ਸਾਵਧਾਨ! ਤੁਹਾਡਾ ਬੈਂਕ ਅਕਾਊਂਟ ਖਾਲ੍ਹੀ ਕਰ ਸਕਦੀ ਹੈ ਇਹ ਐਪ

Wednesday, Mar 06, 2019 - 12:23 PM (IST)

ਸਾਵਧਾਨ! ਤੁਹਾਡਾ ਬੈਂਕ ਅਕਾਊਂਟ ਖਾਲ੍ਹੀ ਕਰ ਸਕਦੀ ਹੈ ਇਹ ਐਪ

ਗੈਜੇਟ ਡੈਸਕ– ਜੇਕਰ ਤੁਸੀਂ Anydesk ਨਾਂ ਦੀ ਐਪ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਐਪ ਤੁਹਾਡੇ ਬੈਂਕ ਅਕਾਊਂਟ ਨੂੰ ਖਾਲ੍ਹੀ ਕਰ ਸਕਦੀ ਹੈ। ਇਸ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਇਸ ਐਪ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। Anydesk ਆਸਾਨੀ ਨਾਲ ਹੈਕਰਾਂ ਨੂੰ ਰਿਮੋਟ ਐਕਸੈਸ ਦੇ ਦਿੰਦੀ ਹੈ। ਹੈਕਰ ਇਸ ਦੀ ਮਦਦ ਨਾਲ ਵਾਲੇਟ ਅਤੇ ਯੂ.ਪੀ.ਆਈ. ਅਕਾਊਂਟਸ ’ਚੋਂ ਆਸਾਨੀ ਨਾਲ ਪੈਸੇ ਉਡਾ ਲੈਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿਵੇਂ ਹੈਕਰ ਇਸ ਐਪ ਦੀ ਮਦਦ ਨਾਲ ਤੁਹਾਡਾ ਅਕਾਊਂਟ ਖਾਲ੍ਹੀ ਕਰ ਸਕਦੇ ਹਨ।

PunjabKesari

ਕਾਲ ਕਰਕੇ ਕਰਵਾਉਂਦੇ ਹਨ ਐਪ ਡਾਊਨਲੋਡ
Anydesk ਐਪ ਨੂੰ ਡਾਊਨਲੋਡ ਕਰਵਾਉਣ ਲਈ ਫਰੋਡ ਕਰਨ ਵਾਲੇ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਉਹ ਬੈਂਕ ਕਰਮਚਾਰੀ ਬਣ ਕੇ ਕਾਲ ਕਰਦੇ ਹਨ ਅਤੇ ਤੁਹਾਨੂੰ ਇਸ ਐਪ ਨੂੰ ਡਾਊਨਲੋਡ ਕਰਨ ਲਈ ਰਾਜ਼ੀ ਕਰਵਾਉਂਦੇ ਹਨ। ਤੁਹਾਨੂੰ ਵਿਸ਼ਵਾਸ ਦਿਵਾਉਣ ਅਤੇ ਖੁਦ ਨੂੰ ਸਹੀ ਸਾਬਤ ਕਰਨ ਲਈ ਉਹ ਤੁਹਾਡੇ ਕੋਲੋਂ ਤੁਹਾਡਾ ਨਾਂ, ਮੋਬਾਇਲ ਨੰਬਰ, ਜਨਮ ਤਰੀਕ ਆਦਿ ਬਾਰੇ ਵੀ ਪੁੱਛਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਇਹ ਕਹਿ ਕੇ ਵੀ ਡਰਾਉਂਦੇ ਹਨ ਕਿ ਜੇਕਰ ਤੁਸੀਂ ਉਨ੍ਹਾਂ ਦੁਆਰਾ ਦੱਸੀਆਂ ਗਈਆਂ ਗੱਲਾਂ ਨੂੰ ਫਾਲੋ ਨਹੀਂ ਕੀਤਾ ਤਾਂ ਤੁਹਾਡਾ ਕਾਰਡ ਬਲੋਕ ਹੋ ਜਾਵੇਗਾ।

