ਕਰੋੜਾਂ ਦਾ ਬੈਂਕ ਘਪਲਾ: ਆਸ਼ਕੀ ''ਚ ਰੋੜ੍ਹ ''ਤੀ ਲੋਕਾਂ ਦੀ ਕਮਾਈ, ਮਾਸਟਰਮਾਈਂਡ ਨੇ ਮਹਿਲਾ ਡਾਂਸਰ ''ਤੇ ਲੁਟਾਏ ਕਰੋੜਾਂ ਰੁਪਏ
Thursday, Oct 01, 2026 - 08:49 AM (IST)
ਚੰਡੀਗੜ੍ਹ (ਸ.ਹ.) : ਹਰਿਆਣਾ ਅਤੇ ਚੰਡੀਗੜ੍ਹ ਦੇ ਸਰਕਾਰੀ ਵਿਭਾਗਾਂ ’ਚ ਹੋਏ ਲਗਭਗ ਸਾਢੇ ਛੇ ਸੌ ਕਰੋੜ ਦੇ ਬੈਂਕ ਘਪਲੇ ਦੀ ਜਾਂਚ ਦੌਰਾਨ ਸੀ. ਬੀ. ਆਈ. ਨੇ ਕਈ ਪਰਤਾਂ ਖੋਲ੍ਹ ਦਿੱਤੀਆਂ ਹਨ। ਜਾਂਚ ’ਚ ਇਸ ਘਪਲੇ ਦੇ ਮਾਸਟਰਮਾਈਂਡ ਅਤੇ ਮੁੱਖ ਮੁਲਜ਼ਮ ਰਿਭਵ ਰਿਸ਼ੀ ਦੀ ਇਕ ਮਹਿਲਾ ਡਾਂਸਰ ਨਾਲ ਨੇੜਤਾ ਅਤੇ ਉਸ ’ਤੇ ਕੀਤੇ ਗਏ ਭਾਰੀ ਖ਼ਰਚ ਦਾ ਵੀ ਖ਼ੁਲਾਸਾ ਹੋਇਆ ਹੈ। ਸੀ.ਬੀ.ਆਈ. ਨੇ ਆਪਣੀ ਚਾਰਜਸ਼ੀਟ ’ਚ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ : ਦਾਜ ਦੀ ਬਲੀ ਚੜ੍ਹੀ 24 ਸਾਲਾ ਨਵ-ਵਿਆਹੁਤਾ, ਪਤੀ ਤੇ ਸਹੁਰਾ ਗ੍ਰਿਫ਼ਤਾਰ
ਰਿਸ਼ੀ ਨੇ ਅਗਸਤ 2025 ਤੋਂ ਜਨਵਰੀ 2026 ਦੇ ਵਿਚਕਾਰ ਔਰਤ ਨੂੰ ਹਰ ਮਹੀਨੇ 10 ਲੱਖ ਰੁਪਏ ਦਿੱਤੇ। ਔਰਤ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਰਿਸ਼ੀ ਨੇ ਉਸ ਨੂੰ ਡਾਂਸ ਦਾ ਕੰਮ ਛੱਡਣ ਬਦਲੇ ਇਹ ਰਕਮ ਦੇਣ ਦਾ ਵਾਅਦਾ ਕੀਤਾ ਸੀ। ਛੇ ਮਹੀਨਿਆਂ ’ਚ ਉਸ ਨੂੰ ਕੁੱਲ 56 ਲੱਖ ਰਪਏ ਦਿੱਤੇ ਗਏ। ਸੀ. ਬੀ. ਆਈ. ਮੁਤਾਬਕ ਰਿਸ਼ੀ ਦੀ ਮੁਲਾਕਾਤ ਔਰਤ ਨਾਲ ਮਾਰਚ-ਅਪ੍ਰੈਲ 2025 ’ਚ ਚੰਡੀਗੜ੍ਹ ’ਚ ਹੋਏ ਇਕ ਪ੍ਰੋਗਰਾਮ ਦੌਰਾਨ ਹੋਈ ਸੀ, ਜਿੱਥੇ ਉਹ ਪੇਸ਼ਕਾਰੀ ਦੇ ਰਹੀ ਸੀ। ਇਸ ਤੋਂ ਬਾਅਦ 8 ਮਈ ਨੂੰ ਜੈਪੁਰ ’ਚ ਇਕ ਫਾਰਮ ਹਾਊਸ ਪਾਰਟੀ ’ਚ ਦੋਵਾਂ ਦੀ ਦੁਬਾਰਾ ਮੁਲਾਕਾਤ ਹੋਈ। ਪੰਜ ਜੁਲਾਈ ਨੂੰ ਮੁੰਬਈ ਦੇ ਸੇਂਟ ਰੇਜਿਸ ਹੋਟਲ ’ਚ ਰਿਸ਼ੀ ਨੇ ਕਥਿਤ ਤੌਰ ’ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਔਰਤ ਮੁਤਾਬਕ ਉਸ ਨੇ ਖ਼ੁਦ ਨੂੰ ਈਵੈਂਟ ਪਲਾਨਰ ਅਤੇ ਚੌਲਾਂ ਦੇ ਇੰਪੋਰਟ-ਐਕਸਪੋਰਟ ਨਾਲ ਜੁੜਿਆ ਕਾਰੋਬਾਰੀ ਦੱਸਿਆ। ਉਸ ਨੇ ਇਹ ਵੀ ਕਿਹਾ ਕਿ ਉਹ ਆਈ. ਡੀ. ਐੱਫ. ਸੀ. ਫਸਟ ਬੈਂਕ ’ਚ ਬ੍ਰਾਂਚ ਮੈਨੇਜਰ ਹੈ। ਔਰਤ ਨੇ ਸੀ. ਬੀ. ਆਈ. ਨੂੰ ਦੱਸਿਆ ਕਿ ਰਿਸ਼ੀ ਨੇ ਉਸ ਨਾਲ ਵਿਆਹ ਕਰਨ ਲਈ ਆਪਣੀ ਪਤਨੀ ਨੂੰ ਤਲਾਕ ਦੇਣ ਦੀ ਗੱਲ ਕਹੀ ਸੀ। 