1000 ਡਰੋਨਸ ਨੂੰ ਇਕੱਠੇ ਉੱਡਾ ਕੇ ਬਣਾਇਆ ਗਿਆ ਨਵਾਂ ਵਿਸ਼ਵ ਰਿਕਾਰਡ

Thursday, Feb 16, 2017 - 11:19 AM (IST)

1000 ਡਰੋਨਸ ਨੂੰ ਇਕੱਠੇ ਉੱਡਾ ਕੇ ਬਣਾਇਆ ਗਿਆ ਨਵਾਂ ਵਿਸ਼ਵ ਰਿਕਾਰਡ

ਜਲੰਧਰ : ਅਮਰੀਕੀ ਟੈਕਨਾਲੋਜੀ ਕੰਪਨੀ ਇੰਟੈੱਲ ਨੇ ਪਿਛਲੇ ਸਾਲ ਨਵੰਬਰ ਦੇ ਮਹੀਨੇ ''ਚ 500 ਡਰੋਨਸ ਨੂੰ ਇਕੱਠੇ ਗਠਨ ''ਚ ਉੱਡਾ ਕੋ ਇਕ ਸੰਸਾਰ ਰਿਕਾਰਡ ਕਾਈਮ ਕੀਤਾ ਸੀ। ਹਾਲ ਹੀ ''ਚ ਦੱਖਣ ਚੀਨੀ ਸ਼ਹਿਰ ਗੂਆਂਗਜੌ (Guangzhou) ''ਚ 1000 ਕਵਾਡਕਾਪਟਰ ਨੂੰ ਇਕੱਠੇ ਉੱਡਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਸਥਾਪਤ ਕੀਤਾ ਹੈ। ਇਹਾਂਗ ਗੋਸਟ ਡਰੋਨ 2.0 (Ehang Ghost Drone 2 .0) ਨਾਮਕ ਕਵਾਡਕਾਪਟਰਸ ਨੂੰ 15 ਮਿੰਟਾਂ ਤੱਕ ਲਗਾਤਾਰ ਉਡਾਏ ਗਏ ਅਤੇ ਇਨ੍ਹਾਂ ਨੇ ਰੰਗ ਬਦਲਨ ਵਾਲੀ ਲਾਈਟਸ ਤੋਂ ਵੱਖ-ਵੱਖ  ਆਕਾਰਾਂ ਦੀ ਉਸਾਰੀ ਕੀਤੀ। 

ਇਸ 1000 ਕਵਾਡਕਾਪਟਰਸ ਨੂੰ ਇਕ ਗਰਾਊਂਡ ਬੇਸਡ ਕੰਪਿਊਟਰ ਦੀ ਮਦਦ ਨਾਲ ਕੰਟਰੋਲ ਕੀਤਾ ਗਿਆ ਜਿਸ ਦੇ ਨਾਲ ਇਸ ਕਵਾਡਕਾਪਟਰਸ ਨੇ 280 ਮੀਟਰ ਲੰਬੇ, ਅਤੇ 180 ਮੀਟਰ ਚੌੜੇ ਗਤੀਸ਼ੀਲ ਹਵਾਈ ਪ੍ਰਦਰਸ਼ਣ ਦਾ ਨਿਰਮਾਣ ਕੀਤਾ।


Related News