ਰਿਲਾਇੰਸ ਜੀਓ ਦੇ ਗਾਹਕ ਹੁਣ paytm ਰਾਹੀਂ ਖਰੀਦ ਸਕਦੇ ਹਨ ਪ੍ਰਾਈਮ ਮੈਂਬਰਸ਼ਿਪ

Wednesday, Mar 22, 2017 - 11:53 AM (IST)

ਰਿਲਾਇੰਸ ਜੀਓ ਦੇ ਗਾਹਕ ਹੁਣ paytm ਰਾਹੀਂ ਖਰੀਦ ਸਕਦੇ ਹਨ ਪ੍ਰਾਈਮ ਮੈਂਬਰਸ਼ਿਪ
ਜਲੰਧਰ- ਜੀਓ ਆਪਣੇ ਗਾਹਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣਾ ਚਾਹੁੰਦੀ ਹੈ, ਇਸ ਲਈ ਕੰਪਨੀ ਨੇ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ। ਜਿਸ ਦੇ ਤਹਿਤ ਮੌਜੂਦਾ ਜੀਓ ਗਾਹਕ ਈ-ਵਾਲੇਟ ਕੰਪਨੀ ਪੇਅ.ਟੀ.ਐੱਮ. ਤੋਂ ਜੀਓ ਪ੍ਰਾਈਮ ਪਲਾਨ ਲੈ ਸਕਦੇ ਹਨ। ਪੇਅ.ਟੀ.ਐੱਮ. ਰਾਹੀਂ ਜੀਓ ਪ੍ਰਾਈਮ ਮੈਂਬਰਸ਼ਿਪ ਲੈਣ ਦੇ ਕਈ ਫਾਇਦੇ ਹੋਣਗੇ। ਪੇਅ.ਟੀ.ਐੱਮ. ਦੇ ਨਾਲ ਸਾਂਝੇਦਾਰੀ ਦੇ ਬਾਅਦ ਜੀਓ ਵੀ ਇਸ ਪੇਮੈਂਟ ਵਾਲੇਟ ਦੇ 20 ਕਰੋੜ ਯੂਜ਼ਰ ਤੱਕ ਪੁੱਜ ਚੁੱਕੀ ਹੈ। 
ਜੀਓ ਪ੍ਰਾਈਮ ਮੈਂਬਰਸ਼ਿਪ ਲਈ 99 ਰੁਪਏ ਦੇ ਰਿਚਾਰਜ਼ ''ਤੇ 10 ਰੁਪਏ ਦਾ ਕੈਸ਼ਬੈਕ ਮਿਲੇਗਾ। ਇਹ ਆਫਰ ਹਰੇਕ ਯੂਜ਼ਰ ਲਈ ਹੈ ਅਤੇ ਇਸ ਦੇ ਲਈ ਜੀਓ ਪ੍ਰਾਈਮ ਪ੍ਰੋਮੋ ਕੋਡ ਦੀ ਵਰਤੋਂ ਕਰਨੀ ਹੋਵੇਗੀ। ਪੇਅ.ਟੀ.ਐੱਮ. ਨੇ ਪਹਿਲਾਂ ਐਲਾਨ ਕੀਤਾ ਸੀ ਕਿ 303 ਰੁਪਏ ਵਾਲੇ ਪਲਾਨ ਦੇ ਰਿਚਾਰਜ਼ ''ਤੇ 381 ਰੁਪਏ ਦਾ ਮੁਨਾਫਾ ਮਿਲੇਗਾ। ਪੇਅ.ਟੀ.ਐੱਮ. ਵੱਲੋਂ ਰਿਚਾਰਜ਼ ''ਤੇ 30 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਇਹ ਇੰਸਟੈਂਟ ਡਿਸਕਾਊਂਟ ਦੋ ਵਾਰ ਮਿਲੇਗਾ। ਇਸ ਤੋਂ ਇਲਾਵਾ ਪੇਅ.ਟੀ.ਐੱਮ. ਰਾਹੀਂ ਦੋ ਸਿਨੇਮਾ ਟਿਕਟ ਖਰੀਦਣ ''ਤੇ 150 ਰੁਪਏ ਤੱਕ ਦੀ ਛੋਟ ਮਿਲੇਗੀ। ਇਹ ਆਫਰ ਹਰ ਰਿਚਾਰਜ਼ ਦੇ ਲਈ ਹੈ। ਰਿਲਾਇੰਸ ਜੀਓ ਵੱਲੋਂ 201 ਰੁਪਏ ਦਾ ਐਡ-ਆਨ ਪੈਕ ਮੁਫਤ ਦਿੱਤਾ ਜਾਵੇਗਾ। 201 ਰੁਪਏ ਵਾਲੇ ਐਡ-ਆਨ ਪੈਕ ਦਾ ਮਤਲਬ ਹੈ ਕਿ ਗਾਹਕ ਨੂੰ 28 ਦਿਨਾਂ ਦੀ ਮਿਆਦ ਵਾਲੇ ਪੈਕ ਨਾਲ 5 ਜੀ.ਬੀ. ਹੋਰ ਡਾਟਾ ਦਿੱਤਾ ਜਾਵੇਗਾ। 
499 ਰੁਪਏ ਅਤੇ ਉਸ ਦੇ ਉਪਰ ਦੇ ਰਿਚਾਰਜ਼ ''ਤੇ ਇੰਟਰੇਸਟ ਡਿਸਕਾਊਂਟ, ਸਿਨੇਮਾ ਟਿਕਟ ''ਤੇ ਕੈਸ਼ਬੈਕ ਦਾ ਆਫਰ ਮਿਲੇਗਾ। ਜੀਓ ਵੱਲੋਂ 301 ਰੁਪਏ ਦਾ ਐਡ-ਆਨ ਪੈਕ ਦਿੱਤਾ ਜਾਵੇਗਾ। ਆਫਰ ਪਾਉਣ ਲਈ ਗਾਹਕਾਂ ''ਪੇਅ.ਟੀ.ਐੱਮ. ਜੀਓ'' ਪ੍ਰੋਮੋ ਕੋਡ ਦੀ ਵਰਤੋਂ ਕਰਨੀ ਹੋਵੇਗੀ।

Related News