18 ਜੁਲਾਈ, 2025 ਨੂੰ ਉਸ ਨੇ ਦਿੱਲੀ ਦੇ ਦੁਆਰਕਾ ’ਚ ਉਸ ਲਈ ਘਰ ਖ਼ਰੀਦਣ ਲਈ ਇਕ ਲੱਖ ਰੁਪਏ ਟੋਕਨ ਮਨੀ ਦਿੱਤੀ। ਘਰ ਲਈ 3.10 ਕਰੋੜ ਰੁਪਏ ਨਕਦ ਦਿੱਤੇ ਗਏ। ਇਸ ’ਚੋਂ ਉਸ ਨੇ 49 ਲੱਖ ਰੁਪਏ ਦਿੱਤੇ ਜਦਕਿ ਬਾਕੀ ਰਕਮ ਰਿਸ਼ੀ ਨੇ ਦਿੱਤੀ। 90 ਲੱਖ ਰੁਪਏ ਦੀ ਹੋਰ ਰਕਮ ਦਿੱਤੀ ਜਾਣੀ ਸੀ, ਜਿਸ ’ਚੋਂ 65 ਲੱਖ ਰੁਪਏ ਦਾ ਭੁਗਤਾਨ ਹੋ ਚੁੱਕਾ ਸੀ। ਔਰਤ ਮੁਤਾਬਕ ਉਹ 2 ਜਨਵਰੀ, 2026 ਤੋਂ ਇਸ ਘਰ ’ਚ ਰਹਿ ਰਹੀ ਹੈ। ਦੋਵਾਂ ਦੇ ਇਕੱਠੇ ਰਹਿਣ ਦੌਰਾਨ ਚੰਡੀਗੜ੍ਹ ਦੇ ਨੋਵੋਟੇਲ, ਹਾਲੀਡੇ ਇਨ ਤੇ ਹਯਾਤ, ਦਿੱਲੀ ਦੇ ਅੰਦਾਜ਼, ਜੇ. ਡਬਲਿਯੂ ਮੈਰੀਅਟ ਤੇ ਆਈ. ਟੀ. ਸੀ. ਮੌਰਿਆ ਤੇ ਗੋਆ ਦੇ ਤਾਜ ਹੋਟਲ ’ਚ ਠਹਿਰਨ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਅਗਸਤ 2025 ’ਚ ਰਿਸ਼ੀ ਤੇ ਔਰਤ ਹੋਰ ਮੁਲਜ਼ਮਾਂ ਅਤੇ ਕੁਝ ਡਾਂਸਰਾਂ ਨਾਲ ਮਕਾਊ ਅਤੇ ਫਿਰ ਥਾਈਲੈਂਡ ਗਏ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ ! ਕਣਕ ਸਣੇ 6 ਫ਼ਸਲਾਂ 'ਤੇ ਵਧਾਈ MSP
ਔਰਤ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਰਿਸ਼ੀ ਉਸ ਨੂੰ ਦੁਬਈ ਹਵਾਈ ਅੱਡੇ ਨੇੜੇ ਬਣੇ ਇਕ ਨਵੇਂ ਚਾਰ ਬੈੱਡਰੂਮ ਵਾਲੇ ਡੁਪਲੈਕਸ ’ਚ ਵੀ ਲੈ ਗਿਆ ਸੀ। ਉਸ ਨੇ ਕਿਹਾ ਸੀ ਕਿ ਪੰਜ ਤੋਂ ਦਸ ਸਾਲਾਂ ਬਾਅਦ ਉਹ ਉਸ ਨਾਲ ਦੁਬਈ ’ਚ ਵਸਣਾ ਚਾਹੁੰਦਾ ਹੈ ਅਤੇ ਇਸੇ ਕਾਰਨ ਉਸ ਨੇ ਉਹ ਘਰ ਪਸੰਦ ਕੀਤਾ ਸੀ। ਜਨਵਰੀ 2026 ’ਚ ਦੋਵੇਂ ਫਿਰ ਦੁਬਈ ਗਏ, ਜਿੱਥੇ ਰਿਸ਼ੀ ਨੇ ਟੋਇਟਾ ਲੈਂਡ ਕਰੂਜ਼ਰ ਬੁੱਕ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
