ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਕੇ ਚੋਟੀ ਪੱਧਰ ਦੀ ਕ੍ਰਿਕਟ ’ਚ ਕੀਤੀ ਸ਼ਾਨਦਾਰ ਸ਼ੁਰੂਆਤ
Monday, Jun 03, 2024 - 10:37 AM (IST)

ਡਲਾਸ (ਭਾਸ਼ਾ) – ਆਰੋਨ ਜੋਨਸ ਦੀ 40 ਗੇਂਦਾਂ ’ਚ ਖੇਡੀ ਗਈ ਅਜੇਤੂ 94 ਦੌੜਾਂ ਦੀ ਪਾਰੀ ਦੀ ਮਦਦ ਨਾਲ ਸਾਂਝੇ ਮੇਜ਼ਬਾਨ ਅਮਰੀਕਾ ਨੇ ਟੀ-20 ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿਚ ਕੈਨੇਡਾ ਨੂੰ 14 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ ਚੋਟੀ ਪੱਧਰ ਦੀ ਕ੍ਰਿਕਟ ਵਿਚ ਧਮਾਕੇਦਾਰ ਸ਼ੁਰੂਆਤ ਕੀਤੀ। ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ’ਤੇ 194 ਦੌੜਾਂ ਬਣਾਈਆਂ। ਅਮਰੀਕਾ ਨੇ ਇਸ ਦੇ ਜਵਾਬ 'ਚ ਡ੍ਰੀਜ਼ ਗੌਸ ਦੀਆਂ 65 ਦੌੜਾਂ ਤੇ ਜੋਨਸ ਦੀ ਤੂਫਾਨੀ ਪਾਰੀ ਦੀ ਮਦਦ ਨਾਲ 17.4 ਓਵਰਾਂ ਵਿਚ 3 ਵਿਕਟਾਂ ’ਤੇ 197 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਜੋਨਸ ਨੇ ਆਪਣੀ ਪਾਰੀ ਵਿਚ 10 ਛੱਕੇ ਤੇ 4 ਚੌਕੇ ਲਾਏ। ਨਿਊਜ਼ੀਲੈਂਡ ਵਿਚ ਜਨਮੇ ਜੋਨਸ ਨੇ ਜਿੱਥੇ ਹਮਲਾਵਰ ਬੱਲੇਬਾਜ਼ੀ ਕਰਕੇ ਪ੍ਰਭਾਵਿਤ ਕੀਤਾ, ਉੱਥੇ ਹੀ, ਗੌਸ ਨੇ ਵੀ ਬਿਹਤਰੀਨ ਪਾਰੀ ਖੇਡੀ।
ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
ਅਮਰੀਕਾ ਨੇ 42 ਦੌੜਾਂ ’ਤੇ 2 ਵਿਕਟਾਂ ਗੁਆ ਦਿੱਤੀਆਂ ਸਨ, ਇਸ ਤੋਂ ਬਾਅਦ ਗੌਸ ਨੇ ਜ਼ਿੰਮੇਵਾਰੀ ਸੰਭਾਲੀ। ਉਸ ਨੇ ਆਪਣੀ ਪਾਰੀ ਿਵਚ 7 ਚੌਕੇ ਤੇ 3 ਛੱਕੇ ਲਾਏ। ਜੋਨਸ ਤੇ ਗੌਸ ਨੇ ਤੀਜੀ ਵਿਕਟ ਲਈ 131 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਅਮਰੀਕਾ ਆਸਾਨੀ ਨਾਲ ਟੀਚਾ ਹਾਸਲ ਕਰਨ ਵਿਚ ਸਫਲ ਰਿਹਾ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਮੁਰੀਦ ਹੋਏ 'ਨਿਊ ਜਰਸੀ' ਦੇ ਗਵਰਨਰ ਫਿਲ ਮਰਫੀ, ਕੀਤੀ ਰੱਜ ਕੇ ਦੋਸਾਂਝਾਵਾਲੇ ਦੀ ਤਾਰੀਫ਼
ਇਸ ਤੋਂ ਪਹਿਲਾਂ ਨਵਨੀਤ ਧਾਲੀਵਾਲ (61) ਤੇ ਆਰੋਨ ਜਾਨਸਨ (23) ਨੇ ਕੈਨੇਡਾ ਨੂੰ ਹਮਲਾਵਰ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਨਿਕੋਲਸ ਕਿਰਟਨ ਨੇ 31 ਗੇਂਦਾਂ ਵਿਚ 51 ਦੌੜਾਂ ਬਣਾ ਕੇ ਉਸ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਮੁੰਬਈ ਵਿਚ ਜਨਮੇ ਖੱਬੇ ਹੱਥ ਦੇ ਸਪਿਨਰ ਹਰਮੀਤ ਸਿੰਘ ਨੇ 6ਵੇਂ ਓਵਰ ਵਿਚ ਜਾਨਸਨ ਨੂੰ ਆਊਟ ਕਰਕੇ ਟੂਰਨਾਮੈਂਟ ਦੀ ਪਹਿਲੀ ਵਿਕਟ ਹਾਸਲ ਕੀਤੀ। ਉਸਦੀ ਜਗ੍ਹਾ ਲੈਣ ਲਈ ਉਤਰਿਆ ਪਰਗਟ ਸਿੰਘ ਵੀ ਸਿਰਫ 5 ਦੌੜਾਂ ਬਣਾ ਕੇ ਰਨ ਆਊਟ ਹੋਇਆ। ਧਾਲੀਵਾਲ ਨੂੰ ਹਾਲਾਂਕਿ ਕਿਰਟਨ ਦੇ ਰੂਪ ਵਿਚ ਚੰਗਾ ਸਾਥੀ ਮਿਲਿਆ। ਇਨ੍ਹਾਂ ਦੋਵਾਂ ਨੇ ਤੀਜੀ ਵਿਕਟ ਲਈ 62 ਦੌੜਾਂ ਜੋੜੀਆਂ। ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਕੋਰੀ ਡਰਸਨ ਨੇ ਧਾਲੀਵਾਲ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ। ਧਾਲੀਵਾਲ ਨੇ 44 ਗੇਂਦਾਂ ਦੀ ਆਪਣੀ ਪਾਰੀ ਵਿਚ 6 ਚੌਕੇ ਤੇ 3 ਚੱਕੇ ਲਾਏ। ਵਿਕਟਕੀਪਰ ਸ਼੍ਰੇਯਸ ਮੋਵਵਾ ਨੇ 16 ਗੇਂਦਾਂ ’ਚ 32 ਦੌੜਾਂ ਬਣਾ ਕੇ ਰਨ ਰੇਟ ਹੌਲੀ ਨਹੀਂ ਪੈਣ ਦਿੱਤੀ। ਉਸ ਨੇ ਆਪਣੀ ਪਾਰੀ ਵਿਚ 2 ਚੌਕੇ ਤੇ 2 ਹੀ ਛੱਕੇ ਲਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।