ਹੁਣ ਓਪਨ 'ਚ ਉਪਲੱਬਧ ਹੋਇਆ 32MP ਸੈਲਫੀ ਵਾਲਾ Redmi Y3 ਸਮਾਰਟਫੋਨ

06/06/2019 2:05:14 AM

ਗੈਜੇਟ ਡੈਸਕ—32 ਮੈਗਾਪਿਕਸਲ ਵਾਲਾ ਸਮਾਰਟਫੋਨ ਰੈੱਡਮੀ ਵਾਈ3 ਓਪਨ 'ਚ ਉਪਲੱਬਧ ਹੋਵੇਗਾ। ਹੁਣ ਤਕ ਇਹ ਫੋਨ ਫਲੈਸ਼ ਸੇਲ ਰਾਹੀਂ ਹੀ ਵਿਕਰੀ ਲਈ ਉਪਲੱਬਧ ਸੀ ਪਰ ਹੁਣ ਇਸ ਨੂੰ ਖਰੀਦਣ ਲਈ ਯੂਜ਼ਰਸ ਨੂੰ ਕਿਸੇ ਖਾਸ ਦਿਨ ਜਾਂ ਸਮੇਂ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। 9,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਹੋਏ ਇਸ ਸਮਾਰਟਫੋਨ ਨੂੰ ਯੂਜ਼ਰਸ ਐਮਾਜ਼ੋਨ, ਸ਼ਿਓਮੀ ਦੀ ਆਫੀਸ਼ਅਲ ਵੈੱਬਸਾਈਟ ਅਤੇ ਐੱਮ.ਆਈ. ਹੋਮ ਰਾਹੀਂ ਖਰੀਦ ਸਕਦੇ ਹੋ।

PunjabKesari

ਕੀਮਤ ਅਤੇ ਆਫਰ
ਇਹ ਸਮਾਰਟਫੋਨ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਦੀ ਕੀਮਤ 9,999 ਰੁਪਏ ਅਤੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਦੀ ਕੀਮਤ 11,999 ਰੁਪਏ ਹੈ। ਉਪਲੱਬਧ ਹੈ। ਇਹ ਫੋਨ ਤਿੰਨ ਕਲਰ ਵੇਰੀਐਂਟ ਆਪਸ਼ੰਸ ਬੋਲਡ ਰੈੱਡ, ਐਲੀਗੈਂਟ ਬਲੂ ਅਤੇ ਪ੍ਰਾਈਮ ਬਲੈਕ ਕਲਰ 'ਚ ਮਿਲ ਰਿਹਾ ਹੈ। ਗੱਲ ਕਰੀਏ ਆਫਰਸ ਦੀ ਤਾਂ ਇਸ ਸਮਾਰਟਫੋਨ 'ਤੇ ਏਅਰਟੈੱਲ ਵੱਲੋਂ 1120 ਜੀ.ਬੀ. 4ਜੀ ਡਾਟਾ ਬੈਨੀਫਿਟ ਮਿਲ ਰਿਹਾ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਕਾਰਡ ਤੋਂ ਫੋਨ ਖਰੀਦਣ 'ਤੇ ਯੂਜ਼ਰਸ ਨੂੰ 500 ਰੁਪਏ ਦਾ ਇੰਸਟੈਂਟ ਡਿਸਕਾਊਂਟ ਵੀ ਦਿੱਤਾ ਜਾਵੇਗਾ, ਇਹ ਆਫਰ 9 ਜੂਨ ਤਕ ਹੀ ਸੀਮਿਤ ਹੈ।

PunjabKesari

ਫੀਚਰਸ
ਇਸ 'ਚ 6.26 ਇੰਚ ਦੀ HD+ IPS ਡਿਸਪਲੇਅ ਦਿੱਤੀ ਗਈ ਹੈ, ਨਾਲ ਹੀ ਫੋਨ 'ਚ ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਵੀ ਹੈ। ਸਮਾਰਟਫੋਨ ਦੇ ਰੀਅਰ ਪੈਨਲ 'ਤੇ ਮਾਈਕ੍ਰੋ ਲਾਇੰਸ ਨਾਲ  Aura Prism ਡਿਜ਼ਾਈਨ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 632 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਹ ਫੋਨ ਐਂਡ੍ਰਾਇਡ 9 ਪਾਈ 'ਤੇ ਬੇਸਡ MIUI 10 'ਤੇ ਚੱਲਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ ਮੌਜੂਦ 32 ਮੈਗਾਪਿਕਸਲ ਦਾ ਸੁਪਰ ਸੈਲਫੀ ਕੈਮਰਾ ਦਿੱਤਾ ਗਿਆ ਹੈ। ਯੂਜ਼ਰਸ ਇਸ ਕੈਮਰੇ ਨਾਲ ਫੁਲ ਐੱਚ.ਡੀ. ਸੈਲਫੀ ਵੀਡੀਓ ਵੀ ਰਿਕਾਰਡ ਕਰ ਸਕਦੇ ਹਨ। ਫੋਨ ਦੇ ਬੈਕ 'ਚ 12 ਮੈਗਾਪਿਕਸਲ ਦੈ ਮੇਨ ਕੈਮਰਾ ਅਤੇ 2 ਮੈਗਾਪਿਕਸਲ ਦਾ ਸਕੈਂਡਰੀ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਸਟੋਰੇਜ਼ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਦਿਨ ਤਕ ਚੱਲ ਸਕਦੀ ਹੈ।


Karan Kumar

Content Editor

Related News