ਭਾਰਤੀ ਸਾਈਬਰ ਖੇਤਰ ’ਤੇ ਮੰਡਰਾ ਰਿਹਾ ਰੈਨਸਮਵੇਅਰ ਹਮਲਿਆਂ ਦ ਖਤਰਾ : ਕੈਸਪਰਸਕਾਈ

Thursday, Apr 04, 2024 - 02:04 PM (IST)

ਭਾਰਤੀ ਸਾਈਬਰ ਖੇਤਰ ’ਤੇ ਮੰਡਰਾ ਰਿਹਾ ਰੈਨਸਮਵੇਅਰ ਹਮਲਿਆਂ ਦ ਖਤਰਾ : ਕੈਸਪਰਸਕਾਈ

ਨਵੀਂ ਦਿੱਲੀ, (ਭਾਸ਼ਾ)- ਭਾਰਤ ’ਚ ਸਾਈਬਰ ਜਗਤ ’ਚ ਰੈਨਸਮਵੇਅਰ ਹਮਲਿਆਂ ਦਾ ਖਤਰਾ ਇਸ ਸਾਲ ਵੀ ਬਣੇ ਰਹਿਣ ਦਾ ਸ਼ੱਕ ਹੈ। ਸਾਈਬਰ ਸੁਰੱਖਿਆ ਕੰਪਨੀ ਕੈਸਪਰਸਕਾਈ ਨੇ ਇਹ ਅਨੁਮਾਨ ਜਤਾਇਆ। ਦੇਸ਼ ’ਚ ਪਿਛਲੇ ਸਾਲ ਗੈਰ-ਕਾਨੂੰਨੀ ਗਤੀਵਿਧੀਆਂ ਤਹਿਤ ਲਗਭਗ 2 ਸਾਲ ਰੈਨਸਮਵੇਅਰ ਹਮਲੇ ਦਰਜ ਕੀਤੇ ਗਏ ਸਨ। ਕੈਸਪਰਸਕਾਈ ਦੇ ਜਨਰਲ ਮੈਨੇਜਰ (ਦੱਖਣੀ ਏਸ਼ੀਆ) ਜੈਦੀਪ ਸਿੰਘ ਨੇ ਕਿਹਾ ਕਿ ਕੰਪਨੀ ਦੇ ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਉੱਨਤ ਭਾਗੀਦਾਰ ਖਤਰਿਆਂ (ਏ. ਪੀ. ਟੀ.) ਲਈ ਭਾਰਤ ਲਗਾਤਾਰ ਚੋਟੀ ਦੇ 12 ਟਾਰਗੈੱਟ ਦੇਸ਼ਾਂ ਅਤੇ ਖੇਤਰਾਂ ’ਚ ਸ਼ਾਮਿਲ ਹੈ।

ਸਿੰਘ ਨੇ ਕਿਹਾ,‘‘ਲਗਾਤਾਰ 3 ਸਾਲਾਂ ਤੋਂ ਫਾਈਲ ਐਂਨਕ੍ਰਿਪਸ਼ਨ ਦੁਨੀਆ ਭਰ ਅਤੇ ਭਾਰਤ ’ਚ ਉਦਯੋਗਾਂ ਅਤੇ ਸੰਗਠਨਾਂ ਦੇ ਸਾਹਮਣੇ ਚੋਟੀ ਦੀ ਸਮੱਸਿਆ ਰਹੀ ਹੈ। ਸਾਲ 2017 ’ਚ ਵਾਨਾਕ੍ਰਾਈ ਵਰਗੇ ਬੁਨਿਆਦੀ ਰੈਨਸਮਵੇਅਰ ਹਮਲਿਆਂ ਨਾਲ ਅਸੀਂ ਰੈਨਸਮਵੇਅਰ 3.0 ਦੇ ਯੁੱਗ ’ਚ ਪਹੁੰਚ ਗਏ ਹਾਂ, ਜਿਥੇ ਟਾਰਗੈੱਟ ਉਪਕਰਣਾਂ ਨੂੰ ਸੇਵਾ ਤੋਂ ਬਾਹਰ ਕਰ ਦੇਣਾ, ਅੰਕੜਿਆਂ ਦੀ ਦੋਬਾਰਾ ਵਿਕਰੀ ਅਤੇ ਜਨਤਕ ਬਲੈਕਮੇਲਿੰਗ ਦੇ ਰੂਪ ’ਚ ਤਿਹਰਾ ਹਮਲਾ ਦੇਖਦੇ ਹਾਂ।’’


author

Rakesh

Content Editor

Related News