ਸ਼ਾਓਮੀ ਦੇ ਇਸ ਫੋਨ ਨੂੰ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ

06/10/2020 6:38:21 PM

ਗੈਜੇਟ ਡੈਸਕ– ਸ਼ਾਓਮੀ ਨੇ ਰੈੱਡਮੀ ਨੋਟ 7 ਪ੍ਰੋ ਸਮਾਰਟਫੋਨ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਇਸ ਫੋਨ ਨੂੰ ਹੁਣ ਸਟੇਬਲ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਸਭ ਤੋਂ ਪਹਿਲਾਂ ਇਹ ਅਪਡੇਟ ਚੀਨੀ ਉਪਭੋਗਤਾਵਾਂ ਲਈ ਰੋਲ ਆਊਟ ਕੀਤੀ ਜਾ ਰਹੀ ਹੈ। MIUI V11.0.1.0.QF ਅਪਡੇਟ ਦਾ ਸਾਈਜ਼ 2.1 ਜੀ.ਬੀ. ਹੈ। ਇਸ ਅਪਡੇਟ ’ਚ ਕੰਪਨੀ ਮਈ ਦਾ ਸਕਿਓਰਿਟੀ ਪੈਚ ਵੀ ਦੇਵੇਗੀ। ਇਸ ਅਪਡੇਟ ਨਾਲ ਫੋਨ ’ਚ ਕੋਈ ਵਿਜ਼ੁਅਲ ਬਦਲਾਅ ਨਹੀਂ ਆਏਗਾ ਪਰ ਕਈ ਨਵੇਂ ਫੀਚਰਜ਼ ਨੋਟ 7 ਪ੍ਰੋ ਗਾਹਕਾਂ ਨੂੰ ਮਿਲਣਗੇ। 

Redmi Note 7 pro ਦੇ ਫੀਚਰਜ਼
ਡਿਸਪਲੇਅ    - 6.67 ਇੰਚ ਦੀ ਫੁਲ-ਐੱਚ.ਡੀ. ਪਲੱਸ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 720ਜੀ
ਰੀਅਰ ਕੈਮਰਾ    - 48MP+8MP+5MP+2MP ਕਵਾਡ ਕੈਮਰਾ
ਫਰੰਟ ਕੈਮਰਾ    - 16MP
ਬੈਟਰੀ    - 5020mAh


Rakesh

Content Editor

Related News