PunjabKesari

9 ਡਿਜਟ ਦੇ ਵੈਰੀਫਿਕੇਸ਼ਨ ਕੋਡ ਨਾਲ ਹੁੰਦੀ ਹੈ ਖੇਡ
ਤੁਹਾਡੇ ਦੁਆਰਾ Anydesk ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਇਹ ਤੁਹਾਡੇ ਕੋਲੋਂ ਬਾਕੀ ਐਪਸ ਦੀ ਤਰ੍ਹਾਂ ਪ੍ਰਾਈਵੇਸੀ ਪਰਮਿਸ਼ਨ ਮੰਗਦੀ ਹੈ। ਤੁਹਾਡੇ ਵਲੋਂ ਪਰਮਿਸ਼ਨ ਦੇਣ ਤੋਂ ਬਾਅਦ ਤੁਹਾਡੇ ਡਿਵਾਈਸ ਦਾ ਪੂਰਾ ਕੰਟਰੋਲ ਧੋਖਾਧੜੀ ਕਰਨ ਵਾਲਿਆਂ ਨੂੰ ਮਿਲ ਜਾਵੇਗਾ। ਇਸ ਤੋਂ ਬਾਅਦ ਹੈਕਰ ਤੁਹਾਡੇ ਫੋਨ ’ਤੇ ਜਨਰੇਟ ਹੋਏ 9 ਡਿਜਟ ਦਾ ਵੈਰੀਫਿਕੇਸ਼ਨ ਕੋਡ ਮੰਗਦੇ ਹਨ। ਫਿਰ ਇਹ ਕੋਡ ਆਪਣੇ ਫੋਨ ’ਚ ਪਾਉਣ ਤੋਂ ਬਾਅਦ ਹੈਕਰ ਆਪਣੇ ਹਿਸਾਬ ਨਾਲ ਯੂਜ਼ਰ ਦੇ ਡਿਵਾਈਸ ਨੂੰ ਇਸਤੇਮਾਲ ਕਰ ਸਕਦਾ ਹੈ ਅਤੇ ਇੰਸਟਾਲਡ ਐਪਸ ਨੂੰ ਐਕਸੈਸ ਕਰ ਸਕਦਾ ਹੈ, ਜਿਵੇਂ ਤੁਹਾਡੇ ਵਾਲੇਟ ਨੂੰ ਐਕਸੈਸ ਕੀਤਾ ਜਾ ਸਕਦਾ ਹੈ। ਲੈਣ-ਦੇਣ ਦੌਰਾਨ ਤੁਹਾਡੇ ਯੂ.ਪੀ.ਆਈ. ਪਿਨ ਨੂੰ ਚੋਰੀ ਕੀਤਾ ਜਾ ਸਕਦਾ ਹੈ, ਜਿਸ ਦੀ ਮਦਦ ਨਾਲ ਉਹ ਤੁਹਾਡੇ ਅਕਾਊਂਟ ਨੂੰ ਖਾਲ੍ਹੀ ਕਰ ਸਕਦੇ ਹਨ। 

PunjabKesari

ਖੁਦ ਨੂੰ ਇੰਝ ਰੱਖੋ ਸੇਫ
ਉਂਝ ਤਾਂ ਹੈਕਰਾਂ ਲਈ ਇਹ ਤਰੀਕਾ ਬੇਹੱਦ ਹੀ ਸੁੱਰਖਿਅਤ ਹੈ ਅਤੇ ਉਹ ਇਸ ਦੀ ਮਦਦ ਨਾਲ ਕਿਸੇ ਨੂੰ ਵੀ ਆਪਣੇ ਜਾਲ ’ਚ ਫਸਾ ਸਕਦੇ ਹਨ ਪਰ ਜੇਕਰ ਤੁਹਾਡੇ ਕੋਲ ਕੋਈ ਅਜਿਹੀ ਕਾਲ ਆਉਂਦੀ ਹੈ ਤਾਂ ਸਾਵਧਾਨ ਰਹਿਣ ਦੀ ਲੋੜ ਹੈ।ਜੇਕਰ ਕੋਈ ਕਿਸੇ ਤਰੀਕੇ ਦਾ ਪਾਸਵਰਡ ਜਾਂ ਨੰਬਰ ਮੰਗਦਾ ਹੈ ਤਾਂ ਉਸ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਜ਼ਰੂਰ ਲਓ। ਆਰ.ਬੀ.ਆਈ. ਦੇ ਸਾਹਮਣੇ ਅਜਿਹੇ ਮਾਮਲੇ ਜਾਣ ਤੋਂ ਬਾਅਦ ਹੀ ਉਨ੍ਹਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਕਿਸੇ ਵੀ ਐਪ ਜਨਰੇਟਿਡ ਕੋਡ ਨੂੰ ਸ਼ੇਅਰ ਨਾ ਕਰਨ ਲਈ ਕਿਹਾ ਹੈ। 


Related News