Realme 7 Pro ਦੀ ਪਹਿਲੀ ਸੇਲ ਅੱਜ, ਜਾਣੋ ਕੀਮਤ ਤੇ ਫੀਚਰਜ਼

Monday, Sep 14, 2020 - 10:43 AM (IST)

Realme 7 Pro ਦੀ ਪਹਿਲੀ ਸੇਲ ਅੱਜ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ—ਰੀਅਲਮੀ 7 ਪ੍ਰੋ ਸਮਾਰਟਫੋਨ ਨੂੰ ਹਾਲ ਹੀ ’ਚ ਭਾਰਤ ’ਚ ਲਾਂਚ ਕੀਤਾ ਗਿਆ ਹੈ। ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣ ਦੇ ਬਾਰੇ ’ਚ ਸੋਚ ਰਹੇ ਹੋ ਤਾਂ ਤੁਹਾਡੇ ਲਈ ਵਧੀਆ ਖਬਰ ਹੈ। ਰੀਅਲਮੀ 7 ਪ੍ਰੋ ਸਮਾਰਟਫੋਨ ਦੀ ਅੱਜ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਫੋਨ ਨੂੰ ਅੱਜ ਦੁਪਹਿਰ ਨੂੰ 12 ਵਜੇ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ Realme.com ਦੇ ਨਾਲ ਹੀ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕੇਗਾ।  ਤੁਹਾਨੂੰ ਦੱਸ ਦੇਈਏ ਕਿ ਇਹ ਫੋਨ ਰੀਅਲਮੀ 6 ਪ੍ਰੋ ਦਾ ਅਪਗ੍ਰੇਡੇਡ ਵੇਰੀਐਂਟ ਹੈ। ਰੀਅਲਮੀ 7 ਪ੍ਰੋ ’ਚ 65 ਵਾਟ ਫਾਸਟ ਚਾਰਜਿੰਗ, ਏਮੋਲੇਡ ਸਕਰੀਨ ਅਤੇ ਡਿਊਲ ਸਟੀਰੀਓ ਸਪੀਕਰਸ ਵਰਗੇ ਫੀਚਰਜ਼ ਮਿਲਦੇ ਹਨ। 

PunjabKesari

ਕੀਮਤ ਤੇ ਆਫਰ
ਰੀਅਲਮੀ 7 ਪ੍ਰੋ ਦੇ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 19,999 ਰੁਪਏ ਹੈ। ਉੱਥੇ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਨੂੰ ਗਾਹਕ 21,999 ਰੁਪਏ ’ਚ ਖਰੀਦ ਸਕਣਗੇ। ਫੋਨ ਮਿਰਰ ਬਲੂ ਅਤੇ ਮਿਰਰ ਸਿਲਵਰ ਕਲਰ ਆਪਸ਼ਨ ’ਚ ਉਪਲੱਬਧ ਕਰਵਾਇਆ ਜਾਵੇਗਾ। ਫੋਨ ਦੀ ਖ਼ਰੀਦ ’ਤੇ 1000 ਰੁਪਏ ਦਾ ਡਿਸਕਾਊਂਟ ਮਿਲੇਗਾ। ਨਾਲ ਹੀ ਫਲਿਪਕਾਰਟ ਐਕਸਿਸ ਬੈਕ ਕ੍ਰੈਡਿਟ ਕਾਰਡ ਅਤੇ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ’ਤੇ 5 ਫੀਸਦੀ ਅਨਲਿਮਟਿਡ ਕੈਸ਼ਬੈਕ ਆਫਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫੋਨ ਨੂੰ 2,223 ਰੁਪਏ ਦੀ ਈ.ਐੱਮ.ਆਈ. ’ਤੇ ਖਰੀਦਿਆ ਜਾ ਸਕੇਗਾ। ਰੀਅਲਮੀ 7 ਪ੍ਰੋ ਸਮਾਰਟਫੋਨ ਦੀ ਖਰੀਦ ’ਤੇ ਗਾਹਕਾਂ ਨੂੰ Discovery+ ਦਾ ਇਕ ਸਾਲ ਦਾ ਸਬਸਕ੍ਰਿਪਸ਼ਨ 299 ਰੁਪਏ ’ਚ ਆਫਰ ਕੀਤਾ ਜਾ ਰਿਹਾ ਹੈ। 


Realme 7 Pro ਦੇ ਫੀਚਰਜ਼

ਡਿਸਪਲੇਅ    - 6.5 ਇੰਚ ਦੀ ਫੁਲ-ਐੱਚ.ਡੀ.+
ਪ੍ਰੋਸੈਸਰ    - ਕੁਆਲਕਾਮ ਦਾ ਸਨੈਪਡਰੈਗਨ 720ਜੀ
ਰੈਮ    - 6ਜੀ.ਬੀ./8ਜੀ.ਬੀ.
ਇੰਟਰਨਲ ਸਟੋਰੇਜ਼    - 128ਜੀ.ਬੀ.
ਆਪਰੇਟਿੰਗ ਸਿਸਟਮ    - ਐਂਡ੍ਰਾਇਡ 10 ਆਧਾਰਿਤ Realme UI
ਕਵਾਡ ਰੀਅਰ ਕੈਮਰਾ ਸੈਟਅਪ    - 64MP (ਸੋਨੀ IMX682 ਸੈਂਸਰ)+ 8MP (ਅਲਟਰਾ ਵਾਇਡ)+ 2MP (ਮੋਨੋਕ੍ਰੋਮ ਲੈਂਸ) + 2MP (ਮੈਕ੍ਰੋ ਲੈਂਸ)
ਫਰੰਟ ਕੈਮਰਾ    - 32MP
ਬੈਟਰੀ    - 4,500 mAh (65ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ   - 4G VoLTE , ਵਾਈ-ਫਾਈ, ਬਲੂਟੁੱਥ ਵੀ5.0, ਜੀ.ਪੀ.ਐੱਸ./ਏ-ਜੀ.ਪੀ.ਐੱਸ./ਨਾਵਿਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


author

Rakesh

Content Editor

Related News