ਜੀਓ ਨੇ ਲਾਂਚ ਕੀਤਾ ਨਵਾਂ ਫਰੀਡਮ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 25GB ਡਾਟਾ

02/15/2022 11:23:48 AM

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ 296 ਰੁਪਏ ਦਾ ਨਵਾਂ ਫਰੀਡਮ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ ਕੁੱਲ ਮਿਲਾ ਕੇ 25 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੈ ਅਤੇ ਇਸ ਵਿਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ। ਇਸਤੋਂ ਇਲਾਵਾ ਰੋਜ਼ਾਨਾ 100 SMS ਵੀ ਦਿੱਤੇ ਜਾਂਦੇ ਹਨ। 

ਇਹ ਵੀ ਪੜ੍ਹੋ– ਹੁਣ WhatsApp Web ’ਤੇ ਵੀ ਕਰ ਸਕੋਗੇ ਵੌਇਸ ਤੇ ਵੀਡੀਓ ਕਾਲ, ਜਾਣੋ ਤਰੀਕਾ

ਐਪਸ ਦੀ ਗੱਲ ਕਰੀਏ ਤਾਂ ਇਸ ਪਲਾਨ ’ਚ ਜੀਓ ਟੀ.ਵੀ., ਜੀਓ ਸਿਨੇਮਾ, ਜੀਓ ਸਕਿਓਰਿਟੀ ਅਤੇ ਜੀਓ ਕਲਾਊਡ ਦੀ ਸੁਵਿਧਾ ਦਿੱਤਾ ਜਾ ਰਹੀ ਹੈ।

ਇਹ ਵੀ ਪੜ੍ਹੋ– YouTube ਰਾਹੀਂ ਕਰ ਸਕੋਗੇ ਮੋਟੀ ਕਮਾਈ, ਜਾਣੋ ਕੀ ਹੈ ਕੰਪਨੀ ਦਾ ਪਲਾਨ


Rakesh

Content Editor

Related News