ਦੇਸੀ ਟਵਿਟਰ ‘ਕੂ’ ’ਤੇ 10 ਲੱਖ ਫਾਲੋਅਰਜ਼ ਵਾਲੇ ਪਹਿਲੇ ਮੰਤਰੀ ਬਣੇ ਰਵੀਸ਼ੰਕਰ ਪ੍ਰਸਾਦ
Thursday, Apr 08, 2021 - 04:49 PM (IST)
ਗੈਜੇਟ ਡੈਸਕ– ਕਾਨੂੰਨ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਅਤੇ ਸੰਚਾਰ ਵਿਭਾਗ ਮੰਤਰੀ ਰਸੀਸ਼ੰਕਰ ਪ੍ਰਸਾਦ ਦੇਸੀ ਮਾਈਕ੍ਰੋਬਲਾਗਿੰਗ ਪਲੇਟਫਾਰਮ ‘ਕੂ’ (Koo) ’ਤੇ 10 ਲੱਖ ਤੋਂ ਉੱਪਰ ਫਾਲੋਅਰਜ਼ ਪਾਉਣ ਵਾਲੇ ਦੇਸ਼ ਦੇ ਪਹਿਲੇ ਮੰਤਰੀ ਬਣ ਗਏ ਹਨ। ਰਵੀਸ਼ੰਕਰ ਪ੍ਰਸਾਦ ਨੂੰ ਟਵਿਟਰ ’ਤੇ 48 ਲੱਖ ਫਾਲੋਅਰਜ਼ ਹਨ ਅਤੇ ਇਹ ਸਫਰ ਤੈਅ ਕਰਨ ’ਚ 7 ਸਾਲਾਂ ਦਾ ਸਮਾਂ ਲੱਗਾ ਹੈ, ਜਦਕਿ ਸਿਰਫ 9 ਮਹੀਨਿਆਂ ’ਚ ‘ਕੂ’ ’ਤੇ ਉਨ੍ਹਾਂ ਨੇ 10 ਲੱਖ ਲੋਕਾਂ ਨਾਲ ਆਪਣਾ ਰਿਸ਼ਤਾ ਜੋੜ ਲਿਆ ਹੈ।
ਪਿਛਲੇ ਸਾਲ ਅਗਸਤ ’ਚ ਰਵੀਸ਼ੰਕਰ ਪ੍ਰਸਾਦ ‘ਕੂ’ ਐਪ ਨਾਲ ਜੁੜੇ ਸਨ ਅਤੇ ‘ਕੂ’ ਨੂੰ ਪੀ.ਐੱਮ. ਮੋਦੀ ਆਤਮਨਿਰਭਰ ਐਪ ਚੈਲੇਂਜ ਦਾ ਜੇਤੂ ਵੀ ਐਲਾਨ ਕੀਤਾ ਸੀ। ਰਵੀਸ਼ੰਕਰ ਪ੍ਰਸਾਦ ਕੇਂਦਰੀ ਸਰਕਾਰ ਦੇ ਪਹਿਲੇ ਮੰਤਰੀ ਵੀ ਹਨ ਜਿਨ੍ਹਾਂ ਨੇ ‘ਕੂ’ ਰਾਹੀਂ ਆਪਣੇ ਲੋਕਾਂ ਨਾਲ ਰਿਸ਼ਤਾ ਜੋੜਿਆ ਅਤੇ ਨਾਲ ਹੀ ਬਿਹਾਰ ’ਚ ਹੋਈਆਂ ਚੋਣਾਂ ਦਾ ਪ੍ਰਚਾਰ ਵੀ ‘ਕੂ’ ਰਾਹੀਂ ਕੀਤਾ ਸੀ। ਰਵੀਸ਼ੰਕਰ ਪ੍ਰਸਾਦ ‘ਕੂ’ ਦੇ ਐਕਟਿਵ ਯੂਜ਼ਰਸ ਹਨ ਅਤੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਮੁੱਦਿਆਂ ’ਤੇ ਆਪਣੀ ਰਾਏ ਰੱਖਦੇ ਹਨ। ਉਹ ਹਿੰਦੀ ਅਤੇ ਅੰਗਰੇਜੀ ਦੋਵਾਂ ’ਚ ‘ਕੂ’ ਕਰਦੇ ਹਨ।