ਰੀਅਲਮੀ ਲਿਆਏਗੀ ਸਸਤੇ 5ਜੀ ਸਮਾਰਟਫੋਨ, 10 ਤੋਂ 15 ਹਜ਼ਾਰ ਰੁਪਏ ਤਕ ਹੋਵੇਗੀ ਕੀਮਤ

08/29/2022 5:29:57 PM

ਗੈਜੇਟ ਡੈਸਕ– ਭਾਰਤ ’ਚ 5ਜੀ ਲਾਂਚ ਹੋਣ ਜਾ ਰਿਹਾ ਹੈ ਜਿਸ ਲਈ ਹੁਣ 5ਜੀ ਸਮਰੱਥਾ ਵਾਲੇ ਸਮਾਰਟ ਫੋਨਾਂ ਦੀ ਵਧੇਰੇ ਮੰਗ ਰਹੇਗੀ। ਇਸ ਲਈ ਅਗਲੀ ਪੀੜ੍ਹੀ ਦੀ ਮੰਗ ਨੂੰ ਦੇਖਦੇ ਹੋਏ ਟੈਲੀਕਾਮ ਓਪਰੇਟਰ ਵੀ 5ਜੀ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿਚ ਹਨ। ਇਨ੍ਹਾਂ ਸਮਾਰਟਫੋਨਾਂ ਦੀ ਕੀਮਤ 10,000 ਤੋਂ 15000 ਦੇ ਵਿਚਕਾਰ ਹੋਵੇਗੀ।

ਉਦਯੋਗਿਕ ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਾਹਮਣੇ ਮਹਿੰਗਾਈ, ਵੱਧਦੀਆਂ ਲਾਗਤਾਂ ਅਤੇ ਕਮਜ਼ੋਰ ਰੁਪਿਆ ਮੁੱਖ ਚੁਣੌਤੀਆਂ ਹਨ। ਇਸ ਦੇ ਬਾਵਜੂਦ ਵੀ ਇਹ 15,000 ਤੋਂ ਘੱਟ ਕੀਮਤ ’ਚ 5G ਹੈਂਡਸੈੱਟ ਦੀ ਪੇਸ਼ਕਸ਼ ਕਰਨਗੇ। ਲਾਂਚ ਕਰਨ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਪਹਿਲਾਂ ਹੀ ਦੁੱਗਣੀ ਹੋ ਗਈ ਹੈ। ਉਦਯੋਗ ਦੇ ਕਾਰਜਕਾਰੀ ਮੰਨਦੇ ਹਨ ਕਿ ਤਿਉਹਾਰਾਂ ਦਾ ਸੀਜ਼ਨ ਨੇੜੇ ਆਉਣ ਦੇ ਨਾਲ ਹੀ ਇਹ ਵਪਾਰ ਵੱਧਦਾ ਹੁੰਦਾ ਜਾ ਰਿਹਾ ਹੈ ਇਸ ਲਈ ਉਹ ਭਵਿੱਖ ਲਈ ਨਵੀਆਂ ਡਿਵਾਈਸਾਂ ਦੀ ਤਲਾਸ਼ ਕਰ ਰਹੇ ਉਪਭੋਗਤਾਵਾਂ ਨੂੰ ਨਵੇਂ ਬਦਲ ਪੇਸ਼ ਕਰਨਗੇ।

ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਭਵਿੱਖਬਾਣੀ ਕਰ ਸਕਦੇ ਹਨ ਕਿ 10,000-15,000 ਰੁਪਏ ਦਾ 5G ਸਮਾਰਟਫ਼ੋਨ ਪ੍ਰਮੁੱਖ ਹੋਵੇਗਾ। ਮਾਧਵ ਨੇ ਅੱਗੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਗਾਹਕਾਂ ਨੂੰ ਇਸ ਕੀਮਤ ਨਾਲ 5G ਦਾ ਦਬਦਬਾ ਦੇਖਣ ਨੂੰ ਮਿਲੇਗਾ। ਈ.ਟੀ. ਦੇ ਵਿਸ਼ਲੇਸ਼ਣ ਮੁਤਾਬਿਕ ਅਗਸਤ ਵਿੱਚ ਇਸ ਕੀਮਤ 'ਤੇ ਛੇ ਨਵੇਂ 5G ਸਮਾਰਟਫ਼ੋਨ ਪਹਿਲਾਂ ਹੀ  ਲਾਂਚ ਕੀਤੇ ਜਾ ਚੁੱਕੇ ਹਨ ਜਦਕਿ ਪਿਛਲੇ ਸਾਲ ਇਸ ਦੇ ਸਿਰਫ਼ ਤਿੰਨ ਮਾਡਲ ਪੇਸ਼ ਕੀਤੇ ਗਏ ਸਨ। ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਦਾ ਕਹਿਣਾ ਹੈ ਕਿ 5G ਸਮਾਰਟਫੋਨ ਦੀ ਮੰਗ ਵਿੱਚ 2022 ਦੀ ਪਹਿਲੀ ਛਿਮਾਹੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 4 ਗੁਣਾ ਵਾਧਾ ਹੋਇਆ ਹੈ।   


Rakesh

Content Editor

Related News