12 ਦਿਨਾਂ ਦੇ ਬੈਟਰੀ ਬੈਕਅਪ ਨਾਲ ਲਾਂਚ ਹੋਈ ਰੈੱਡਮੀ ਵਾਚ, ਜਾਣੋ ਕੀਮਤ

Saturday, Nov 28, 2020 - 10:56 AM (IST)

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ ਨਵੀਂ ਸਮਾਰਟ ਵਾਚ ਰੈੱਡਮੀ ਵਾਚ ਚੀਨ ’ਚ ਲਾਂਚ ਕਰ ਦਿੱਤੀ ਹੈ। ਇਸ ਸਮਾਰਟ ਵਾਚ ਦਾ ਡਿਜ਼ਾਇਨ ਬੇਹੱਦ ਆਕਰਸ਼ਕ ਹੈ ਅਤੇ ਇਸ ਵਿਚ ਚੌਰਸ ਡਾਇਲ ਦਿੱਤਾ ਗਿਆ ਹੈ। ਪ੍ਰਮੁੱਖ ਫੀਚਰਜ਼ ਦੀ ਗੱਲ ਕਰੀਏ ਤਾਂ ਰੈੱਡਮੀ ਵਾਚ ’ਚ ਦਮਦਾਰ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਮਾਰਟ ਵਾਚ ਨੂੰ 7 ਸਪੋਰਟ ਮੋਡ ਤੋਂ ਲੈ ਕੇ ਕਾਲ-ਮੈਸੇਜ ਨੋਟੀਫਿਕੇਸ਼ਨ ਫੀਚਰ ਤਕ ਦੀ ਸੁਪੋਰਟ ਮਿਲੀ ਹੈ। 

ਰੈੱਡਮੀ ਵਾਚ ਦੇ ਫੀਚਰਜ਼
ਰੈੱਮਡੀ ਵਾਚ ’ਚ 1.4 ਇੰਚ ਦੀ ਕਲਰ ਐੱਚ.ਡੀ. ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 320x320 ਪਿਕਸਲ ਹੈ। ਨਾਲ ਹੀ ਸਕਰੀਨ ਦੀ ਪ੍ਰੋਟੈਕਸ਼ਨ ਲਈ 2.5ਡੀ ਗਲਾਸ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਾਚ ਨੂੰ 7 ਸਪੋਰਟ ਮੋਡ ਮਿਲੇ ਹਨ ਜਿਸ ਵਿਚ ਰਨਿੰਗ, ਸਾਈਕਲਿੰਗ ਅਤੇ ਸਵਿਮਿੰਗ ਵਰਗੀ ਐਕਟੀਵਿਟੀ ਸ਼ਾਮਲ ਹਨ। ਰੈੱਡਮੀ ਵਾਚ ਯੂਜ਼ਰਸ ਦਾ 24 ਘੰਟੇ ਹਾਰਟ ਰੇਟ ਮਾਨਿਟਰ ਕਰਨ ਤੋਂ ਲੈ ਕੇ ਸਲੀਪ ਤਕ ਟ੍ਰੈਕ ਕਰਦੀ ਹੈ। ਇਸ ਦੇ ਨਾਲ ਹੀ ਸਮਾਰਟ ਵਾਚ ’ਚ ਕਾਨਟੈਕਟ ਲੈੱਸ ਪੇਮੈਂਟ ਲਈ NFC ਦਿੱਤਾ ਗਿਆ ਹੈ। ਉਥੇ ਹੀ ਇਸ ਵਿਚ ’ਚ ਯੂਜ਼ਰਸ ਨੂੰ 100 ਤੋਂ ਜ਼ਿਆਦਾ ਵਾਚ ਫੇਸ ਮਿਲਣਗੇ। 

ਬੈਟਰੀ
ਕੰਪਨੀ ਨੇ ਰੈੱਡਮੀ ਵਾਚ ’ਚ 230mAh ਦੀ ਬੈਟਰੀ ਦਿੱਤੀ ਹੈ ਜੋ ਸੇਵਰ ਮੋਡ ’ਚ 12 ਦਿਨ ਅਤੇ ਡੇਲੀ ਇਸਤੇਮਾਲ ਕਰਨ ’ਤੇ 7 ਦਿਨਾਂ ਦਾ ਬੈਟਰੀ ਬੈਕਅਪ ਦਿੰਦੀ ਹੈ। ਉਥੇ ਹੀ ਇਸ ਵਾਚ ਦੀ ਬੈਟਰੀ ਨੂੰ ਪੂਰਾ ਚਾਰਚ ਹੋਣ ’ਚ 2 ਘੰਟਿਆਂ ਦਾ ਸਮਾਂ ਲਗਦਾ ਹੈ। 

ਕੀਮਤ
ਸ਼ਾਓਮੀ ਨੇ ਆਪਣੀ ਨਵੀਂ ਰੈੱਡਮੀ ਵਾਚ ਦੀ ਕੀਮਤ 299 ਯੁਆਨ (ਕਰੀਬ 3,400 ਰੁਪਏ) ਰੱਖੀ ਹੈ। ਇਸ ਸਮਾਰਟ ਵਾਚ ਦੀ ਵਿਕਰੀ 1 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਵਾਚ ਨੂੰ ਕਾਲੇ, ਚਿੱਟੇ ਅਤੇ ਨੇਵੀ ਬਲਿਊ ਰੰਗ ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਫਿਲਹਾਲ, ਇਹ ਜਾਣਕਾਰੀ ਨਵੀਂ ਮਿਲੀ ਕਿ ਰੈੱਡਮੀ ਵਾਚ ਨੂੰ ਭਾਰਤ ’ਚ ਕਦੋਂ ਤਕ ਪੇਸ਼ ਕੀਤਾ ਜਾਵੇਗਾ। 


Rakesh

Content Editor

Related News