Realme ਨੇ ਲਾਂਚ ਕੀਤਾ ਘੱਟ ਕੀਮਤ ਵਾਲਾ ਸਮਾਰਟਫੋਨ, ਫਾਸਟ ਚਾਰਜਿੰਗ ਨਾਲ ਮਿਲੇਗਾ ਇਹ ਖ਼ਾਸ ਫੀਚਰ
Tuesday, Jul 25, 2023 - 03:39 PM (IST)

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਰੀਅਲਮੀ ਨੇ ਆਪਣੇ ਨਵੇਂ ਕਿਫਾਇਤੀ ਫੋਨ Realme C51 ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਮਿੰਨੀ ਕੈਪਸੂਲ ਫੀਚਰ ਨਾਲ ਲੈਸ ਕੀਤਾ ਗਿਆ ਹੈ। ਫੋਨ 'ਚ 5,000mAh ਦੀ ਬੈਟਰੀ ਅਤੇ 33 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।
Realme C51 ਦੀ ਕੀਮਤ
ਫੋਨ ਨੂੰ ਫਿਲਹਾਲ ਤਾਈਵਾਨ ਮਾਰਕੀਟ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੋ ਕਲਰ ਆਪਸ਼ਨ- ਕਾਰਬਨ ਬਲੈਕ ਅਤੇ ਮਿੰਟ ਗਰੀਨ 'ਚ ਆਉਂਦਾ ਹੈ। ਫੋਨ ਦੇ ਇਕਮਾਤਰ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ TWD 3,990 (ਕਰੀਬ 10,400 ਰੁਪਏ) ਰੱਖੀ ਗਈ ਹੈ। ਕੰਪਨੀ ਨੇ ਅਜੇ ਤਕ ਇਸ ਫੋਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ।
Realme C51 ਦੇ ਫੀਚਰਜ਼
ਰੀਅਲਮੀ ਦੇ ਨਵੇਂ ਫੋਨ ਨੂੰ 6.7 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਨਾਲ ਲੈਸ ਕੀਤਾ ਗਿਆ ਹੈ ਜੋ (720X1600) ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਡਿਸਪਲੇਅ ਦੇ ਨਾਲ 90 ਹਰਟਜ਼ ਰਿਫ੍ਰੈਸ਼ ਰੇਟ ਮਿਲਦਾ ਹੈ। ਫੋਨ 'ਚ ਆਕਟਾ ਕੋਰ Unisoc T612 ਪ੍ਰੋਸੈਸਰ ਦੇ ਨਾਲ 4 ਜੀ.ਬੀ. ਤਕ ਰੈਮ ਅਤੇ 64 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਮਿਲਦਾ ਹੈ। ਫੋਨ ਦੇ ਨਾਲ ਰੈਮ ਨੂੰ ਵਰਚੁਅਲੀ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਕੈਮਰਾ ਸੈੱਟ ਮਿਲਦਾ ਹੈ ਜੋ 50 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਸੈਕੇਂਡਰੀ ਕੈਮਰੇ ਨਾਲ ਲੈਸ ਹੈ। ਫੋਨ 'ਚ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਫੋਨ ਦੇ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਫੋਨ 'ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। ਫੋਨ 'ਚ ਆਡੀਓ ਜੈੱਕ ਦਾ ਵੀ ਸਪੋਰਟ ਹੈ।