24GB ਰੈਮ, 50MP ਕੈਮਰਾ ਤੇ 5000mAh ਬੈਟਰੀ ਨਾਲ Redmi K70 ਸੀਰੀਜ਼ ਲਾਂਚ, ਜਾਣੋ ਕੀਮਤ
Friday, Dec 01, 2023 - 07:43 PM (IST)
ਗੈਜੇਟ ਡੈਸਕ- ਸ਼ਿਓਮੀ ਦੇ ਸਬ-ਬ੍ਰਾਂਡ ਰੈੱਡਮੀ ਨੇ ਆਪਣੀ Redmi K70 ਸੀਰੀਜ਼ ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਲਾਈਨਅਪ 'ਚ Redmi K70, Redmi K70e ਅਤੇ Redmi K70 Pro ਨੂੰ ਪੇਸ਼ ਕੀਤਾ ਹੈ। ਇਹ ਪਿਛਲੇ ਸਾਲ ਆਈ ਰੈਡਮੀ ਕੇ60 ਸੀਰੀਜ਼ ਦੀ ਅਪਗ੍ਰੇਡ ਹੈ। ਸੀਰੀਜ਼ ਦੇ ਦੋ ਮਾਡਲਾਂ Redmi K70 ਅਤੇ Redmi K70 Pro 'ਚ ਕਈ ਫੀਚਰਜ਼ ਸਮਾਨ ਹਨ ਜਦੋਂਕਿ ਕੁਝ ਥਾਂ ਫਰਕ ਦੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ- ਗੂਗਲ ਸਰਚ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਨੁਕਸਾਨ
Redmi K70 ਅਤੇ Redmi K70 Pro ਦੀ ਕੀਮਤ
Redmi K70 ਅਤੇ Redmi K70 Pro ਨੂੰ ਚਾਰ ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ ਜਿਸ ਵਿਚ ਬਲੈਕ, ਗਲੇਸ਼ੀਅਰ ਸਿਲਵਰ, ਬੈਂਬੂ ਮੂਨ ਬਲੂ ਅਤੇ ਲਾਈਟ ਪਰਪਲ (ਇਹ ਸਿਰਫ ਪ੍ਰੋ ਵੇਰੀਐਂਟ 'ਚ ਹੈ) ਸ਼ਾਮਲ ਹੈ। Redmi K70 ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 2,699 ਯੁਆਨ (ਕਰੀਬ 32,100 ਰੁਪਏ), 16 ਜੀ.ਬੀ. ਰੈਮ ਅਤੇ 512 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 2,999 ਯੁਆਨ (ਕਰੀਬ 35,300 ਰੁਪਏ) ਅਤੇ 16 ਜੀ.ਬੀ. ਰੈਮ+1 ਟੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 3,399 ਯੁਆਨ (ਕਰੀਬ 40,000 ਰੁਪਏ) ਹੈ।
ਇਸੇ ਤਰ੍ਹਾਂ Redmi K70 Pro ਦਾ ਸਟੈਂਡਰਡ ਵੇਰੀਐਂਟ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਦੇ ਨਾਲ 3299 ਯੁਆਨ (ਕਰੀਬ 39,300 ਰੁਪਏ) 'ਚ ਸ਼ੁਰੂ ਹੁੰਦਾ ਹੈ। ਇਸਦੇ ਟਾਪ ਐਂਡ ਵਰਜ਼ਨ 'ਚ 24 ਜੀ.ਬੀ. ਰੈਮ+1 ਟੀ.ਬੀ. ਸਟੋਰੇਜ ਮਿਲੇਗੀ ਜਿਸਦੀ ਕੀਮਤ 4,399 ਯੁਆਨ (ਕਰੀਬ 52,400 ਰੁਪਏ) ਹੈ।
ਇਹ ਵੀ ਪੜ੍ਹੋ- ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ
Redmi K70 ਅਤੇ Redmi K70 Pro ਦੇ ਫੀਚਰਜ਼
Redmi K70 ਅਤੇ Redmi K70 Pro 'ਚ 6.67 ਇੰਚ ਦੀ 2ਕੇ ਡਿਸਪਲੇਅ ਹੈ। ਇਸ ਵਿਚ TCL C8 OLED ਪੈਨਲ ਹੈ। ਇਹ 120 ਹਰਟਜ਼ ਰਿਫ੍ਰੈਸ਼ ਰੇਟ ਅਤੇ 4000 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦਾ ਹੈ। ਫੋਨ 'ਚ HDR10+ और Dolby Vision ਦਾ ਸਪੋਰਟ ਦਿੱਤਾ ਗਿਆ ਹੈ। ਡਿਸਪਲੇਅ 'ਚ ਹੀ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।
ਫੋਟੋਗ੍ਰਾਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਮੇਨ ਕੈਮਰਾ 50 ਮੈਗਾਪਿਕਸਲ ਦਾ ਹੈ ਜਿਸ ਵਿਚ ਓ.ਆਈ.ਐੱਸ. ਸਪੋਰਟ ਵੀ ਹੈ। Redmi K70 'ਚ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਹੈ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਉਥੇ ਹੀ Redmi K70 Pro 'ਚ 50 ਮੈਗਾਪਿਕਸਲ ਟੋਲੀਫੋਟੋ ਲੈੱਨਜ਼ ਹੈ ਅਤੇ 12 ਮੈਗਾਪਿਕਸਲ ਦਾ ਅਲਟਰਾ ਵਾਈਡ ਲੈੱਨਜ਼ ਹੈ। ਦੋਵਾਂ ਹੀ ਫੋਨਾਂ 'ਚ ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Redmi K70 'ਚ Snapdragon 8 Gen 2 SoC ਦਿੱਤਾ ਗਿਆ ਹੈ। ਜਦੋਂਕਿ Redmi K70 Pro 'ਚ Snapdragon 8 Gen 3 ਪ੍ਰੋਸੈਸਰ ਮਿਲਦਾ ਹੈ। ਇਨ੍ਹਾਂ 'ਚ 5000 mm2 ਹੀਟ ਡੈਸੀਪੇਸ਼ਨ ਦਿੱਤੀ ਗਈ ਹੈ। ਦੋਵਾਂ ਹੀ ਫੋਨਾਂ 'ਚ 5,000mAh ਦੀ ਬੈਟਰੀ ਹੈ ਜਿਸਦੇ ਨਾਲ 120 ਵਾਟ ਫਾਸਟ ਚਾਰਜਿੰਗ ਸਪੋਰਟ ਹੈ। ਫੋਨ ਐਂਡਰਾਇਡ 14 ਆਧਾਰਿਤ ਹਾਇਪਰ ਓ.ਐੱਸ. 'ਤੇ ਰਨ ਕਰਦੇ ਹਨ। ਕੁਨੈਕਟੀਵਿਟੀ ਫੀਚਰਜ਼ 'ਚ USB-C ਪੋਰਟ, WiFi-7, NFC, IR ਬਲਾਸਟਰ, Bluetooth 5.4 ਦਾ ਸਪੋਰਟ ਹੈ।