ਰੀਅਲਮੀ ਨੇ ਬਣਾਇਆ ਨਵਾਂ ਰਿਕਾਰਡ, ਵੇਚੇ 10 ਲੱਖ ਤੋਂ ਜ਼ਿਆਦਾ ਵਾਈਰਲੈਸ ਈਅਰਫੋਨਸ

05/22/2020 8:53:51 PM

ਗੈਜੇਟ ਡੈਸਕ —ਟੈਕ ਕੰਪਨੀ ਰੀਅਲਮੀ ਨੇ ਪਿਛਲੇ ਦੋ ਸਾਲ 'ਚ ਸਮਾਰਟਫੋਨ ਬ੍ਰੈਂਡ ਨਾਲ ਆਪਣੀ ਪਛਾਣ ਬਦਲੀ ਹੈ ਅਤੇ ਅੱਜ ਦੁਨੀਆ ਦੀ ਵੱਡੀ ਟੈਕ ਕੰਪਨੀਆਂ 'ਚ ਸ਼ੁਮਾਰ ਹੈ। ਸਭ ਤੋਂ ਤੇਜ਼ੀ ਨਾਲ ਵਧਦੇ ਸਮਾਰਟਫੋਨ ਬ੍ਰੈਂਡ ਦੇ ਤੌਰ 'ਤੇ ਮਾਰਕੀਟ 'ਚ ਜਗ੍ਹਾ ਬਣਾਉਣ ਤੋਂ ਬਾਅਦ ਰੀਅਲਮੀ ਨੇ ਹੁਣ ਇਕ ਹੋਰ ਰਿਕਾਰਡ ਬਣਾਇਆ ਹੈ। ਕੰਪਨੀ ਨੇ ਦੁਨੀਆਭਰ 'ਚ 10 ਲੱਖ ਤੋਂ ਜ਼ਿਆਦਾ ਵਾਇਰਲੈਸ ਈਅਰਫੋਨਸ ਦੀ ਸੇਲ ਕੀਤੀ ਹੈ। ਇਸ 'ਚ ਰੀਅਲਮੀ ਦੇ ਬਡਸ ਏਅਰ ਅਤੇ ਬਡਸ ਵਾਇਰਲੈਸ ਦੇ ਯੂਨਿਟਸ ਸ਼ਾਮਲ ਹਨ।

ਕੰਪਨੀ 25 ਮਈ ਨੂੰ ਦੋ ਨਵੇਂ ਆਡੀਓ ਪ੍ਰੋਡਕਟਸ ਵੀ ਲਾਂਚ ਕਰਨ ਜਾ ਰਹੀ ਹੈ। ਇਸ ਦਿਨ ਰੀਅਲਮੀ ਵੱਲੋਂ ਨਵੇਂ ਸਮਾਰਟਫੋਨ ਅਤੇ ਪਹਿਲਾਂ ਸਮਾਰਟ ਟੀ.ਵੀ. ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ  Realme Watch ਵੀ ਲੀਕਸ 'ਚ ਸਾਹਮਣੇ ਆਈ ਹੈ। ਸਾਲ 2020 'ਚ ਰੀਅਲਮੀ ਇਕ ਸਮਾਰਟਫੋਨ ਬ੍ਰੈਂਡਸ ਨਾਲ ਅਗੇ ਵਧਦੇ ਹੋਏ ਇਕ ਲਾਈਫਸਟਾਈਲ ਬ੍ਰੈਂਡ ਬਣਨਾ ਚਾਹੁੰਦਾ ਹੈ ਅਤੇ ਇਸ ਨੂੰ ਕਾਫੀ ਸਮੇਂ ਤੋਂ ਟੀਜ਼ ਕੀਤਾ ਜਾ ਰਿਹਾ ਹੈ। ਕੰਪਨੀ ਪਰਸਨਲ, ਹੋਮ ਅਤੇ ਟ੍ਰੈਵਲ ਤਿੰਨਾਂ ਟੈਕ ਐਕਸਪੀਰੀਅੰਸ ਯੂਜ਼ਰਸ ਨੂੰ ਦੇਣਾ ਚਾਹੁੰਦੀ ਹੈ।

Realme Buds Air
ਰੀਅਲਮੀ ਵੱਲੋਂ ਪਿਛਲੇ ਸਾਲ ਦਸੰਬਰ 'ਚ ਵਾਇਰਲੈਸ ਬਡਸ ਏਅਰ ਅਨਾਊਂਸ ਕੀਤੇ ਗਏ ਸਨ ਅਤੇ ਘੱਟ ਕੀਮਤ 'ਚ ਟਰੂਲੀ ਵਾਇਰਲੈਸ ਈਅਰਫੋਨਸ ਕੰਪਨੀ ਲੈ ਕੇ ਆਈ ਸੀ। 2019 'ਚ ਆਖਿਰ 'ਚ ਲਾਂਚ ਹੋਣ ਦੇ ਬਾਵਜੂਦ ਰੀਅਲਮੀ ਬਡਸ ਏਅਰ 2019 'ਚ ਭਾਰਤ ਦੇ ਦੂਜੇ ਬੈਸਟ ਸੇਲਿੰਗ ਟਰੂਲੀ ਵਾਇਰਲੈਸ ਈਅਰਫੋਨਸ ਰਹੇ। ਉੱਥੇ, ਪਹਿਲੇ ਸਥਾਨ 'ਤੇ ਐਪਲ ਦੇ ਮਸ਼ਹੂਰ AirPods ਨੇ ਜਗ੍ਹਾ ਬਣਾਈ। ਭਾਰਤ 'ਚ ਅਜੇ ਇਸ ਦੀ ਕੀਮਤ 3,999 ਰੁਪਏ ਹੈ।

Realme Wireless Buds
ਟਰੂਲੀ ਵਾਇਰਲੈਸ ਈਅਰਫੋਨਸ ਤੋਂ ਇਲਾਵਾ ਕੰਪਨੀ ਵੱਲੋਂ ਬਡਸ ਵਾਇਰਲੈਸ ਹੈਂਡਸੈੱਟ ਵੀ ਲਾਂਚ ਕੀਤਾ ਗਿਆ ਹੈ, ਜਿਸ 'ਚ ਦੋਵਾਂ ਈਅਰਬਡਸ  'ਚ ਕਾਰਡ ਦਿੱਤਾ ਗਿਆ ਹੈ। ਇਸ ਹੈਂਡਸੈੱਟ ਨੂੰ ਕੰਪਨੀ ਨੇ Realme XT ਸਮਾਰਟਫੋਨ ਨਾਲ ਲਾਂਚ ਕੀਤਾ ਗਿਆ ਸੀ। ਸਿੰਗਲ ਚਾਰਜ 'ਤੇ 12 ਘੰਟੇ ਤਕ ਦਾ ਬੈਟਰੀ ਬੈਕਅਪ ਦੇਣ ਵਾਲੇ ਇਸ ਵੀਅਰੇਬਲ ਡਿਵਾਈਸ 'ਚ 11.2 mm ਬਾਸ ਬੂਸਟ ਡਰਾਈਵ ਦੋਵਾਂ ਈਅਰਬਡਸ 'ਚ ਦਿੱਤਾ ਗਿਆ ਹੈ। ਇਸ ਨੂੰ 1,799 ਰੁਪਏ 'ਚ ਖਰੀਦਿਆ ਜਾ ਸਕਦਾ ਹੈ।


Karan Kumar

Content Editor

Related News