ਹੁਣ ਆਸਾਨੀ ਨਾਲ ਖਰੀਦ ਸਕੋਗੇ ਰੀਅਲਮੀ ਦਾ Smart TV, 1,250 ਰਿਟੇਲ ਸਟੋਰਾਂ ’ਤੇ ਸ਼ੁਰੂ ਹੋਈ ਵਿਕਰੀ

08/11/2020 11:12:20 AM

ਗੈਜੇਟ ਡੈਸਕ– ਭਾਰਤ ’ਚ 1,250 ਰਿਟੇਲ ਸਟੋਰਾਂ ’ਤੇ ਰੀਅਲਮੀ ਸਮਾਰਟ ਟੀਵੀ ਦੀ ਵਿਕਰੀ ਸ਼ੁਰੂ ਹੋ ਗਈ ਹੈ। ਯਾਨੀ ਹੁਣ ਤੁਸੀਂ ਰੀਅਲਮੀ ਸਮਾਰਟ ਟੀਵੀ ਦੇ 32 ਇੰਚ ਅਤੇ 43 ਇੰਚ ਵਾਲੇ ਟੀਵੀ ਨੂੰ ਦੁਕਾਨਾਂ ਤੋਂ ਵੀ ਖਰੀਦ ਸਕੋਗੇ। ਜਾਣਕਾਰੀ ਲਈ ਦੱਸ ਦੇਈਏ ਕਿ ਰੀਅਲਮੀ ਦੇ ਸਮਾਰਟ ਟੀਵੀ ਦੀ ਵਿਕਰੀ ਇਸ ਤੋਂ ਪਹਿਲਾਂ ਵਿਸ਼ੇਸ਼ ਤੌਰ ’ਤੇ ਫਲਿਪਕਾਰਟ ਅਤੇ ਕੰਪਨੀ ਦੀ ਵੈੱਬਸਾਈਟ ’ਤੇ ਆਨਲਾਈਨ ਹੋ ਰਹੀ ਸੀ। 

Realme Smart TV ਦੀ ਕੀਮਤ
ਰੀਅਲਮੀ ਸਮਾਰਟ ਟੀਵੀ ਦੇ 32 ਇੰਚ ਵਾਲੇ ਮਾਡਲ ਦੀ ਕੀਮਤ 12,999 ਰੁਪਏ ਅਤੇ 43 ਇੰਚ ਵਾਲੇ ਮਾਡਲ ਦੀ ਕੀਮਤ 21,999 ਰੁਪਏ ਰੱਖੀ ਗਈ ਹੈ। 

Realme Smart TV ਦੀਆਂ ਖੂਬੀਆਂ
- ਡਿਸਪਲੇਅ ਦੀ ਗੱਲ ਕਰੀਏ ਤਾਂ 32 ਇੰਚ ਵਾਲੇ ਟੀਵੀ ਦਾ ਰੈਜ਼ੋਲਿਊਸ਼ਨ 1366x768 ਪਿਕਸਲ ਹੈ ਅਤੇ ਇਕ ਐੱਚ.ਡੀ. ਟੀਵੀ ਹੈ। ਉਥੇ ਹੀ 43 ਇੰਚ ਵਾਲੇ ਟੀਵੀ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ ਅਤੇ ਇਹ ਇਕ ਫੁਲ ਐੱਚ.ਡੀ. ਟੀਵੀ ਹੈ। 
- ਦੋਵੇਂ ਹੀ ਟੀਵੀ ਐਂਡਰਾਇਡ ਪਾਈ 9.0 ਆਪਰੇਟਿੰਗ ਸਿਸਟਮ ਨੂੰ ਸੁਪੋਰਟ ਕਰਦੇ ਹਨ। 
- ਇਨ੍ਹਾਂ ’ਚ ਗਾਹਕ ਗੂਗਲ ਪਲੇਅ ਸਟੋਰ ਦਾ ਇਸਤੇਮਾਲ ਕਰ ਸਕਦੇ ਹਨ ਅਤੇ ਆਪਣੀਆਂ ਪਸੰਦੀਦਾ ਐਪਸ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹਨ। 
- ਇਨ੍ਹਾਂ ਟੀਵੀਆਂ ਦੀ ਡਿਸਪਲੇਅ ਦੀ ਜ਼ਿਆਦਾਤਰ ਬ੍ਰਾਈਟਨੈੱਸ 400 ਨਿਟਸ ਹੈ ਅਤੇ ਇਨ੍ਹਾਂ ’ਚ ਐੱਚ.ਡੀ.ਆਰ. ਅਤੇ ਐੱਚ.ਡੀ.ਆਰ. 10 ਦੀ ਸੁਪੋਰਟ ਦਿੱਤੀ ਗਈ ਹੈ। 
- ਦੋਵਾਂ ਟੀਵੀਆਂ ’ਚ 1 ਜੀ.ਬੀ. ਰੈਮ ਦੇ ਨਾਲ 8 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ ਅਤੇ ਇਹ MediaTek MSD6683 ਪ੍ਰੋਸੈਸਰ ’ਤੇ ਕੰਮ ਕਰਦੇ ਹਨ। 
- ਇਨ੍ਹਾਂ ’ਚ ਸਾਊਂਡ ਆਊਟਪੁਟ ਲਈ 24 ਵਾਟ ਦੇ ਸਪੀਕਰ ਲੱਗੇ ਹਨ ਜਿਸ ਦੇ ਨਾਲ ਦੋ ਟਵੀਟਰ ਵੀ ਮੌਜੂਦ ਹਨ। 
- ਇਸ ਤੋਂ ਇਲਾਵਾ ਇਨ੍ਹਾਂ ’ਚ ਡਾਲਬੀ ਐਟਮਸ, ਬਲੂਟੂਥ, 5.0 ਅਤੇ 2.4GHz ਵਾਈ-ਫਾਈ ਦੀ ਵੀ ਸੁਪੋਰਟ ਮਿਲੇਗੀ। 


Rakesh

Content Editor

Related News