ਦਿੱਲੀ-ਫਾਜ਼ਿਲਕਾ ਐਕਸਪ੍ਰੈੱਸ ਟਰੇਨ ਹੁਣ ਇਲੈਕਟ੍ਰਿਕ ਇੰਜਣ ਨਾਲ ਚੱਲੇਗੀ
Saturday, Jul 05, 2025 - 01:17 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਡਵੀਜ਼ਨ ਅਧੀਨ ਚੱਲਣ ਵਾਲੀ ਫਾਜ਼ਿਲਕਾ-ਦਿੱਲੀ-ਫਾਜ਼ਿਲਕਾ ਐਕਸਪ੍ਰੈਸ ਟਰੇਨ ਨੰਬਰ 14607/14608 ਨੂੰ ਹੈੱਡਕੁਆਰਟਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀਜ਼ਲ ਤੋਂ ਇਲੈਕਟ੍ਰਿਕ ਇੰਜਣ ਵਿੱਚ ਬਦਲਿਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡੀ. ਆਰ. ਐੱਮ. ਫਿਰੋਜ਼ਪੁਰ ਸੰਜੇ ਸਾਹੂ ਨੇ ਦੱਸਿਆ ਕਿ ਟਰੇਨ ਨੰਬਰ 14607 (ਦਿੱਲੀ ਤੋਂ ਫਾਜ਼ਿਲਕਾ) 05 ਜੁਲਾਈ 2025 ਤੋਂ ਇਲੈਕਟ੍ਰਿਕ ਇੰਜਣ ਨਾਲ ਚੱਲਣੀ ਸ਼ੁਰੂ ਹੋਵੇਗੀ ਅਤੇ ਟਰੇਨ ਨੰਬਰ 14608 (ਫਾਜ਼ਿਲਕਾ ਤੋਂ ਦਿੱਲੀ) 06 ਜੁਲਾਈ 2025 ਤੋਂ ਇਲੈਕਟ੍ਰਿਕ ਇੰਜਣ ਨਾਲ ਚੱਲਣੀ ਸ਼ੁਰੂ ਹੋਵੇਗੀ।
ਉਨ੍ਹਾਂ ਕਿਹਾ ਕਿ ਟਰੇਨ ਦੇ ਸਮਾਂ-ਸਾਰਣੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਮੌਕੇ ਪਰਮ ਦੀਪ ਸਿੰਘ ਸੈਣੀ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉੱਤਰੀ ਰੇਲਵੇ, ਫਿਰੋਜ਼ਪੁਰ ਡਿਵੀਜ਼ਨ ਨੇ ਕਿਹਾ ਕਿ ਨਿਯਮਤ ਇਲੈਕਟ੍ਰਿਕ ਟ੍ਰੇਨਾਂ ਦੇ ਸੰਚਾਲਨ ਦੀ ਸ਼ੁਰੂਆਤ ਨਾਲ, ਇਹ ਵਾਤਾਵਰਣ ਅਨੁਕੂਲ, ਕਿਫ਼ਾਇਤੀ ਹੋਣ ਦੇ ਨਾਲ-ਨਾਲ ਟ੍ਰੈਕਸ਼ਨ ਤਬਦੀਲੀ ਦੇ ਸਮੇਂ ਦੀ ਬੱਚਤ ਕਰਕੇ ਰੇਲ ਸੇਵਾ ਵਧੇਰੇ ਕੁਸ਼ਲ ਬਣ ਜਾਵੇਗੀ।