ਵਾਇਰਲੈੱਸ ਚਾਰਜਿੰਗ ਸੁਪੋਰਟ ਨਾਲ ਸ਼ਾਓਮੀ ਦੇ ਨਵੇਂ ਈਅਰਬਡਸ ਲਾਂਚ, ਜਾਣੋ ਕੀਮਤ

05/27/2021 3:03:14 PM

ਗੈਜੇਟ ਡੈਸਕ– ਸ਼ਾਓਮੀ ਨੇ ਚੀਨ ’ਚ ਰੈੱਡਮੀ ਏਅਰਡੋਟਸ 3 ਪ੍ਰੋ ਟਰੂ ਵਾਇਰਲੈੱਸ ਸਟੀਰੀਓ ਈਅਰਬਡਸ ਲਾਂਚ ਕਰ ਦਿੱਤਾ ਹੈ। ਇਹ ਫਰਵਰੀ ’ਚ ਚੀਨ ’ਚ ਲਾਂਚ ਹੋਏ ਰੈੱਡਮੀ ਏਅਰਡੋਟਸ 3 ਪ੍ਰੋ ਦਾ ਅਪਗ੍ਰੇਡਿਡ ਵਰਜ਼ਨ ਹੈ। ਇਸ ਡਿਵਾਈਸ ’ਚ ਐਕਟਿਵ ਨੌਇਜ਼ ਕੈਂਸੀਲੇਸ਼ਨ ਫੀਚਰ ਦਿੱਤਾ ਗਿਆ ਹੈ। ਇਸ ਦੀ ਕੀਮਤ CNY 299 (ਕਰੀਬ 3,400 ਰੁਪਏ) ਰੱਖੀ ਗਈ ਹੈ। ਇਸ ਨੂੰ ਆਈਸ ਕ੍ਰਿਸਟਲ ਐਸ਼ ਅਤੇ ਆਬਸੀਡੀਅਨ ਬਲੈਕ ਰੰਗ ’ਚ ਖ਼ਰੀਦਿਆ ਜਾ ਸਕੇਗਾ। ਚੀਨ ’ਚ ਇਸ ਡਿਵਾਈਸ ਦੀ ਵਿਕਰੀ 11 ਜੂਨ ਤੋਂ ਸ਼ੁਰੂ ਹੋਵੇਗੀ। ਫਿਲਹਾਲ ਅੰਤਰਰਾਸ਼ਟਰੀ ਉਪਲੱਬਧਤਾ ਬਾਰੇ ਸ਼ਾਓਮੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। 

Redmi AirDots 3 Pro ਦੀਆਂ ਖੂਬੀਆਂ
ਇਸ ਆਡੀਓ ਡਿਵਾਈਸ ’ਚ 9mm ਮੂਵਿੰਗ ਕਾਈਲ ਡ੍ਰਾਈਵਰਸ ਦਿੱਤੇ ਗਏ ਹਨ ਅਤੇ ਇਸ ਵਿਚ ਚਾਰ ਐਡਜਸਟੇਬਲ ਸਾਊਂਡ ਇਫੈਕਟਸ ਦਿੱਤੇ ਗਏ ਹਨ। ਇਸ ਵਿਚ ਤਿੰਨ ਮਈਕ ਦੇ ਨਾਲ ਐਕਟਿਵ ਨੌਇਜ਼ ਕੈਂਸੀਲੇਸ਼ਨ ਫੀਚਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 35dB ਤਕ ਨੌਇਜ਼ ਰਿਡਿਊਜ਼ ਕਰ ਸਕਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੂਥ ਵੀ5.2 ਦੀ ਸੁਪੋਰਟ ਦਿੱਤੀ ਗਈ ਹੈ ਅਤੇ ਇਹ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਨਾਲ ਕੰਪੈਟੀਬਲ ਹੈ। ਨਾਲ ਹੀ ਇਨ੍ਹਾਂ ਬਡਸ ਨੂੰ ਇਕ ਹੀ ਸਮੇਂ ’ਚ ਦੋ ਡਿਵਈਸਿਜ਼ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ। 

ਦਾਅਵੇ ਮੁਤਾਬਕ, Redmi AirDots 3 Pro ’ਚ ਯੂਜ਼ਰਸ ਨੂੰ ਸਿੰਗਲ ਚਾਰਜ ਤੋਂ ਬਾਅਦ 6 ਘੰਟਿਆਂ ਤਕ ਦਾ ਬੈਟਰੀ ਬੈਕਅਪ ਮਿਲੇਗਾ। ਉਥੇ ਹੀ ਚਾਰਜਿੰਗ ਕੇਸ ਨਾਲ ਬੈਟਰੀ 28 ਘੰਟਿਆਂ ਤਕ ਦਾ ਬੈਕਅਪ ਦੇਵੇਗੀ। ਚਾਰਜਿੰਗ ਲਈ ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੀ ਸੁਪੋਰਟ ਦਿੱਤੀ ਗਈ ਹੈ। ਇਸ ਵਿਚ Qi ਵਾਇਰਲੈੱਸ ਚਾਰਜਿੰਗ ਦੀ ਵੀ ਸੁਪੋਰਟ ਦਿੱਤੀ ਗਈ ਹੈ। ਅਜਿਹੇ ’ਚ ਇਸ ਨੂੰ ਸਿਰਫ਼ 10 ਮਿੰਟ ਚਾਰਜ ਕਰਕੇ ਤਿੰਨ ਘੰਟਿਆਂ ਤਕ ਚਲਾਇਆ ਜਾ ਸਕਦਾ ਹੈ। ਨਾਲ ਹੀ ਇਥੇ ਕਾਲ ਰਿਸੀਵ ਕਰਨ ਅਤੇ ਮੀਡੀਆ ਕੰਟਰੋਲ ਕਰਨ ਲਈ ਟੱਚ ਕੰਟਰੋਲਸ ਵੀ ਦਿੱਤੇ ਗਏ ਹਨ। 


Rakesh

Content Editor

Related News