ ਸਰਵਿਸ ਲਾਂਚ ਦੀ ਤਿਆਰੀ ਕਰ ਰਹੀ ਹੈ ਪਰ ਸਮਾਰਟਫੋਨ ਕੰਪਨੀਆਂ ਪਹਿਲਾਂ ਤੋਂ ਹੀ 5ਜੀ ਸਮਾਰਟਫੋਨ ਨੂੰ ਲਾਂਚ ਕਰ ਰਹੀਆਂ ਹਨ। ਹਾਲਾਂਕਿ, ਇਸਦੀ ਕੀਮਤ ਅਫੋਰਡੇਬਲ ਰੇਂਜ ਤੋਂ ਥੋੜੀ ਜ਼ਿਆਦਾ ਹੁੰਦੀ ਹੈ। ਹੁਣ ਇਕ ਰਿਪੋਰਟ ਮੁਤਾਬਕ, ਰਿਲਾਇੰਸ ਜੀਓ ਆਪਣਾ ਸਸਤਾ 5ਜੀ ਫੋਨ ਲਾਂਚ ਕਰਨ ਦੀ ਤਿਆਰੀ ’ਚ ਹੈ।
ਮੀਡੀਆ ਰਿਪੋਰਟ ਮੁਤਾਬਕ, ਰਿਲਾਇੰਸ ਇਸ ਮਹੀਨੇ ‘ਜੀਓ ਫੋਨ 5ਜੀ’ ਨੂੰ ਬਾਜ਼ਾਰ ’ਚ ਉਤਾਰ ਸਕਦੀ ਹੈ। ਰਿਪੋਰਟ ਮੁਤਾਬਕ, ਇਹ ਫੋਨ ਕਾਫੀ ਜ਼ਿਆਦਾ ਸਸਤਾ ਹੋ ਸਕਦਾ ਹੈ। ਜੀਓ ਫੋਨ 5ਜੀ ਨੂੰ ਕੰਪਨੀ 29 ਅਗਸਤ ਨੂੰ ਹੋਣ ਵਾਲੀ ਐਨੁਅਲ ਜਨਰਲ ਮੀਟਿੰਗ ’ਚ ਪੇਸ਼ ਕਰ ਸਕਦੀ ਹੈ।
ਜੀਓ ਫੋਨ 5ਜੀ ਦੇ ਸੰਭਾਵਿਤ ਫੀਚਰਜ਼
ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਜੀਓ ਫੋਨ 5ਜੀ ’ਚ ਕੰਪਨੀ ਕੁਆਲਕਾਮ ਸਨੈਪਡ੍ਰੈਗਨ 480 ਪ੍ਰੋਸੈਸਰ ਦਾ ਇਸਤੇਮਾਲ ਕਰ ਸਕਦੀ ਹੈ। ਇਸ ਵਿਚ 4 ਜੀ.ਬੀ. ਤਕ ਰੈਮ ਅਤੇ 32 ਜੀ.ਬੀ. ਤਕ ਦੀ ਸੋਟੋਰੇਜ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ 2 ਜੀ.ਬੀ. ਰੈਮ ਵੇਰੀਐਂਟ ਵਾਲੇ ਫੋਨ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ।
ਜੀਓ ਫੋਨ 5ਜੀ ’ਚ 6.5 ਇੰਚ ਦੀ HD+ IPS LCD ਸਕਰੀਨ ਦਿੱਤੀ ਜਾ ਸਕਦੀ ਹੈ। ਇਸ ਫੋਨ ਦੇ ਰੀਅਰ ’ਚ ਡਿਊਲ ਕੈਮਰਾ ਸੈੱਟਅਪ ਵੀ ਦਿੱਤਾ ਜਾ ਸਕਦਾ ਹੈ। ਇਸਦਾ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੋ ਸਕਦਾ ਹੈ। ਇਸਦੇ ਨਾਲ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਦਿੱਤਾ ਜਾ ਸਕਦਾ ਹੈ। ਇਹ ਕਿਫਾਇਤੀ ਫੋਨ ਕੰਪਨੀ ਦੇ ਪ੍ਰਗਤੀ ਆਪਰੇਟਿੰਗ ਸਿਸਟਮ ’ਤੇ ਕੰਮ ਕਰ ਸਕਦਾ ਹੈ। ਇਸ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਅਜੇ ਜੀਓ ਫੋਨ ਨੈਕਸਟ ’ਚ ਵੀ ਕੀਤਾ ਜਾ ਰਿਹਾ ਹੈ।
ਜੀਓ ਫੋਨ 5ਜੀ ਦੀ ਸੰਭਾਵਿਤ ਕੀਮਤ
ਜੀਓ ਫੋਨ 5ਜੀ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸਦੀ ਕੀਮਤ 12,000 ਰੁਪਏ ਤੋਂ ਘੱਟ ਹੋ ਸਕਦੀ ਹੈ। ਇਸ ਸਮਾਰਟਫੋਨ ਨੂੰ ਰਿਲਾਇੰਸ ਦੀ ਸਾਲਾਨਾ ਬੈਠਕ ’ਚ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸਨੂੰ ਇਸ ਸਾਲ ਦੀਵਾਲੀ ਦੌਰਾਨ ਪੇਸ਼ ਕੀਤਾ ਜਾ ਸਕਦਾ ਹੈ।
