Realme Watch ਦੀ ਫਲੈਸ਼ ਸੇਲ ਅੱਜ, ਮਿਲੇਗੀ 10 ਫੀਸਦੀ ਦੀ ਛੂਟ
Friday, Jun 05, 2020 - 11:13 AM (IST)

ਗੈਜੇਟ ਜੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਨੇ ਭਾਰਤੀ ਗਾਹਕਾਂ ’ਚ ਇਕ ਭਰੋਸੇਯੋਗ ਥਾਂ ਬਣਾ ਲਈ ਹੈ। ਇਹੀ ਕਾਰਨ ਹੈ ਕਿ ਕੰਪਨੀ ਹੁਣ ਸਿਰਫ ਸਮਾਰਟਫੋਨ ਹੀ ਨਹੀਂ ਸਗੋਂ ਹੋਰ ਪ੍ਰੋਡਕਟਸ ਵੀ ਬਾਜ਼ਾਰ ’ਚ ਉਤਾਰ ਚੁੱਕੀ ਹੈ। ਪਿਛਲੇ ਦਿਨੀਂ ਹੀ ਰੀਅਲਮੀ ਨੇ ਭਾਰਤ ’ਚ ਆਪਣਾ ਪਹਿਲਾ ਸਮਾਰਟ ਟੀਵੀ ਅਤੇ ਸਮਾਰਟ ਘੜੀ ਲਾਂਚ ਕੀਤੇ ਹਨ। ਅੱਜ ਰੀਅਲਮੀ ਵਾਚ ਪਹਿਲੀ ਵਾਰ ਵਿਕਰੀ ਲਈ ਮੁਹੱਈਆ ਕਰਵਾਈ ਜਾਵੇਗੀ। ਇਸ ਘੜੀ ’ਚ ਉਪਭੋਗਤਾਵਾਂ ਨੂੰ ਬਦਲਣਯੋਗ ਰੰਗਦਾਰ ਸਟਰੈਪ ਦਿੱਤੇ ਗਏ ਹਨ। ਆਓ ਜਾਣਦੇ ਹਾਂ ਰੀਅਲਮੀ ਵਾਚ ਦੀ ਕੀਮਤ ਅਤੇ ਸੇਲ ਨਾਲ ਜੁੜੀ ਪੂਰੀ ਜਾਣਕਾਰੀ।
ਕੀਮਤ
ਰੀਅਲਮੀ ਵਾਚ ਦੀ ਕੀਮਤ ਭਾਰਤੀ ਬਾਜ਼ਾਰ ’ਚ 3,999 ਰੁਪਏ ਹੈ ਅਤੇ ਇਹ ਅੱਜ ਦੁਪਹਿਰ ਨੂੰ 12 ਵਜੇ ਵਿਕਰੀ ਲਈ ਮੁਹੱਈਆ ਹੋਵੇਗੀ। ਗਾਹਕ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ ਹੀ ਫਲਿਪਕਾਰਟ ਤੋਂ ਵੀ ਖਰੀਦ ਸਕਦੇ ਹਨ। ਇਹ ਡਿਵਾਈਸ ਆਰਮੀ ਗਰੀਨ, ਬਲੈਕ, ਬਲਿਊ ਅਤੇ ਰੈੱਡ ਰੰਗ ’ਚ ਮਿਲੇਗੀ।
ਖ਼ਾਸ ਪੇਸ਼ਕਸ਼
ਇਸ ਵਾਚ ਨਾਲ ਮਿਲਣ ਵਾਲੇ ਪੇਸ਼ਕਸ਼ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ 10 ਫੀਸਦੀ ਛੂਟ ਦਾ ਲਾਭ ਲੈ ਸਕਦੇ ਹਨ। ਉਥੇ ਹੀ ਗਾਹਕ ਚਾਹੁਣ ਤਾਂ ਇਸ ਨੂੰ 3 ਤੋਂ 12 ਮਹੀਨਿਆਂ ਲਈ ਨੋ-ਕਾਸਟ ਈ.ਐੱਮ.ਆਈ. ਪਲਾਨ ’ਤੇ ਵੀ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ’ਤੇ 5 ਫੀਸਦੀ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
