48MP ਕੈਮਰਾ ਸੈਂਸਰ ਤੇ 4000mAh ਬੈਟਰੀ ਨਾਲ ਲਾਂਚ ਹੋਇਆ ਰੈਡਮੀ ਨੋਟ 7

01/10/2019 3:44:58 PM

ਗੈਜੇਟ ਡੈਸਕ- ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਰੈਡਮੀ ਬਾਏ ਸ਼ਿਓਮੀ ਸਭ ਬਰਾਂਡ ਮੁਤਾਬਕ ਰੈਡਮੀ ਨੋਟ 7 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ।ਚੀਨੀ ਮਾਰਕੀਟ 'ਚ ਸ਼ਾਓਮੀ ਰੈਡਮੀ ਨੋਟ 7 ਦੀ ਕੀਮਤ 999 ਚੀਨੀ ਯੂਆਨ (ਲਗਭਗ 10,300 ਰੁਪਏ) ਹੈ। ਇਸ ਮੁੱਲ 'ਚ 3 ਜੀ. ਬੀ ਰੈਮ/32 ਜੀ. ਬੀ. ਸਟੋਰੇਜ ਵੇਰੀਐਂਟ ਮਿਲੇਗਾ।  4 ਜੀ. ਬੀ. ਰੈਮ/64 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,199 ਚੀਨੀ ਯੂਆਨ (ਲਗਭਗ 12,400 ਰੁਪਏ) ਹੈ। Xiaomi Redmi Note 7 ਦੇ ਪ੍ਰੀਮੀਅਮ ਵੇਰੀਐਂਟ 'ਚ 6 ਜੀ. ਬੀ ਰੈਮ/64 ਜੀ. ਬੀ ਸਟੋਰੇਜ ਹੈ ਤੇ ਇਸ ਦਾ ਮੁੱਲ 1,399 ਚੀਨੀ ਯੂਆਨ (ਲਗਭਗ 14,500 ਰੁਪਏ) ਹੈ। ਸਮਾਰਟਫੋਨ ਨੂੰ ਚੀਨ 'ਚ ਕੰਪਨੀ ਦੀ ਆਧਿਕਾਰਤ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ।

ਰੈਡਮੀ ਨੋਟ 7 ਦੇ ਸਪੈਸੀਫਿਕੇਸ਼ਨ
ਡਿਊਲ-ਸਿਮ (ਨੈਨੋ) ਵਾਲਾ ਰੈਡਮੀ ਨੋਟ 7 ਮੀ. ਯੂ. ਆਈ. 9 'ਤੇ ਅਧਾਰਿਤ ਐਂਡ੍ਰਾਇਡ ਓਰੀਓ 'ਤੇ ਚੱਲੇਗਾ। ਇਸ 'ਚ 6.3 ਇੰਚ ਦਾ ਫੁੱਲ ਐੱਚ. ਡੀ+ (1080x2340 ਪਿਕਸਲ) ਐੱਲ. ਟੀ. ਪੀ. ਐੱਸ ਡਿਸਪਲੇ ਹੈ ਜਿਸ ਦਾ ਆਸਪੈਕਟ ਰੇਸ਼ਿਓ 19.5:9 ਹੈ। ਸਕਰੀਨ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ 5 ਤੇ 2.5 ਡੀ ਕਰਵਡ ਗਲਾਸ ਦਾ ਇਸਤੇਮਾਲ ਹੋਇਆ ਹੈ। ਸਪੀਡ ਤੇ ਮਲਟੀਟਾਸਕਿੰਗ ਲਈ 2.2 ਗੀਗਾਹਰਟਜ਼ ਸਨੈਪਡ੍ਰੈਗਨ 660 ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3 ਜੀ. ਬੀ, 4 ਜੀ. ਬੀ ਤੇ 6 ਜੀ. ਬੀ ਰੈਮ ਮਿਲੇਗੀ। ਫੋਟੋ, ਵੀਡੀਓ ਤੇ ਹੋਰ ਚੀਜਾਂ ਨੂੰ ਸੇਵ ਕਰਨ ਲਈ 32 ਜੀ. ਬੀ ਤੇ 64 ਜੀ. ਬੀ ਸਟੋਰੇਜ ਹੈ।PunjabKesari
ਕੈਮਰਾ ਸੈਟਅਪ

ਕੈਮਰਾ ਸੈਟਅਪ ਚ ਦੋ ਰੀਅਰ ਕੈਮਰੇ ਹਨ। ਐੱਲ. ਈ. ਡੀ ਫਲੈਸ਼ ਦੇ ਨਾਲ 48 ਮੈਗਾਪਿਕਸਲ ਦਾ ਸੋਨੀ ਆਈ. ਐੱਮ. ਐੱਕਸ 586 ਸੈਂਸਰ ਹੈ ਜਿਸ ਦਾ ਅਰਪਚਰ ਐਫ/1.8 ਤੇ ਸਕੈਂਡਰੀ ਕੈਮਰਾ 5 ਮੈਗਾਪਿਕਸਲ ਦਾ ਹੈ। ਸੈਲਫੀ ਲਈ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 4,000 ਐਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਕਵਿੱਕ ਚਾਰਜ 4 ਸਪੋਰਟ ਦੇ ਨਾਲ ਆਉਂਦੀ ਹੈ।


Related News