Realme 5i ਦੀ ਲਾਂਚਿੰਗ ਤੋਂ ਬਾਅਦ ਬੰਦ ਹੋਇਆ Realme 5i

Friday, Jan 10, 2020 - 04:57 PM (IST)

Realme 5i ਦੀ ਲਾਂਚਿੰਗ ਤੋਂ ਬਾਅਦ ਬੰਦ ਹੋਇਆ Realme 5i

ਗੈਜੇਟ ਡੈਸਕ– ਪਿਛਲੇ 12 ਮਹੀਨਿਆਂ ’ਚ ਰਿਅਲਮੀ ਨੇ ਜਿਸ ਤੇਜ਼ੀ ਨਾਲ ਸਮਾਰਟਫੋਨਜ਼ ਲਾਂਚ ਕੀਤੇ ਹਨ, ਉਸ ਨੇ ਕਾਫੀ ਗਾਹਕਾਂ ਨੂੰ ਉਲਝਣ ’ਚ ਪਾ ਦਿੱਤਾ ਹੈ। ਕੰਪਨੀ ਨੇ ਪਿਛਲੇ ਸਾਲ ਅਗਸਤ ’ਚ Realme 5 ਨੂੰ ਲਾਂਚ ਕੀਤਾ ਸੀ। ਇਸ ਤੋਂ ਤੁਰੰਤ ਬਾਅਦ ਕੰਪਨੀ ਨੇ ਸਿੰਗਲ ਕੈਮਰਾ ਸੈਂਸਰ ਅਪਗ੍ਰੇਡ ਦੇ ਨਾਲ Realme 5s ਨੂੰ ਲਾਂਚ ਕਰ ਦਿੱਤਾ ਸੀ। ਇਸ ਤੋਂ ਬਾਅਦ ਕਲ ਯਾਨੀ 9 ਜਨਵਰੀ ਨੂੰ ਕੰਪਨੀ ਨੇ Realme 5i ਨੂੰ ਲਾਂਚ ਕਰ ਦਿੱਤਾ ਹੈ। ਹੁਣ ਕੰਪਨੀ ਨੇ ਗਾਹਕਾਂ ਦੀ ਉਲਝਣ ਨੂੰ ਦੂਰ ਕਰਦੇ ਹੋਏ ਭਾਰਤ ’ਚ Realme 5 ਨੂੰ ਬੰਦ ਕਰ ਦਿੱਤਾ ਹੈ। 

ਰਿਪੋਰਟਾਂ ਮੁਤਾਬਕ, ਰਿਅਲਮੀ ਨੇ Realme 5i ਦੀ ਲਾਂਚਿੰਗ ਤੋਂ ਬਾਅਦ Realme 5 ਨੂੰ ਅਧਿਕਾਰਤ ਤੌਰ ’ਤੇ ਭਾਰਤ ’ਚ ਬੰਦ ਕਰ ਦਿੱਤਾ ਹੈ। Realme 5 ਦੀ ਵਿਕਰੀ ਅਧਿਕਾਰਤ ਰਿਟੇਲ ਸਟੋਰਾਂ ਤੋਂ ਸਟਾਕ ਖਤਮ ਹੋਣ ਤਕ ਜਾਰੀ ਰਹੇਗੀ। ਜਿਵੇਂ ਹੀ Realme 5 ਦਾ ਮੌਜੂਦਾ ਸਟਾਕ ਖਾਲ੍ਹੀ ਹੋਵੇਗਾ, ਇਸ ਨੂੰ ਕੰਪਨੀ ਦੇ ਪ੍ਰੋਡਕਟ ਲਾਈਨਅਪ ’ਚ Realme 5i ਨਾਲ ਰਿਪਲੇਸ ਕਰ ਦਿੱਤਾ ਜਾਵੇਗਾ। ਮੰਨਿਆ ਜਾ ਸਕਦਾ ਹੈ ਕਿ ਕੰਪਨੀ ਦੇ ਇਸ ਕਦਮ ਨਾਲ ਗਾਹਕਾਂ ਨੂੰ Realme 5i ਅਤੇ Realme 5s ’ਚੋਂ ਕਿਸੇ ਇਕ ਨੂੰ ਸਿਲੈਕਟ ਕਰਨ ’ਚ ਆਸਾਨੀ ਹੋਵੇਗੀ। 

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਦੋਵਾਂ ’ਚ ਸਿਰਫ ਕੈਮਰੇ ਦਾ ਹੀ ਫਰਕ ਹੈ। Realme 5i ’ਚ 12 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ ਤਾਂ ਉਥੇ ਹੀ Realme 5s ’ਚ 48 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। Realme 5 ਦੇ ਰਿਪਲੇਸਮੈਂਟ ਦੇ ਤੌਰ ’ਤੇ Realme 5i ਨੂੰ ਲਿਆਇਆ ਗਿਆਹੈ। ਇਸ ਦੀ ਕੀਮਤ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਲਈ 8,999 ਰੁਪਏ ਰੱਖੀ ਗਈ ਹੈ। 

Realme 5i ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 6.52 ਇੰਚ ਦੀ ਐੱਚ.ਡੀ. ਪਲੱਸ (720x1600 ਪਿਕਸਲ) ਡਿਸਪਲੇਅ, ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ, 4 ਜੀ.ਬੀ. ਰੈਮ, ਕਵਾਡ ਕੈਮਰਾ ਸੈੱਟਅਪ (12MP+8MP+2MP+2MP) ਅਤੇ 8 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਦੀ ਬੈਟਰੀ 5,000mAh ਦੀ ਹੈ ਜੋ ਕਿ 10 ਵਾਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। 


Related News